ਕਪਿਲ ਨੂੰ ਫਰੂਟ ਆਈਸਕ੍ਰੀਮ ਪਸੰਦ ਸੀ ਪਰ ਕਾਲਜ ਦੀਆਂ ਕੁੜੀਆਂ ਨੂੰ 'ਕਪਿਲ'

12/7/2018 2:47:01 PM

ਅੰਮ੍ਰਿਤਸਰ (ਸਫਰ) : ਕਾਮੇਡੀਅਨ ਕਪਿਲ ਸ਼ਰਮਾ ਦਾ ਵਿਆਹ ਪੰਜਾਬ ਹੀ ਨਹੀਂ ਸਗੋਂ ਦੇਸ਼-ਦੁਨੀਆ 'ਚ 2018 'ਚ ਹੋਣ ਵਾਲੇ ਸ਼ਾਹੀ ਵਿਆਹਾਂ ਵਿਚ ਸ਼ਾਮਿਲ ਹੋ ਚੁੱਕਾ ਹੈ, ਜਿਸ ਵਿਚ ਪੈਸਾ ਕਿਸੇ ਦੇ ਬਾਪ ਦਾ ਨਹੀਂ ਲੱਗ ਰਿਹਾ ਹੈ ਸਗੋਂ ਕਪਿਲ ਨੇ ਚੁਟਕੀ ਮਾਰ ਕੇ, ਹੱਸਦੇ-ਹਸਾਉਂਦੇ ਹੋਏ ਆਪਣੇ ਅਜਿਹੇ ਸੁਪਰਹਿੱਟ ਸ਼ੋਅ ਤੋਂ ਕਮਾਇਆ ਹੈ, ਜਿਸ ਦੀ ਟੀ. ਆਰ. ਪੀ. ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਬਚਨ ਦੇ 'ਕੌਣ ਬਣੇਗਾ ਕਰੋੜਪਤੀ' ਅਤੇ ਸਲਮਾਨ ਖਾਨ ਦੇ 'ਬਿੱਗ ਬੌਸ 12' ਤੋਂ ਜ਼ਿਆਦਾ ਆਈ ਹੈ। ਸਰਕਾਰ ਨੂੰ ਕਪਿਲ ਜਿਥੇ ਕਰੋੜਾਂ 'ਚ ਟੈਕਸ ਦਿੰਦਾ ਹੈ, ਉਥੇ ਦੋਸਤਾਂ ਲਈ ਉਹ 'ਮਸੀਹਾ' ਤੋਂ ਘੱਟ ਨਹੀਂ। 'ਜਗ ਬਾਣੀ' ਨੇ ਕਪਿਲ ਦੇ ਕਾਲਜ ਦੇ ਦੋਸਤ ਪ੍ਰੀਤਪਾਲ ਪਾਲੀ ਨਾਲ ਕਾਲਜ ਦਿਨਾਂ ਦੀਆਂ ਜਿਥੇ ਯਾਦਾਂ ਕੀਤੀਆਂ, ਉਥੇ ਹੀ ਪਾਲੀ ਦੀ ਅਕਸ਼ੈ ਕੁਮਾਰ ਨਾਲ ਪਹਿਲੀ ਬਾਲੀਵੁੱਡ ਫਿਲਮ 'ਕੇਸਰੀ' ਸਬੰਧੀ ਵੀ ਗੱਲ ਕੀਤੀ। ਪ੍ਰੀਤ ਹੀ ਕਪਿਲ ਨੂੰ ਪਹਿਲੀ ਵਾਰ ਮੰਚ 'ਤੇ ਰਾਸ਼ਟਰਪਤੀ ਇਨਾਮ ਪਾ ਚੁੱਕੇ ਕੇਵਲ ਧਾਰੀਵਾਲ ਕੋਲ ਲੈ ਕੇ ਗਿਆ ਸੀ। ਪੇਸ਼ ਹੈ ਕਪਿਲ ਦੀਆਂ ਚੁਲਬੁਲੀਆਂ ਉਨ੍ਹਾਂ ਅਦਾਵਾਂ ਨੂੰ ਲੈ ਕੇ ਅਜਿਹੀਆਂ ਕੁਝ ਮਸਾਲੇਦਾਰ ਚੀਜ਼ਾਂ ਜਿਨ੍ਹਾਂ ਨਾਲ ਅਕਸਰ ਜਵਾਨੀ 'ਚ ਤੁਸੀਂ ਵੀ '2-4' ਹੋਏ ਹੋਵੋਗੇ, ਹੁਣ ਲਾਚਾਰ ਹੋ ਕਿਉਂਕਿ ਸੋਚਦੇ ਹੋ ਕਿ ਕੋਈ ਕੁਝ ਕਹੇਗਾ ਤਾਂ ਲੋਕ ਕੀ ਕਹਿਣਗੇ ਪਰ ਅਸੀਂ ਸੋਚਦੇ ਵੀ ਹਾਂ ਅਤੇ ਸਵਾਲ ਵੀ ਕਰਦੇ ਹਾਂ, ਉਥੇ ਲਿਖਦੇ ਹੋਵੇ ਜੋ ਸੱਚ ਹੋਵੇ ਤੇ ਸੱਚ ਛੁਪਾਇਆ ਨਹੀਂ ਜਾ ਸਕਦਾ।
PunjabKesari
ਕਾਲਜ ਫਿਦਾ ਸੀ, ਹਾਜ਼ਰ-ਜਵਾਬੀ 'ਤੇ ਕਹਿੰਦਾ ਸੀ 'ਕਪਿਲ ਦਾ ਦਿਮਾਗ ਹੈ ਜਾਂ ਸੁਪਰ ਕੰਪਿਊਟਰ'
2011 ਦੀ ਗੱਲ ਹੈ। ਸਿਹਤ ਨੇ ਧੋਖਾ ਦਿੱਤੀ ਤੇ ਇਲਾਜ ਲਈ ਆਪਣੇ ਵੀ ਬੇਗਾਨੇ ਹੋ ਗਏ। ਕਪਿਲ ਸ਼ਰਮਾ ਨੂੰ ਪਤਾ ਲੱਗਾ ਤਾਂ ਉਹ ਮੇਰੇ ਟੁੱਟਦੇ ਸਾਹ ਲਈ ਸੰਜੀਵਨੀ ਬਣ ਗਿਆ। ਮੈਂ ਜੇਕਰ ਸਾਹ ਲੈ ਰਿਹਾ ਹਾਂ ਤਾਂ ਉਸ ਦੀ ਬਦੌਲਤ। ਕਪਿਲ ਨੇ ਮੈਨੂੰ ਕਦੇ ਦੋਸਤ ਮੰਨਿਆ ਹੀ ਨਹੀਂ, ਕਦੇ-ਕਦੇ ਸਾਡੀ ਟੋਲੀ ਵਿਚ ਵਿਕਰਮ ਗਰੋਵਰ, ਸੁਖਚੈਨ, ਸੰਜੂ ਸ਼ਾਮਿਲ ਹੋ ਜਾਂਦੇ ਤਾਂ ਹਾਸੇ ਦੇ ਠਹਾਕੇ ਲੱਗਦੇ। ਕਪਿਲ ਨੂੰ ਫਰੂਟ ਆਈਸਕ੍ਰੀਮ ਪਸੰਦ ਸੀ ਤੇ ਕਾਲਜ ਦੀਆਂ ਲੜਕੀਆਂ ਨੂੰ ਕਪਿਲ। ਕਪਿਲ ਨੂੰ ਲੂਚੀ-ਪੂਰੀ ਬਹੁਤ ਪਸੰਦ ਹੈ। ਚਾਹ ਬੜੀ ਚੰਗੀ ਬਣਾਉਂਦਾ ਹੈ। ਕਈ ਵਾਰ ਮੰਮੀ ਘਰ 'ਚ ਨਹੀਂ ਹੁੰਦੀ ਤਾਂ ਚਾਹ ਕਪਿਲ ਹੀ ਬਣਾਉਂਦਾ ਸੀ, ਚਾਹ ਦੇ ਭਾਂਡੇ ਜੂਠੇ ਹੁੰਦੇ ਤਾਂ ਇਹ ਕਹਿੰਦਾ ਸੀ 'ਭਾਂਡੇ ਤੂੰ ਸਾਫ਼ ਕਰ ਲੈ, ਚਾਹ ਮੈਂ ਬਣਾਉਂਦਾ ਹਾਂ। ਡੱਬੇ 'ਚੋਂ ਬਿਸਕੁਟ ਕੱਢ ਕੇ ਰੱਖ ਲੈ, ਪਰਾਂਠੇ ਖਾਣੇ ਹਨ ਤਾਂ ਗੋਭੀ ਦੇ ਹਨ, ਦਹੀਂ ਫ੍ਰਿਜ ਵਿਚ ਰੱਖਿਆ ਹੈ।' ਮੈਂ ਕਪਿਲ ਨੂੰ ਦੇਖਦਾ ਰਹਿੰਦਾ ਤੇ ਇਹੀ ਸੋਚਦਾ ਰਹਿੰਦਾ ਕਿ ਭਗਵਾਨ ਨੇ ਕਪਿਲ ਨੂੰ ਦਿਮਾਗ ਦਿੱਤਾ ਹੈ ਜਾਂ 'ਸੁਪਰ ਕੰਪਿਊਟਰ'। ਕੈਲਕੂਲੇਟਰ ਇੰਨੀ ਜਲਦੀ ਜਵਾਬ ਨਹੀਂ ਦਿੰਦਾ ਜਿੰਨੀ ਜਲਦੀ ਹਾਜ਼ਰ-ਜਵਾਬ ਕਪਿਲ ਦਿੰਦਾ ਹੈ। ਦੋਸਤੀ 'ਚ ਕਪਿਲ ਹਮੇਸ਼ਾ ਹਾਜ਼ਰ ਹੈ ਤੇ ਉਸ ਦਾ ਕੋਈ ਜਵਾਬ ਨਹੀਂ।
PunjabKesari
'ਜਗ ਬਾਣੀ' ਨੂੰ ਬੋਲੇ- ਅਕਸ਼ੈ ਕੁਮਾਰ ਨਾਲ ਮੇਰੀ ਆ ਰਹੀ ਹੈ 'ਕੇਸਰੀ'
ਕਪਿਲ ਦੇ ਦੋਸਤ ਵੀ ਹਾਸੇ ਦੇ ਠਹਾਕੇ ਲਾਉਂਦੇ ਹਨ, ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ। ਪ੍ਰੀਤਪਾਲ ਪਾਲੀ ਨੂੰ ਹੀ ਲੈ ਲਓ। ਆਪ ਹੀ ਕਪਿਲ ਨੂੰ ਮੰਚ ਦਾ ਰਸਤਾ ਦਿਖਾਉਣ ਲਈ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਕੋਲ ਲੈ ਗਿਆ ਤੇ ਆਪ ਚੁੱਪਚਾਪ ਬਾਲੀਵੁੱਡ 'ਚ ਐਂਟਰੀ ਮਾਰ ਲਈ, ਉਹ ਵੀ ਅਕਸ਼ੇ ਕੁਮਾਰ ਨਾਲ। ਕਪਿਲ ਨਾਲ ਪਹਿਲਾ ਡਰਾਮਾ 'ਸ਼ਾਇਰੀ' ਵਿਰਸਾ ਵਿਹਾਰ ਵਿਚ ਕਪਿਲ ਦੀ ਦਮਦਾਰ ਭੂਮਿਕਾ ਵਿਚ ਜਦੋਂ ਜੰਮ ਕੇ ਤਾੜੀਆਂ ਵੱਜੀਆਂ ਤਦ ਪਾਰਟੀ 'ਚ ਫਰੂਟ ਆਈਸਕ੍ਰੀਮ ਦੀਆਂ ਸ਼ਰਤਾਂ ਲੱਗੀਆਂ ਕਿ ਕੌਣ ਕਿੰਨਾ ਖਾ ਸਕਦਾ ਹੈ। ਕਪਿਲ ਦੀ ਆਦਤ ਸੀ ਕਿ ਜੇਬ 'ਚ ਪੈਸਾ ਹੈ ਤਾਂ ਬਿੱਲ ਦੇਣ ਤੋਂ ਪਹਿਲਾਂ ਟੇਬਲ 'ਤੇ ਰੱਖ ਦਿੰਦਾ ਸੀ, ਕਪਿਲ ਦੀ ਇਹ ਆਦਤ ਮੈਂ ਉਸ ਤੋਂ ਚੋਰੀ ਕਰ ਲਈ ਹੈ। ਅੱਜ ਵੀ ਕਪਿਲ ਦਾ ਇਹ 'ਆਈਡੀਆ' ਚੱਲਦਾ ਹੈ। ਖੁਸ਼ੀ ਹੈ ਕਿ ਮੇਰੀ ਪਹਿਲੀ ਬਾਲੀਵੁੱਡ ਫਿਲਮ ਮਾਰਚ 'ਚ ਅਕਸ਼ੇ ਕੁਮਾਰ ਨਾਲ ਆ ਰਹੀ ਹੈ। ਇਸ ਤੋਂ ਵੱਧ ਖੁਸ਼ੀ ਹੈ ਕਿ ਕਪਿਲ ਦੀ ਜ਼ਿੰਦਗੀ ਵਿਚ 'ਗਿੰਨੀ' ਆ ਰਹੀ ਹੈ। ਦੋਵਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੇ, ਕਪਿਲ ਦੇਸ਼ ਹੀ ਨਹੀਂ, ਦੁਨੀਆ ਦਾ ਸਭ ਤੋਂ ਵੱਡਾ ਹੀਰੋ ਬਣੇ, ਇਹੀ ਮੇਰੀ ਮੁਰਾਦ ਹੈ। ਮੈਂ ਕਪਿਲ ਦਾ ਸੰਗੀ ਹਾਂ, ਸੰਗੀ ਦਾ ਉਲਟਾ ਖਾਸ ਹੁੰਦਾ ਹੈ। ਕਪਿਲ ਦਾ ਨਾਮ ਹੈ, ਨਾਮ ਦਾ ਉਲਟਾ ਮਾਨ ਹੁੰਦਾ ਹੈ। ਕਪਿਲ ਯਾਰ ਹੈ, ਯਾਰ ਦਾ ਉਲਟਾ ਰਾਏ ਹੁੰਦਾ ਹਨ। ਕਪਿਲ ਉਹ ਯਾਰ ਨਹੀਂ ਜੋ ਯਾਰ ਨੂੰ ਉਲਟਾ ਕਰ ਦੇਵੇ, ਉਹ ਯਾਰ ਦਾ ਉਲਟਾ ਕਰ ਕੇ ਉਥੇ ਰਾਏ ਦਿੰਦਾ ਹੈ ਜੋ ਯਾਰ ਤੇ ਉਸ ਦੇ ਪਰਿਵਾਰ ਲਈ ਸੋਨੇ ਦੀ 'ਗਿੰਨੀ' ਦੀ ਤਰ੍ਹਾਂ ਪਾਕ ਤੇ ਸਾਫ਼ ਹੈ।
PunjabKesari
'ਕਬਾਨਾ' ਤੇ 'ਰੈਡੀਸਨ ਬਲਿਊ' 'ਚ ਨਿੱਜੀ ਸਕਿਓਰਿਟੀ ਤਾਇਨਾਤ
