ਕਿੰਗ ਖਾਨ ਨਾਲ ਛੋਟੇ ਪਰਦੇ ''ਤੇ ਵਾਪਸੀ ਕਰਨਗੇ ਕਪਿਲ ਸ਼ਰਮਾ

11/19/2018 1:34:26 PM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਉੱਥੇ ਹੀ ਕਪਿਲ ਜਲਦ ਹੀ ਆਪਣੇ ਹਿੱਟ ਸ਼ੋਅ ਨਾਲ ਧਮਾਕੇਦਾਰ ਵਾਪਸੀ ਕਰਨ ਵਾਲੇ ਹਨ। ਇਹ ਟੀ. ਵੀ. ਸ਼ੋਅ ਨੂੰ ਕ੍ਰਿਸਮਸ 'ਤੇ ਸ਼ੁਰੂ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ।

ਸੂਤਰਾਂ ਮੁਤਾਬਕ ਕਪਿਲ ਸ਼ਰਮਾ ਨਾਲ ਭਾਰਤੀ ਸਿੰਘ, ਕ੍ਰਿਸ਼ਣਾ ਅਭਿਸ਼ੇਕ, ਚੰਦਨ ਪ੍ਰਭਾਕਰ, ਕੀਕੂ ਸ਼ਾਰਦਾ ਅਤੇ ਸੁਮੋਨਾ ਚੱਕਰਵਰਤੀ ਵਰਗੇ ਕਲਾਕਾਰ ਨਜ਼ਰ ਆਉਣਗੇ। ਇਸ ਟੀ. ਵੀ. ਸ਼ੋਅ ਦਾ ਪਹਿਲਾ ਐਪੀਸੋਡ 23 ਦਸੰਬਰ ਨੂੰ ਟੈਲੀਕਾਸਟ ਕੀਤਾ ਜਾ ਸਕਦਾ ਹੈ ਅਤੇ ਅਗਲੇ ਹੀ ਦਿਨ ਕਪਿਲ ਆਪਣੇ ਵਿਆਹ ਤੋਂ ਬਾਅਦ ਗ੍ਰੈਂਡ ਰਿਸੈਪਸ਼ਨ ਪਾਰਟੀ ਵੀ ਦੇਣ ਵਾਲੇ ਹਨ।

ਅਜਿਹੀਆਂ ਖਬਰਾਂ ਹਨ ਕਿ ਇਸ ਸ਼ੋਅ ਦਾ ਫਾਰਮੇਟ ਕਪਿਲ ਸ਼ਰਮਾ ਦੇ ਪੁਰਾਣੇ ਟੀ. ਵੀ. ਸ਼ੋਅ ਦੀ ਤਰ੍ਹਾਂ ਹੀ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਸੈੱਟ 'ਚ ਘਰ ਤੇ ਬਾਜ਼ਾਰ ਦਿਖਾਇਆ ਜਾਵੇਗਾ, ਜਿੱਥੇ ਕਈ ਕਿਰਦਾਰ ਨਜ਼ਰ ਆਉਣਗੇ। ਇੰਨਾ ਹੀ ਨਹੀਂ, ਇਸ ਟੀ. ਵੀ. ਸ਼ੋਅ ਦੇ ਪਹਿਲੇ ਐਪੀਸੋਡ ਨੂੰ ਧਮਾਕੇਦਾਰ ਬਣਾਉਣ ਲਈ ਸ਼ਾਹਰੁਖ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਕਪਿਲ ਦੇ ਪਹਿਲੇ ਐਪੀਸੋਡ ਲਈ 'ਜ਼ੀਰੋ' ਦੀ ਟੀਮ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਨੂੰ ਇਕੱਠੇ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਸ਼ੰਸਕਾਂ ਲਈ ਇਹ ਕਾਫੀ ਦਿਲਚਸਪ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News