'ਅਖੰਡ ਪਾਠ ਸਾਹਿਬ' ਨਾਲ ਸ਼ੁਰੂ ਹੋਣਗੀਆਂ ਗਿੰਨੀ ਦੇ ਵਿਆਹ ਦੀਆਂ ਰਸਮਾਂ

11/30/2018 1:44:11 PM

ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਵਿਆਹ ਨੂੰ ਲੈ ਕੇ ਕਾਫੀ ਲਾਈਮਲਾਈਟ ਬਟੋਰ ਰਹੇ ਹਨ। ਜੀ ਹਾਂ, ਕਪਿਲ ਸ਼ਰਮਾ ਜਲੰਧਰ 'ਚ 12 ਦਸੰਬਰ ਨੂੰ ਗਿੰਨੀ ਦੇ ਘਰ ਬਰਾਤ ਲੈ ਕੇ ਆ ਰਹੇ ਹਨ। ਕਪਿਲ 12 ਦਸੰਬਰ ਨੂੰ ਜਲੰਧਰ ਦੇ 'ਕਬਾਨਾ ਹੋਟਲ' 'ਚ ਬਰਾਤ ਲੈ ਕੇ ਆਉਣਗੇ। ਉਨ੍ਹਾਂ ਦੇ ਵਿਆਹ ਦੀ ਸ਼ੁਰੂਆਤ 'ਜਾਗਰਣ' ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਗਿੰਨੀ ਦੇ ਘਰ ਮਹਿੰਦੀ, ਸੰਗੀਤ ਅਤੇ ਫਿਰ ਵਿਆਹ ਹੋਣਾ ਹੈ।

ਹਾਲਾਂਕਿ ਖਬਰਾਂ ਹਨ ਕਿ ਇਨ੍ਹਾਂ ਰਸਮਾਂ ਤੋਂ ਪਹਿਲਾਂ ਗਿੰਨੀ ਘਰ ਸ਼ੁੱਕਰਵਾਰ 'ਅਖੰਡ ਪਾਠ ਸਾਹਿਬ' ਰੱਖਿਆ ਜਾਵੇਗਾ। ਹਾਲ ਹੀ 'ਚ ਗਿੰਨੀ ਚਤਰਥ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ, ''ਮੈਂ ਤਾਂ ਕਪਿਲ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੀ ਹਾਂ। ਮੈਂ ਇਕ ਸ਼ੋਅ 'ਚ ਕਪਿਲ ਨਾਲ ਹਿੱਸਾ ਲਿਆ ਸੀ। ਫੀਲਿੰਗਸ ਦੀ ਗੱਲ ਕਰੀਏ ਤਾਂ ਉਹ ਤਾਂ ਕਾਲਜ ਦੇ ਦਿਨਾਂ 'ਚ ਹੀ ਆ ਗਈਆਂ ਸੀ।''

ਇਸ ਤੋਂ ਅੱਗੇ ਗਿੰਨੀ ਨੇ ਕਿਹਾ, ''ਕਾਲਜ ਦੇ ਦਿਨਾਂ 'ਚ ਮੈਂ ਆਪਣੀ ਮੰਮੀ ਦੀ ਮਦਦ ਨਾਲ ਕਪਿਲ ਲਈ ਖਾਣਾ ਬਣਾ ਕੇ ਲੈ ਕੇ ਜਾਇਆ ਕਰਦੀ ਸੀ। ਮੈਨੂੰ ਪਤਾ ਸੀ ਕਿ ਕਪਿਲ ਨੂੰ ਘਰ ਦਾ ਖਾਣਾ ਬੇਹੱਦ ਪਸੰਦ ਹੈ ਅਤੇ ਮੈਨੂੰ ਵੀ ਉਨ੍ਹਾਂ ਲਈ ਖਾਣਾ ਬਣਾਉਣਾ ਕਾਫੀ ਵਧੀਆ ਲੱਗਦਾ ਸੀ। ਮੇਰੇ ਨਾਰਾਜ਼ ਹੋਣ ਤੋਂ ਬਾਅਦ ਕਪਿਲ ਮੈਨੂੰ ਆਸਾਨੀ ਨਾਲ ਮਨਾ ਲੈਂਦੇ ਸਨ।''


ਇਸ ਤੋਂ ਇਲਾਵਾ ਗਿੰਨੀ ਨੇ ਵਿਆਹ ਬਾਰੇ ਗੱਲ ਕਰਦਿਆਂ ਕਿਹਾ ਕਿ, ਉਹ ਇਸ ਦਿਨ ਟ੍ਰਡੀਸ਼ਨਲ ਲਹਿੰਗਾ ਪਾਵੇਗੀ, ਜਦੋਂਕਿ ਕਪਿਲ ਦੀ ਡਰੈੱਸ ਜੋਧਪੁਰ ਦੇ ਹਿੰਮਤ ਸਿੰਘ ਕੋਲੋਂ ਡਿਜ਼ਾਈਨ ਕਰਵਾਈ ਜਾ ਰਹੀ ਹੈ। ਇਸੇ ਡਿਜ਼ਾਈਨਰ ਕੋਲੋਂ ਕਪਿਲ ਦੇ ਭਰਾ ਦੀ ਡਰੈੱਸ ਵੀ ਤਿਆਰ ਕਰਵਾਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News