ਕਪਿਲ ਦੇ ਸ਼ੋਅ ''ਚ ਚੰਦਨ ਪ੍ਰਭਾਕਰ ਦੇ ਗੁੰਮ ਹੋਣ ਦੀ ਵਜ੍ਹਾ ਆਈ ਸਾਹਮਣੇ

Friday, March 15, 2019 8:24 AM
ਕਪਿਲ ਦੇ ਸ਼ੋਅ ''ਚ ਚੰਦਨ ਪ੍ਰਭਾਕਰ ਦੇ ਗੁੰਮ ਹੋਣ ਦੀ ਵਜ੍ਹਾ ਆਈ ਸਾਹਮਣੇ

ਮੁੰਬਈ (ਬਿਊਰੋ) : ਕਾਫੀ ਦੇਰ ਤੋਂ ਕਪਿਲ ਸ਼ਰਮਾ ਦੇ ਸ਼ੋਅ 'ਚ ਨਜ਼ਰ ਆਉਣ ਵਾਲੇ ਚੰਦਨ ਪ੍ਰਭਾਕਰ ਬਾਰੇ ਖਬਰਾਂ ਆ ਰਹੀਆਂ ਸਨ ਕਿ ਉਸ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜੀ ਹਾਂ, ਖਬਰਾਂ ਸਨ ਕਿ ਸ਼ੋਅ ਦੇ ਮੇਕਰਸ ਅਤੇ ਚੰਦੂ 'ਚ ਕੁਝ ਠੀਕ ਨਹੀਂ ਚੱਲ ਰਿਹਾ ਸੀ, ਜਿਸ ਕਾਰਨ ਕਈ ਐਪੀਸੋਡ 'ਚ ਚੰਦਰ ਪ੍ਰਭਾਕਰ ਨਜ਼ਰ ਨਹੀਂ ਆਇਆ। ਇਸ ਬਾਰੇ ਚੰਦਨ ਦੇ ਹਾਲ ਹੀ 'ਚ ਕੀਤੇ ਟਵੀਟ 'ਚ ਦੱਸਿਆ ਹੈ ਕਿ ''ਕਪਿਲ ਸ਼ਰਮਾ ਤੇ ਚੰਦਰ ਪ੍ਰਭਾਕਰ 'ਚ ਕੁਝ ਠੀਕ ਨਹੀਂ ਚੱਲ ਰਿਹਾ।'' ਦੱਸ ਦਈਏ ਕਿ ਦੋਵੇਂ ਬਚਪਨ ਦੇ ਦੋਸਤ ਹਨ ਅਤੇ ਲੰਬੇ ਸਮੇਂ ਤੋਂ ਇਕ-ਦੂਜੇ ਨਾਲ ਕੰਮ ਕਰਦੇ ਆ ਰਹੇ ਹਨ। ਜਦੋਂ ਇਸ ਬਾਰੇ ਚੰਦਰ ਪ੍ਰਭਾਕਰ ਤੋਂ ਸੋਸ਼ਲ ਮੀਡੀਆ 'ਤੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਸ਼ਾਇਦ ਮੇਰਾ ਕੈਰੇਕਟਰ ਤੇ ਮੇਰੀ ਐਕਟਿੰਗ ਠੀਕ ਨਹੀਂ ਚੱਲ ਰਹੀ। ਇਸ ਲਈ ਮੈਨੂੰ ਐਪੀਸੋਡ 'ਚ ਥਾਂ ਨਹੀਂ ਮਿਲ ਰਹੀ।
 

ਦੱਸਣਯੋਗ ਹੈ ਕਿ ਹੁਣ ਕਪਿਲ ਨੇ ਪ੍ਰਭਾਕਰ ਨਾਲ ਇਕ ਤਸਵੀਰ ਨੂੰ ਸ਼ੇਅਰ ਕਰ ਸਭ ਸਾਫ ਕਰ ਦਿੱਤਾ ਹੈ। ਇਸ ਤਸਵੀਰ 'ਚ ਪ੍ਰਭਾਕਰ ਮਹਿਲਾ ਦੇ ਅੰਦਾਜ਼ 'ਚ ਨਜ਼ਰ ਆ ਰਿਹਾ ਹੈ। ਕਪਿਲ ਦਾ ਕਹਿਣਾ ਹੈ, ''ਕੱਲ ਹੀਚੰਦਨ ਨੇ ਸਾਡੇ ਨਾਲ ਇਕ ਐਪੀਸੋਡ ਸ਼ੂਟ ਕੀਤਾ ਹੈ ਤੇ ਅੱਜ ਵੀ ਅਗਲਾ ਐਪੀਸੋਡ ਸ਼ੂਟ ਕਰ ਰਿਹਾ ਹੈ। ਉਹ ਕੁਝ ਐਪੀਸੋਡ 'ਚੋਂ ਮਿਸਿੰਗ ਸੀ ਕਿਉਂਕਿ ਚੰਦਰ ਆਪਣੇ ਕੈਰੇਕਟਰ 'ਤੇ ਕੰਮ ਕਰ ਰਿਹਾ ਸੀ।''

 

 


Edited By

Sunita

Sunita is news editor at Jagbani

Read More