ਗਿੰਨੀ ਨੇ ਰੱਖਵਾਲੀ ਲਈ ਗਲੀ ''ਚ ਖੜ੍ਹੇ ਕੀਤੇ 10 ਬਾਊਂਸਰ

Saturday, December 1, 2018 11:41 AM
ਗਿੰਨੀ ਨੇ ਰੱਖਵਾਲੀ ਲਈ ਗਲੀ ''ਚ ਖੜ੍ਹੇ ਕੀਤੇ 10 ਬਾਊਂਸਰ

ਜਲੰਧਰ(ਬਿਊਰੋ) : ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਵਿਆਹ ਦਾ ਜਲੰਧਰ ਤੇ ਅੰਮ੍ਰਿਤਸਰ 'ਚ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 12 ਦਸੰਬਰ ਨੂੰ ਗਿੰਨੀ ਤੇ ਕਪਿਲ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਗਿੰਨੀ ਚਤਰਥ ਦੇ ਘਰ ਸ਼ੁੱਕਰਵਾਰ ਨੂੰ 'ਸ੍ਰੀ ਅਖੰਡ ਪਾਠ ਸਾਹਿਬ' ਦਾ ਪਾਠ ਰੱਖਿਆ ਗਿਆ ਹੈ। ਗਿੰਨੀ ਦੇ ਘਰਵਾਲਿਆਂ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। 10 ਬਾਊਂਸਰ ਘਰ ਦੀ ਪਿਛਲੀ ਤੇ ਅਗਲੀ ਗਲੀ 'ਚ ਆਉਣ ਵਾਲੇ ਹਰ ਆਦਮੀ ਤੋਂ ਪੁੱਛਗਿੱਛ ਕਰ ਰਹੇ ਹਨ। ਐੱਸ. ਐੱਚ. ਓ. ਮਨਮੋਹਨ ਸਿੰਘ ਨੇ ਕਿਹਾ ਕਿ ਸੜਕ 'ਤੇ ਕਿਸੇ ਨੂੰ ਜਬਰਨ ਰੋਕਣ ਦੀ ਸ਼ਿਕਾਇਤ ਆਉਂਦੀ ਹੈ ਤਾਂ ਐਕਸ਼ਨ ਲਿਆ ਜਾਵੇਗਾ। 

ਵਿਆਹ ਦੇ ਕਾਰਡ 'ਚ ਬਾਰਕੋਡ ਚੈਕਿੰਗ ਤੋਂ ਬਾਅਦ ਮਿਲੇਗੀ ਐਂਟਰੀ
ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਵਿਆਹ ਨੂੰ ਲੈ ਕੇ ਸਿਕਓਰਿਟੀ ਪੂਰੀ ਤਰ੍ਹਾਂ ਟਾਈਟ ਰੱਖੀ ਗਈ ਹੈ। ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਹੀ ਵਿਆਹ ਕਾਰਡ ਦਿੱਤਾ ਗਿਆ ਹੈ। ਕਪਿਲ ਸ਼ਰਮਾ ਦੁਆਰਾ ਭੇਜੇ ਗਏ ਕਾਰਡ 'ਤੇ ਬਾਰ ਕੋਰਡ ਹੈ। ਐਂਟਰੀ ਗੇਟ 'ਤੇ ਬਾਰ ਕੋਰਡ ਸਕੈਨ ਹੋਵੇਗਾ। ਗਿੰਨੀ ਚਤਰਥ ਦੇ ਪਰਿਵਾਰ ਦੇ ਕਾਰਡ 'ਤੇ ਕੋਈ ਬਾਰ ਕੋਰਡ ਨਹੀਂ ਹੈ। 

ਪੰਜਾਬੀ ਸਿੰਗਰ ਲਾਉਣੇ ਵਿਆਹ 'ਚ ਰੋਣਕਾਂ
ਖਬਰਾਂ ਹਨ ਕਿ ਗਿੰਨੀ ਚਤਰਥ ਤੇ ਕਪਿਲ ਸ਼ਰਮਾ ਦੇ ਵਿਆਹ 'ਚ ਪੰਜਾਬੀ ਸਿੰਗਰਾਂ ਦਾ ਅਖਾੜਾ ਲੱਗੇਗਾ। 12 ਦਸੰਬਰ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਸੁਪਰਹਿੱਟ ਗੀਤਾਂ ਦੀ ਪੇਸ਼ਕਾਰੀ ਦੇਣਗੇ। ਇਸ ਤੋਂ ਇਲਾਵਾ ਗਾਇਕਾ ਰਿੱਚਾ ਸ਼ਰਮਾ ਵੀ ਪਰਫਾਰਮੈਂਸ ਕਰੇਗੀ। ਹਾਲਾਂਕਿ ਵਿਆਹ ਤੋਂ ਬਾਅਦ 14 ਦਸੰਬਰ ਨੂੰ ਹੋਣ ਵਾਲੇ ਰਿਸੈਪਸ਼ਨ 'ਚ ਦਲੇਰ ਮਹਿੰਦੀ ਆਪਣੇ ਹਿੱਟ ਨੰਬਰ ਨਾਲ ਮਹਿਮਾਨਾਂ ਦਾ ਸਵਾਗਤ ਕਰਨਗੇ। 
 


Edited By

Sunita

Sunita is news editor at Jagbani

Read More