ਸਲਮਾਨ ਦੇ ਸਾਥ ਨਾਲ ਚਮਕੀ ਕਪਿਲ ਦੀ ਕਿਸਮਤ, ਪਰਤੇ ਪੁਰਾਣੇ ਦੋਸਤ

12/4/2018 9:54:25 AM

ਮੁੰਬਈ(ਬਿਊਰੋ)— ਮਸ਼ਹੂਰ ਹਾਸਰਸ ਕਲਾਕਾਰ ਕਪਿਲ ਸ਼ਰਮਾ ਛੇਤੀ ਹੀ ਟੀ. ਵੀ. 'ਤੇ ਵਾਪਸੀ ਕਰਨ ਵਾਲੇ ਹਨ। ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ 2' ਸ਼ੁਰੂ ਹੋਣ ਜਾ ਰਿਹਾ ਹੈ, ਜਿਸ 'ਚ ਉਨ੍ਹਾਂ ਦੀ ਪੁਰਾਣੀ ਟੀਮ ਕੀਕੂ ਸ਼ਾਰਦਾ, ਸੁਮੋਨਾ ਚਕਰਵਰਤੀ, ਚੰਦਨ ਪ੍ਰਭਾਕਰ ਮਿਲਕੇ ਕੰਮ ਕਰ ਹਰੇ ਹਨ। ਸਿਰਫ ਇੰਨਾਂ ਹੀ ਨਹੀਂ ਇਨ੍ਹਾਂ ਸਸਾਰਿਆਂ ਨਾਲ ਸ਼ੋਅ 'ਚ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਰੋਸ਼ੇਲ ਰਾਓ ਵੀ ਕਪਿਲ ਦੀ ਟੀਮ 'ਚ ਸ਼ਾਮਲ ਹੋ ਰਹੀ ਹੈ। ਇਸ ਗੱਲ 'ਤੇ ਮੁਹਰ ਰੋਸ਼ੇਲ ਨੇ ਇਕ ਇੰਟਰਵਿਊ 'ਚ ਖੁਦ ਲਾਈ ਹੈ। ਉਸ ਨੇ ਦੱਸਿਆ, ''ਪਿਛਲੀ ਵਾਰ ਟੀਮ ਨਾਲ ਖੂਬ ਮਜ਼ਾ ਆਇਆ ਸੀ। ਇਸ ਵਾਰ ਸ਼ੋਅ 'ਚ ਹਿੱਸਾ ਨਾ ਲੈਣ ਦਾ ਮੇਰੇ ਕੋਲ ਕੋਈ ਤੁਕ ਹੀ ਨਹੀਂ ਸੀ। ਮੈਂ ਅਜਿਹਾ ਮੰਨਦੀ ਹਾਂ ਕਿ ਇਹ ਸ਼ੋਅ ਮੇਰੇ ਅੰਦਰ ਦੇ ਮਜ਼ਾਕਿਆ ਪਹਿਲੂ ਨੂੰ ਲੱਭਣ 'ਚ ਮੇਰੀ ਮਦਦ ਕਰਦਾ ਹੈ।''

 

 
 
 
 
 
 
 
 
 
 
 
 
 
 

#kapilsharma #thekapilsharmashow #tkss2

A post shared by Aniket Saha @K.S (@kapil_is_my_life_aniket) on Nov 25, 2018 at 5:15pm PST

ਦੱਸ ਦੇਈਏ ਕਿ ਇਸ ਦੇ ਨਾਲ ਹੀ ਕਪਿਲ ਇਸ ਮਹੀਨੇ 12 ਦਸੰਬਰ ਨੂੰ ਆਪਣੀ ਮੰਗੇਤਰ ਗਿੰਨੀ ਚਤਰਥ ਨਾਲ ਜਲੰਧਰ 'ਚ ਵਿਆਹ ਕਰਵਾ ਰਹੇ ਹਨ, ਜਿਸ ਤੋਂ ਤੁਰੰਤ ਬਾਅਦ ਉਹ ਆਪਣੇ ਕੰਮ 'ਤੇ ਵਾਪਸੀ ਵੀ ਕਰ ਲੈਣਗੇ। ਕਪਿਲ ਦੇ ਸ਼ੋਅ 'ਚ ਭਾਰਤੀ ਸਿੰਘ ਅਤੇ ਕ੍ਰਿਸ਼ਨਾ ਅਭਿਸ਼ੇਕ ਵੀ ਆ ਰਹੇ ਹਨ। ਲੋਕਾਂ 'ਚ ਇਸ ਸ਼ੋਅ ਨੂੰ ਦੇਖਣ ਦੀ ਉਤਸੁਕਤਾ ਕਾਫੀ ਜ਼ਿਆਦਾ ਹੈ। 'ਕਪਿਲ ਸ਼ਰਮਾ ਸ਼ੋਅ' ਨੂੰ ਸਲਮਾਨ ਖਾਨ ਪ੍ਰੋਡਿਊਸ ਕਰ ਰਹੇ ਹਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News