ਕਪਿਲ ਦੇ ਘਰ ਮੁੜ ਲੱਗੀਆਂ ਪੰਜਾਬੀ ਸਿੰਗਰਾਂ ਦੀਆਂ ਰੌਣਕਾਂ

1/23/2019 2:01:30 PM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਇਹ ਸੀਜ਼ਨ ਬਹੁਤ ਹੀ ਚੱਲ ਰਿਹਾ ਹੈ। ਸ਼ੁਰੂਆਤ ਤੋਂ ਹੀ ਤਗੜੀ ਟੀ. ਆਰ. ਪੀ. ਮਿਲੀ ਹੈ। ਸਿਤਾਰਿਆਂ ਨੇ ਵੀ ਕਪਿਲ ਨੂੰ ਇਸ ਲਈ ਵਧਾਈ ਦਿੱਤੀ ਹੈ। ਇਸ 'ਚ ਕਪਿਲ ਨੇ ਹਾਲ ਹੀ 'ਚ ਆਪਣੇ ਘਰ 'ਤ ਇਕ ਪਾਰਟੀ ਥ੍ਰੋ ਕੀਤੀ, ਜਿਸ 'ਚ ਉਸ ਦੇ ਕਰੀਬੀ ਦੋਸਤ ਵੀ ਸ਼ਾਮਲ ਹੋਏ ਸਨ।

PunjabKesari

ਕਪਿਲ ਸ਼ਰਮਾ ਨੇ ਜ਼ਬਰਦਸਤ ਕਮਬੈਕ ਕੀਤਾ ਹੈ। ਉਸ ਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਵਧੀਆ ਚੱਲ ਰਿਹਾ ਹੈ। ਇਸ 'ਚ ਹਾਲੇ ਤੱਕ ਸਲਮਾਨ ਖਾਨ ਪਰਿਵਾਰ ਸਮੇਤ ਕਈ ਸੈਲੀਬ੍ਰਿਟੀਜ਼ ਸ਼ਾਮਲ ਹੋ ਚੁੱਕੇ ਹਨ।

PunjabKesari

ਇਸ 'ਚ ਕਪਿਲ ਸ਼ਰਮਾ ਨੇ ਹਾਲ ਹੀ 'ਚ ਆਪਣੇ ਘਰ 'ਚ ਇਕ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਮਸ਼ਹੂਰ ਗਾਇਕ ਮੀਕਾ ਸਿੰਘ, ਸ਼ਾਨ, ਵਿਸ਼ਾਲ, ਭਾਰਤੀ ਸਿੰਘ ਸਮੇਤ ਹੋਰ ਕਲਾਕਾਰ ਵੀ ਨਜ਼ਰ ਆਏ ਸਨ। 

PunjabKesari
ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਪੰਜਾਬੀ ਇੰਡਸਟਰੀ ਦੇ ਮਿਊਜ਼ਿਕ ਡਾਇਰੈਕਟਰ ਅਤੇ ਵੱਡੇ ਗਾਇਕ ਵੀ ਪਾਰਟੀ ਦੀ ਸ਼ਾਨ ਬਣੇ, ਜਿੰਨ੍ਹਾਂ 'ਚ ਬੀ ਪਰਾਕ, ਲਿਰਿਸਿਸਟ ਜਾਨੀ, ਜੱਸੀ ਜਸਬੀਰ ਵਰਗੇ ਲੇਜੈਂਡਰੀ ਗਾਇਕ ਪਹੁੰਚੇ ਸਨ।

PunjabKesari

ਇਨ੍ਹਾਂ ਸਿਤਾਰਿਆਂ ਨੇ ਆਪਣੀਆਂ-ਆਪਣੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀਆਂ ਹਨ, ਜਿੰਨ੍ਹਾਂ 'ਚ ਬੀ ਪਰਾਕ ਅਤੇ ਜਾਨੀ ਨੇ ਕਪਿਲ ਸ਼ਰਮਾ ਦਾ ਇਸ ਸ਼ਾਨਦਾਰ ਪਾਰਟੀ 'ਚ ਬਲਾਉਣ ਲਈ ਧੰਨਵਾਦ ਵੀ ਕੀਤਾ ਹੈ।
 

 
 
 
 
 
 
 
 
 
 
 
 
 
 

🎥: @mikasingh Insta Story _ #mikasingh #musicansound #mikiforever #russia #teammikasingh

A post shared by Official Team Miki Singh 🇷🇺👸👇👆 (@team_mikasingh) on Jan 21, 2019 at 12:53am PST

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News