ਕਬਾਨਾ ਤੇ ਰੈਡੀਸਨ ਬਲਿਊ 'ਚ ਨਿੱਜੀ ਸਕਿਓਰਿਟੀ ਤਾਇਨਾਤ ਕੀਤੀ ਗਈ ਹੈ, ਜਿਸ ਦਾ ਸਟਾਫ 'ਤੇ ਜਿਥੇ ਕੰਟਰੋਲ ਹੈ, ਉਥੇ ਹੀ ਵੀ. ਆਈ. ਪੀ. ਨੂੰ ਖਾਣ-ਪੀਣ ਸਰਵ ਕਰਨ ਵਾਲੇ 'ਗ੍ਰੈਜੂਏਟ' ਤੇ ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲੇ ਸਟਾਫ ਨੂੰ ਲਾਇਆ ਜਾ ਰਿਹਾ ਹੈ। ਵਿਆਹ ਵਿਚ ਵਿਦੇਸ਼ੀ ਮਹਿਮਾਨ ਵੀ ਸ਼ਿਰਕਤ ਕਰ ਰਹੇ ਹਨ, ਅਜਿਹੇ 'ਚ ਕੁਝ ਦੂਤਾਵਾਸ ਅਧਿਕਾਰੀਆਂ ਦੇ ਵੀ ਸ਼ਾਮਿਲ ਹੋਣ ਦੇ ਆਸਾਰ ਹਨ। ਸਿਆਸਤ ਦੇ ਵੱਡੇ ਚਿਹਰਿਆਂ 'ਚ ਜਿਥੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਨ, ਉਥੇ ਹੀ ਬਾਲੀਵੁੱਡ ਦੇ ਬਿੱਗ ਬੀ ਅਮਿਤਾਬ ਬੱਚਨ 12 ਦਸੰਬਰ ਨੂੰ ਕਪਿਲ ਦੇ 7 ਫੇਰਿਆਂ 'ਚ ਸ਼ਾਮਿਲ ਹੋਣਗੇ ਜਾਂ ਫਿਰ 24 ਦਸੰਬਰ ਨੂੰ ਬਾਲੀਵੁੱਡ ਦੀ ਸ਼ਾਨ 'ਚ ਕਪਿਲ ਦੀ ਪਾਰਟੀ ਦੀ ਸ਼ਾਨ ਵਧਾਉਣਗੇ, ਇਸ ਵਿਚ ਅਜੇ ਸ਼ੱਕ ਹੈ। ਕਰਨ ਜੌਹਰ ਦੀ ਫਿਲਮ ਵਿਚ ਅਕਸ਼ੇ ਕੁਮਾਰ ਤੇ ਕਪਿਲ ਦੇ ਦੋਸਤ ਪ੍ਰੀਤਪਾਲ ਪਾਲੀ ਦੀ ਸ਼ੂਟਿੰਗ ਦਾ ਕੰਮ ਚੱਲ ਰਿਹਾ ਹੈ, ਅਜਿਹੇ 'ਚ ਇਹ ਸਿਤਾਰੇ ਕਦੋਂ ਤੇ ਕਿਥੇ ਸ਼ਾਮਿਲ ਹੋਣਗੇ, ਇਹ ਵੀ ਕਿਹਾ ਨਹੀਂ ਜਾ ਸਕਦਾ। ਉਮੀਦ ਹੈ 7 ਫੇਰਿਆਂ 'ਚ ਜਿਥੇ ਪਾਲੀਵੁੱਡ ਹੋਵੇਗਾ, ਉਥੇ ਹੀ 24 ਦਸੰਬਰ ਨੂੰ ਮੁੰਬਈ ਵਿਚ ਬਾਲੀਵੁੱਡ ਦੀ ਭੀੜ ਹੋਵੇਗੀ। 