''ਕਪਿਲ ਨੇ ਬੁਲੰਦੀਆਂ ਨੂੰ ਛੂਹ ਕੇ ਵੀ ਦੋਸਤੀ ਦੇ ਮਾਇਨੇ ਨਹੀਂ ਬਦਲੇ''

12/7/2018 2:15:41 PM

ਅੰਮ੍ਰਿਤਸਰ (ਸਫਰ, ਨਵਦੀਪ) : ਦੁਨੀਆ ਨੂੰ ਆਪਣੇ ਹਾਸੇ ਨਾਲ ਹਸਾਉਣ ਵਾਲਾ ਕਪਿਲ ਸ਼ਰਮਾ ਦੋਸਤੀ ਦੇ 'ਬਾਗ' ਵੀ ਹਸਾ ਰਿਹਾ ਹੈ। ਕਪਿਲ ਦੇ ਛੋਟੇ ਪਰਦੇ ਤੋਂ ਵੱਡੇ ਪਰਦੇ ਵੱਲ ਤੇਜ਼ੀ ਨਾਲ ਵਧੇ ਕਦਮ ਵਿਚਾਲੇ ਉਹ ਕਦੇ ਦੋਸਤੀ ਨਹੀਂ ਭੁੱਲਿਆ। ਇਸ ਗੱਲ ਦੀ ਗਵਾਹੀ ਨਾਮੀ ਗਾਇਕ ਤੇ ਐਕਟਰ ਤੇਜੀ ਸੰਧੂ ਅਤੇ ਚੰਦਨ ਪ੍ਰਭਾਕਰ ਹਨ। ਦੋਵੇਂ ਕਪਿਲ ਦੇ ਕਾਲਜ ਦੇ ਦੋਸਤ ਹਨ। ਜਦੋਂ ਕਪਿਲ ਸੰਘਰਸ਼ ਕਰ ਰਿਹਾ ਸੀ ਓਦੋਂ ਇਹ ਦੋਵੇਂ ਉਸ ਦੇ ਸੁੱਖ-ਦੁੱਖ 'ਚ ਸਾਥੀ ਸਨ, ਅੱਜ ਜਦੋਂ ਕਪਿਲ ਕਾਮੇਡੀ ਸੁਪਰਸਟਾਰ ਬਣ ਗਿਆ ਹੈ ਤਾਂ ਦੋਵਾਂ ਦੀ ਜ਼ਿੰਦਗੀ ਕਪਿਲ ਸੰਵਾਰ ਰਿਹਾ ਹੈ। ਇੰਝ ਕਹੋ ਕਿ ਕਪਿਲ ਨੇ ਬੁਲੰਦੀਆਂ ਨੂੰ ਛੂਹ ਕੇ ਵੀ ਦੋਸਤੀ ਦੇ ਮਾਇਨੇ ਨਹੀਂ ਬਦਲੇ ਤਾਂ ਗਲਤ ਨਹੀਂ ਹੋਵੇਗਾ। 'ਜਗ ਬਾਣੀ' ਨੇ ਕਪਿਲ ਦੇ ਦੋਸਤਾਂ ਤੇ ਵਿਆਹ 'ਚ ਸੱਦਾ ਪਾਉਣ ਵਾਲੇ ਰੰਗਮੰਚ ਨਾਲ ਜੁੜੇ ਮਸ਼ਹੂਰ ਕਲਾਕਾਰਾਂ ਨਾਲ ਵੀ ਗੱਲ ਕੀਤੀ। ਪੇਸ਼ ਹੈ ਖਾਸ ਰਿਪੋਰਟ

ਤੇਜੀ ਸੰਧੂ ਉਹੀ ਸਿੰਗਰ ਹੈ, ਜਿਨ੍ਹਾਂ ਦੀ 2006 'ਚ ਪਹਿਲੀ ਐਲਬਮ 'ਗੋਰੀ' 'ਚ ਟਰਬਨੇਟਰ ਹਰਭਜਨ ਮਾਨ ਦੁਨੀਆ ਦੇ ਸਾਹਮਣੇ ਨੱਚਦੇ ਦਿਖੇ ਸਨ। ਕਪਿਲ ਦੇ ਕਾਲਜ ਦੇ ਦੋਸਤ ਹਨ ਚੰਦਨ ਪ੍ਰਭਾਕਰ। ਕਪਿਲ ਤੇਜੀ ਤੇ ਚੰਦਨ ਦੀ ਦੋਸਤੀ ਘੰਟਿਆਂਬੱਧੀ ਗੀਤ ਪਹਿਲਾਂ ਬਣਾਉਂਦੇ ਸਨ, ਫਿਰ ਗਾਉਂਦੇ ਸਨ, ਕਾਮੇਡੀ ਬਣਾਉਂਦੇ, ਜਿਸ 'ਤੇ ਜ਼ਿਆਦਾ ਹਾਸਾ ਆਉਂਦਾ, ਨੂੰ 'ਨੋਟ' ਕਰ ਲੈਂਦੇ। ਕਪਿਲ ਦੇ ਇਨ੍ਹਾਂ ਦੋਸਤਾਂ ਨਾਲ ਕਾਮੇਡੀ ਦਾ ਦੌਰ ਇੰਨਾ ਅੱਗੇ ਵਧਿਆ ਕਿ 'ਨੋਟ' ਲੈ ਕੇ ਦੁਨੀਆ ਇਨ੍ਹਾਂ ਤਿੰਨਾਂ ਦੇ ਸ਼ੋਅ ਦੀ ਮੂੰਹ ਮੰਗੀ ਕੀਮਤ ਦੇਣ ਲਈ ਲਾਈਨ 'ਚ ਰਹਿੰਦੇ ਹਨ।

