ਕਪਿਲ ਦੇ ਵਿਆਹ ''ਤੇ ਵੱਜੇਗੀ ''ਜਿਗਰੀ ਗਿਟਾਰ''

12/10/2018 3:47:23 PM

ਅੰਮ੍ਰਿਤਸਰ (ਸਫਰ, ਨਵਦੀਪ)- ਇਕ ਕਹਾਵਤ ਬਹੁਤ ਪ੍ਰਸਿੱਧ ਹੈ 'ਆਦਮੀ ਵਿਆਹ ਤੋਂ ਬਾਅਦ ਹੱਸਣਾ ਬੰਦ ਕਰ ਦਿੰਦਾ ਹੈ।'ਇਹ ਕਹਾਵਤ ਹੈ ਜਾਂ ਇਸ ਦਾ ਕੋਈ ਸਬੂਤ ਹੈ, ਇਸ ਦੇ ਲਈ ਸਰਚ ਦੀ ਲੋੜ ਨਹੀਂ ਹੈ ਕਿਉਂਕਿ ਦੁਨੀਆ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ 12 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਜ਼ਿੰਦਗੀ 'ਚ ਗਿੰਨੀ ਦੇ ਆਉਣ ਤੋਂ ਬਾਅਦ ਜਿਥੇ ਉਹ ਹਾਸੇ ਦਾ ਇਕ ਵੱਡਾ ਸ਼ੋਅ ਲੈ ਕੇ ਛੋਟੇ ਪਰਦੇ 'ਤੇ ਜ਼ਬਰਦਸਤ ਵਾਪਸੀ ਕਰ ਰਹੇ ਹਨ, ਉਥੇ ਹੀ ਕੁਝ ਵਿਛੜੇ ਦੋਸਤ ਵੀ ਇਸ ਵਾਰ ਉਨ੍ਹਾਂ ਦੇ ਨਵੇਂ ਸ਼ੋਅ 'ਚ ਖਾਸ ਮਹਿਮਾਨ ਹੋਣਗੇ। ਕਪਿਲ ਸ਼ਰਮਾ ਨੇ ਨਵੇਂ ਸ਼ੋਅ 'ਚ ਨਵੇਂ ਮਹਿਮਾਨਾਂ ਨੂੰ ਆਪਣੇ ਵਿਆਹ ਵਿਚ ਖਾਸ ਤਵੱਜੋ ਦਿੱਤੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਵਿਆਹ ਦੀਆਂ ਤਿਆਰੀਆਂ ਵਿਚ ਜੁਟੇ ਕਪਿਲ ਦੇ ਦੋਸਤਾਂ 'ਚ ਕੋਈ ਗੀਤ ਲਿਖ ਰਿਹਾ ਹੈ ਤਾਂ ਕੋਈ ਸ਼ਹਿਨਾਈ ਦੀ ਧੁੰਨ ਤਿਆਰ ਕਰ ਰਿਹਾ ਹੈ। ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰ ਦੇ ਵਿਆਹ 'ਚ ਹਾਸੇ ਦੇ ਮਹਾਰਥੀਆਂ ਦਾ ਆਉਣਾ ਤਾਂ ਸੁਭਾਵਿਕ ਹੈ।
ਜਗ ਬਾਣੀ ਨੇ ਕਪਿਲ ਦੇ 22 ਸਾਲ ਪੁਰਾਣੇ ਨਕੋਦਰ ਦੇ ਉਸ ਦੋਸਤ ਨੂੰ ਲੱਭਿਆ, ਜਿਸ ਦੀ ਧੁਨ 'ਤੇ ਕਪਿਲ ਆਪਣੀ ਗੁਡ ਮਾਰਨਿੰਗ ਤੇ ਗੁਡ ਨਾਈਟ ਕਰਦੇ ਹਨ। ਇਹ ਦੋਸਤ ਹਨ ਦਿਨੇਸ਼, ਜੋ ਪਿਛਲੇ 22 ਸਾਲਾਂ ਤੋਂ ਕਪਿਲ ਦੇ ਅਜਿਹੇ ਸਾਥੀ ਹਨ ਜਿਨ੍ਹਾਂ ਨੇ ਕਪਿਲ ਨੂੰ ਕਦੇ ਇਕੱਲਾ ਨਹੀਂ ਛੱਡਿਆ। ਕਪਿਲ ਜਦੋਂ ਮਿਲੀ ਹਾਰ ਨਾਲ ਮੁਰਝਾਏ ਤਾਂ ਦਿਨੇਸ਼ ਨੇ ਹਾਰ ਨੂੰ ਪਲਟ ਕੇ ਰਸਤਾ ਬਣਾ ਦਿੱਤਾ। ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦਿਨੇਸ਼ ਨੇ ਕਿਹਾ ਕਿ ਕਪਿਲ ਦੀ ਦੋਸਤੀ 'ਚ ਕਦੋਂ 22 ਸਾਲ ਬੀਤ ਗਏ, ਪਤਾ ਹੀ ਨਹੀਂ ਲੱਗਾ, ਕਪਿਲ ਹੁਣ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ ਤਾਂ ਲੱਗਦਾ ਹੈ ਕਿ ਅਸੀਂ ਕਾਲਜ ਦੇ ਦਿਨਾਂ ਤੋਂ ਅਜੇ ਗ੍ਰਹਿਸਤੀ ਜੀਵਨ ਵੱਲ ਵਧ ਰਹੇ ਹਨ। ਕਪਿਲ ਦੁਨੀਆ ਨੂੰ ਹਸਾਉਂਦੇ ਹਨ, ਇਨਸਾਨ ਦਿਲੋਂ ਚੰਗਾ ਹੋਵੇ ਤਾਂ ਹਾਸਾ ਚਿਹਰੇ 'ਤੇ ਆ ਹੀ ਜਾਂਦਾ ਹੈ। ਕਪਿਲ ਦਾ ਦਿਲ ਸਾਫ਼ ਹੈ, ਦੋਸਤੀ ਦੀ ਮਿਸਾਲ ਹੈ, ਕਪਿਲ ਦਾ ਵਿਆਹ ਸਾਡੀ ਦੋਸਤੀ ਦਾ ਯਾਦਗਾਰ ਪਲ ਹੈ, ਵਿਆਹ ਦਾ ਤਰਾਨਾ ਗਾਉਣਾ ਹੈ, ਖੁਸ਼ੀਆਂ ਦੀ ਗਿਟਾਰ ਵਜਾਉਣਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News