14 ਦਸੰਬਰ ਨੂੰ ਅੰਮ੍ਰਿਤਸਰ ਦੇ ਰੈਡੀਸਨ ਬਲਿਊ 'ਚ ਰਿਸੈਪਸ਼ਨ 'ਚ ਜਿਥੇ ਅੰਮ੍ਰਿਤਸਰ ਅਤੇ ਪੰਜਾਬ ਨਾਲ ਜੁੜੀਆਂ ਹਸਤੀਆਂ ਸ਼ਾਮਲ ਹੋਣਗੀਆਂ, ਉਥੇ ਹੀ 10 ਦਸੰਬਰ ਨੂੰ ਕਪਿਲ ਸ਼ਰਮਾ ਦੀ ਭੈਣ ਦੇ ਹੋਲੀ ਸਿਟੀ 'ਚ ਜਸ਼ਨ ਨਾਲ ਜਗਰਾਤੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਠੀ ਨੇੜੇ ਇਸ ਕੋਠੀ ਵਿਚ 'ਕਪਿਲ-ਗਿੰਨੀ' ਦੇ ਸਵਾਗਤ ਵਿਚ ਗੋਲਡਨ ਅੱਖਰਾਂ ਵਿਚ ਖੁਸ਼ੀਆਂ ਦੇ ਮੋਤੀ ਪਿਰੋ ਕੇ ਰੰਗ-ਬਿਰੰਗੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ। 'ਕਬਾਨਾ' ਵਿਚ ਵਿਆਹ ਤੋਂ ਬਾਅਦ 'ਕਪਿਲ-ਗਿੰਨੀ' ਨੂੰ ਅੰਮ੍ਰਿਤਸਰ ਕਦੋਂ ਆਉਣਾ ਹੈ, ਇਹ ਗੱਲ ਇਸ ਪੱਤਰ ਪ੍ਰੇਰਕ ਨੂੰ ਕਪਿਲ ਸ਼ਰਮਾ ਦੇ ਪ੍ਰਸ਼ੰਸਕ ਅਤੇ 'ਪੰਜਾਬ ਕੇਸਰੀ' ਤੇ 'ਜਗ ਬਾਣੀ' ਦੇ ਪਾਠਕ ਫੋਨ ਕਰ ਕੇ ਪੁੱਛ ਰਹੇ ਹਨ।
PunjabKesari
ਜਗ ਬਾਣੀ ਕੋਲ ਪਹੁੰਚੀ ਕਪਿਲ ਸ਼ਰਮਾ ਦੀ ਤਾਜ਼ਾ ਤਸਵੀਰ, ਜਿਸ ਵਿਚ ਕਪਿਲ ਵਧਾ ਰਹੇ ਹਨ ਦਾੜ੍ਹੀ। ਅੰਦਾਜ਼ੇ ਲੱਗ ਰਹੇ ਹਨ ਕਿ ਕਪਿਲ ਵਿਆਹ ਵਿਚ ਵਿਸ਼ੇਸ਼ ਪਗੜੀ ਬੰਨ੍ਹ ਕੇ ਗਿੰਨੀ ਨਾਲ ਫੇਰੇ ਲਏਗਾ। ਭੈਣ ਪੂਜਾ ਨੇ ਤਿਆਰੀਆਂ ਕਰ ਰੱਖੀਆਂ ਹਨ। ਫੋਟੋ 'ਚ ਪ੍ਰੀਤਪਾਲ ਪਾਲੀ ਦੇ ਨਾਲ ਕਪਿਲ ਸ਼ਰਮਾ ਦੀ ਅੰਮ੍ਰਿਤਸਰ ਆਉਣ 'ਤੇ ਖਿੱਚੀ ਗਈ ਇਹ ਮੀਡੀਆ 'ਚ ਹੁਣ ਤੱਕ ਛਪੀਆਂ ਕਪਿਲ ਦੀਆਂ ਤਸਵੀਰਾਂ 'ਚੋਂ ਸਭ ਤੋਂ ਲੇਟੈਸਟ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News