ਇਮੋਸ਼ਨਲ ਪੋਸਟ ਨਾਲ ਪ੍ਰੇਮਿਕਾ ਗਿੰਨੀ ਨੂੰ ਕਪਿਲ ਨੇ ਕੀਤਾ ਇੰਝ ਬਰਥਡੇ ਵਿਸ਼

11/18/2018 10:30:36 AM

ਮੁੰਬਈ(ਬਿਊਰੋ)— ਟੀ. ਵੀ. ਦੀ ਦੁਨੀਆ ਨਾਲ ਸ਼ੁਰੂਆਤ ਕਰਕੇ ਬਾਲੀਵੁੱਡ ਤੱਕ ਆਪਣਾ ਬਿਹਤਰੀਨ ਕਰੀਅਰ ਬਣਾਉਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਸੋਸ਼ਲ ਮੀਡੀਆ ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਕਪਿਲ ਨੇ ਗਿੰਨੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਰਿਆਂ ਸਾਹਮਣੇ ਆਪਣੇ ਦਿਲ ਦੀ ਗੱਲ ਆਖੀ ਹੈ। ਦੱਸ ਦੇਈਏ ਕਿ ਕਈ ਦਿਨਾਂ ਤੋਂ ਦੋਵਾਂ ਦੇ ਵਿਆਹ ਦੀਆਂ ਖਬਰਾਂ ਕਾਫੀ ਚਰਚਾ 'ਚ ਹਨ। 12 ਦਸੰਬਰ ਨੂੰ ਕਪਿਲ ਪ੍ਰੇਮਿਕਾ ਗਿੰਨੀ ਨਾਲ ਪੰਜਾਬ 'ਚ ਵਿਆਹ ਕਰਵਾਉਣ ਵਾਲਾ ਹੈ। 

 

ਕਪਿਲ ਨੇ ਆਪਣੀ ਇਸ ਖਾਸ ਪੋਸਟ 'ਚ ਲਿਖਿਆ, ''Thank u for always standing strong with me in every situation of life.,thank u for making me a better person.,thank u for ur unconditional love. Happy birthday @ChatrathGinni love u ।'' ਕਪਿਲ ਦਾ ਇਹ ਬਦਲਿਆ ਅੰਦਾਜ਼ ਬੇਹੱਦ ਖਾਸ ਹੈ। ਕਪਿਲ ਹੁਣ ਬਹੁਤ ਜਲਦ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਵਾਂਗ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। 
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਜਲਦ ਹੀ ਇਕ ਵਾਰ ਫਿਰ ਆਪਣੇ ਫੈਨਜ਼ ਨੂੰ ਹਸਾਉਂਦੇ ਨਜ਼ਰ ਆਉਣ ਵਾਲਾ ਹੈ। ਕਪਿਲ ਸ਼ਰਮਾ ਕਾਫੀ ਲੰਬੇ ਸਮੇਂ ਤੋਂ ਖਰਾਬ ਸਿਹਤ ਕਾਰਨ ਟੀ. ਵੀ. ਤੋਂ ਦੂਰ ਹੋ ਗਏ ਸਨ ਪਰ ਹੁਣ ਉਹ ਆਪਣੇ ਧਮਾਕੇਦਾਰ ਵਾਪਸੀ ਕਰਨ ਜਾ ਰਿਹਾ ਹੈ। ਕਪਿਲ 'ਦਿ ਕਪਿਲ ਸ਼ਰਮਾ' ਸ਼ੋਅ ਦੇ ਦੂਜੇ ਸੀਜ਼ਨ ਨਾਲ ਟੀ. ਵੀ. 'ਤੇ ਵਾਪਸੀ ਕਰਨ ਨੂੰ ਤਿਆਰ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News