ਚੰਦਨ ਪ੍ਰਭਾਕਰ ਨਾਲ ਕਪਿਲ ਨੇ ਕਈ ਸ਼ੋਅ ਅੰਮ੍ਰਿਤਸਰ ਦੇ ਆਰਟ ਗੈਲਰੀ, ਵਿਰਸਾ ਵਿਹਾਰ ਤੇ ਪੰਜਾਬ ਨਾਟਸ਼ਾਲਾ 'ਚ ਕੀਤੇ। ਤਿੰਨਾਂ ਦੇ ਉਸਤਾਦ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਹਨ। ਚੰਦਨ-ਕਪਿਲ ਨੂੰ ਸ਼ੋਅ 'ਚ ਬ੍ਰੇਕ ਦਿੱਤੀ। ਚੰਦਨ ਜ਼ਿਆਦਾ ਦੇਰ ਪਹਿਲੀ ਵਾਰਰ ਨਹੀਂ ਦਿਖੇ। ਮੁੰਬਈ ਤੋਂ ਅੰਮ੍ਰਿਤਸਰ ਪਰਤ ਆਏ। ਕਪਿਲ ਨੇ ਦੁਬਾਰਾ ਦੋਸਤੀ ਨੂੰ 'ਚੰਦਨ' ਲਾਇਆ ਅਤੇ ਪ੍ਰਭਾਕਰ ਨੂੰ ਦੁਬਾਰਾ ਸ਼ੋਅ 'ਕਪਿਲ ਵਿਦ ਕਾਮੇਡੀ ਨਾਈਟ' 'ਚ ਹਾਸੇ ਦੇ ਸ਼ੋਅ ਦਾ ਹਿੱਸੇਦਾਰ ਬਣਾਇਆ।


ਸਾਡਾ ਰਿਸ਼ਤਾ ਖੂਨ ਤੋਂ ਵੀ ਵਧ ਕੇ : ਤੇਜੀ ਸੰਧੂ
ਤੇਜੀ ਸੰਧੂ ਕਹਿੰਦੇ ਹਨ ਕਿ ਪਹਿਲੀ ਐਲਬਮ 'ਗੋਰੀ' ਰਿਲੀਜ਼ ਹੋਈ ਤਾਂ ਕਪਿਲ ਨੇ ਖੁਸ਼ੀ ਨਾਲ ਕਿਹਾ ਸੀ ਕਿ 'ਜਨਾਬ ਸਾਡਾ ਧਿਆਨ ਰੱਖਣਾ' ਅੱਜ ਉਥੇ ਕਪਿਲ ਮੇਰਾ ਧਿਆਨ ਰੱਖਦਾ ਹੈ। ਅਸੀਂ ਦੋਵਾਂ ਨੇ ਵੱਖਰਾ-ਵੱਖਰਾ ਜਨਮ ਲਿਆ ਹੈ ਪਰ ਸੱਚ ਇਹ ਹੈ ਕਿ ਸਾਡਾ ਦੋਵਾਂ ਦਾ ਰਿਸ਼ਤਾ ਖੂਨ ਤੋਂ ਵੀ ਵਧ ਕੇ ਹੈ। ਕਪਿਲ ਦੇ ਵਿਆਹ 'ਚ ਆਉਣ ਲਈ ਹਰ ਕੋਈ ਸਾਨੂੰ ਫੋਨ ਕਰ ਰਿਹਾ ਹੈ ਪਰ 'ਸਕਿਓਰਿਟੀ' ਕਾਰਨ ਇਹ ਸੰਭਵ ਨਹੀਂ ਹੋ ਰਿਹਾ ਹੈ।
ਕਪਿਲ ਸ਼ਰਮਾ ਨਾਲ ਗੁਰਪ੍ਰੀਤ ਘੁੱਗੀ ਨੇ ਪਿਛਲੇ ਦਿਨੀਂ ਹਰਿਮੰਦਰ ਸਾਹਿਬ 'ਚ ਅਰਦਾਸ ਦੇ ਬਾਅਦ ਕਿਹਾ ਸੀ ਕਿ ਕਪਿਲ ਨੂੰ ਮੈਂ ਸੈਲਿਊਟ ਕਰਦਾ ਹਾਂ, ਕਪਿਲ ਦੇ ਹੁਨਰ ਦਾ ਮੈਂ ਕਾਇਲ ਹਾਂ। ਖਾਸ ਗੱਲ ਹੈ ਕਿ ਜਦੋਂ ਕਪਿਲ ਹਾਸੇ ਦੀ ਦੁਨੀਆ 'ਚ ਜੰਮਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਗੁਰਪ੍ਰੀਤ ਘੁੱਗੀ ਨੂੰ ਉਹ ਗੁਰੂ ਦੇ ਬਰਾਬਰ ਮੰਨਦੇ ਸਨ, ਅੱਜ ਉਹ ਸੁਪਰਸਟਾਰ ਹੈ।

