ਕਪਿਲ ਦੇ ਵਿਆਹ 'ਚ ਵੱਡਾ ਫਰਜ਼ ਨਿਭਾਉਣ ਆਉਣਗੇ 'ਹਰਭਜਨ'

12/3/2018 12:36:23 PM

ਜਲੰਧਰ(ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਵਿਆਹ 'ਚ ਹਰਭਜਨ ਨੂੰ ਇਕ ਵੱਡਾ ਫਰਜ਼ ਨਿਭਾਉਣ ਦਾ ਮੌਕਾ ਮਿਲਿਆ ਹੈ, ਜਿਸ ਦੇ ਲਈ ਉਹ ਖੁਸ਼ੀ-ਖੁਸ਼ੀ ਮਨ ਵੀ ਗਏ।  ਕਪਿਲ ਅਤੇ ਗਿੰਨੀ ਦੇ ਵਿਆਹ ਦੇ ਸਮਾਗਮ ਦੀ ਸ਼ੁਰੂਆਤ ਹੋ ਚੁੱਕੀ ਹੈ। ਜਲੰਧਰ ਵਿਚ ਗਿੰਨੀ ਚਤਰਥ ਅਤੇ ਅਮ੍ਰਿਤਸਰ 'ਚ ਸਥਿਤ ਕਪਿਲ ਦੇ ਘਰ ਹੋਣ ਵਾਲੇ ਤਮਾਮ ਸਮਾਗਮਾਂ ਵਿਚ ਮਹਿਮਾਨਨਵਾਜ਼ੀ ਦੀ ਜ਼ਿੰਮੇਦਾਰੀ 'ਹਰਭਜਨ ਕੈਟਰਰ' ਨੂੰ ਦਿੱਤੀ ਗਈ ਹੈ। ਹਰਭਜਨ ਉੱਤਰ ਭਾਰਤ ਦੇ ਨਾਮਚੀਨ ਕੈਟਰਰ ਹਨ ਅਤੇ ਕਾਫ਼ੀ ਮਸ਼ਹੂਰ ਹਸਤੀਆਂ ਦੇ ਪਰੋਗਰਾਮ ਕਰ ਚੁੱਕੇ ਹਨ। ਸੁਆਦੀ ਪਕਵਾਨਾਂ ਲਈ ਮਸ਼ਹੂਰ 'ਹਰਭਜਨ ਕੈਟਰਰ' ਦੇ ਵੱਲੋਂ ਜਲੰਧਰ ਅਤੇ ਅਮ੍ਰਿਤਸਰ 'ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। 8 ਦਸੰਬਰ ਨੂੰ ਪਰਿਵਾਰ ਵੱਲੋਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਲਈ ਪਾਰਟੀ ਰੱਖੀ ਗਈ ਹੈ। ਕਪਿਲ ਵੱਲੋਂ 10 ਜਨਵਰੀ ਨੂੰ ਜਗਰਾਤਾ ਰੱਖਿਆ ਗਿਆ ਹੈ, ਜਿਸ ਵਿਚ ਕਰੀਬ 400 ਲੋਕਾਂ ਦੇ ਸ਼ਰੀਕ ਹੋਣ ਦੀ ਉਮੀਦ ਹੈ।
11 ਦਸੰਬਰ ਨੂੰ ਵੀ ਅਮ੍ਰਿਤਸਰ ਵਿਚ ਕਪਿਲ ਦੇ ਘਰ 'ਚ ਰਾਤੀਂ ਦੀ ਪਾਰਟੀ ਰੱਖੀ ਗਈ ਹੈ। ਇਸ ਵਿਚ ਮੈਨਿਊ ਵਿਚ ਪੰਜਾਬੀ ਤੋਂ ਲੈ ਕੇ ਵਿਦੇਸ਼ੀ ਫੂਡ ਤਿਆਰ ਕਰਵਾਉਣ ਦੀ ਯੋਜਨਾ ਹੈ। ਹਰਭਜਨ ਕੈਟਰਰ ਨੇ ਕਿਹਾ ਕਿ ਡਿਸ਼ ਅਤੇ ਮੈਨਿਊ ਬਾਰੇ 'ਚ ਪਰਿਵਾਰ ਵਾਲੇ ਹੀ ਜ਼ਿਆਦਾ ਜਾਣਕਾਰੀ ਦੇ ਸਕਦੇ ਹਨ, ਉਹ ਇਸ ਬਾਰੇ ਕੁਝ ਨਹੀਂ ਦੱਸ ਸਕਦੇ। ਗਿੰਨੀ ਚਤਰਥ ਦੇ ਕਪੂਰਥਲੇ ਰੋਡ ਸਥਿਤ ਨਿਵਾਸ 'ਤੇ ਐਤਵਾਰ ਨੂੰ ਅਖੰਡ ਪਾਠ ਦਾ ਭੋਗ ਪਾਇਆ ਗਿਆ, ਜਿਸ ਵਿਚ ਕਰੀਬ 300 ਲੋਕਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਖਾਸ ਤੌਰ 'ਤੇ ਗਰਿਲਡ ਵੈਜੀਟੇਬਲ ਦੇ ਕਾਫ਼ੀ ਸਟਾਲ ਲਗਾਏ ਗਏ, ਇਨ੍ਹਾਂ ਨੂੰ ਵਿਦੇਸ਼ਾਂ ਤੋਂ ਮੰਗਵਾਇਆ ਗਿਆ ਸੀ। ਸੋਮਵਾਰ ਨੂੰ ਗਿੰਨੀ ਦੀ ਬੈਂਗਲ ਸੈਰੇਮਨੀ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News