ਕਪਿਲ ਗਮ ਦੇ ਹੰਝੂ ਪੂੰਝ, ਖੁਸ਼ੀ ਦੇ ਹੰਝੂ ਵੰਡ ਰਿਹੈ
ਕਪਿਲ ਬਾਰੇ ਕੀ ਕਹਾਂ, ਇੰਨਾ ਕਹਿ ਸਕਦਾ ਹਾਂ ਕਿ ਕਪਿਲ ਗਮ ਦੇ ਹੰਝੂ ਪੂੰਝ, ਖੁਸ਼ੀ ਦੇ ਹੰਝੂ ਵੰਡ ਰਿਹਾ ਹੈ। ਯਾਰਾਂ ਦਾ ਯਾਰ ਹੈ, ਵਿਆਹ 'ਚ ਅਸੀਂ ਸਭ ਤਿਆਰ ਹਾਂ। ਬਸ 12 ਦੀ ਉਡੀਕ ਹੈ।

ਰੰਗਮੰਚ ਤੋਂ ਕਪਿਲ ਨੇ 'ਪ੍ਰੀਤ' ਪਾਲ ਕੇ ਦੁਨੀਆ 'ਪਾ' ਲਈ
ਪ੍ਰੀਤਪਾਲ ਸਿੰਘ ਪਾਲੀ ਨੇ ਕਪਿਲ ਸ਼ਰਮਾ ਨੂੰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨਾਲ ਮਿਲਾਇਆ। ਪ੍ਰੀਤਪਾਲ ਪਾਲੀ ਦੀ ਦੋਸਤੀ ਅੱਜ ਵੀ ਕਪਿਲ ਨਹੀਂ ਭੁੱਲੇ ਹਨ। ਇਹ ਕਾਰਨ ਹੈ ਕਿ ਅੰਮ੍ਰਿਤਸਰ ਨਾਲ ਰੰਗਮੰਚ ਨਾਲ ਜੁੜੇ ਚਿਹਰਿਆਂ 'ਚ ਪ੍ਰੀਤਪਾਲ ਪਾਲੀ ਨੂੰ ਵੀ ਖਾਸ ਤੌਰ 'ਤੇ ਕਪਿਲ ਨੇ ਵਿਆਹ 'ਚ ਡੱਬੇ ਵੰਡਣ ਤੋਂ ਲੈ ਕੇ ਮਹਿਮਾਨ ਨਿਵਾਜ਼ੀ ਲਈ ਜ਼ਿੰਮੇਵਾਰੀਆਂ ਦੇ ਰੱਖੀਆਂ ਹਨ। 'ਜਗ ਬਾਣੀ' ਤੋਂ ਪ੍ਰੀਤਪਾਲ ਪਾਲੀ ਕਹਿੰਦੇ ਹਨ ਕਿ ਅਸੀਂ ਕਪਿਲ ਨਾਲ ਕਈ ਵਿਆਹਾਂ 'ਚ ਖੂਬ ਨੱਚੇ ਹਾਂ। ਹੁਣ 12 ਤਰੀਕ ਨੂੰ ਕਪਿਲ ਦੇ ਵਿਆਹ 'ਚ ਉਸਦੇ ਨਾਲ ਜਦੋਂ ਨੱਚਣਾ ਹੈ ਇਹ ਸੋਚ ਕੇ ਦਿਲ ਖੁਸ਼ੀ ਨਾਲ ਝੂਮ ਉੱਠਦਾ ਹੈ, ਬਸ ਉਡੀਕ ਹੈ ਵਿਆਹ ਦੀ ਸ਼ਹਿਨਾਈ ਅਤੇ ਕਪਿਲ ਦੇ ਘੋੜੀ ਚੜ੍ਹਨ ਦੀ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News