ਜਲੰਧਰ ਦੇ ਇਸ ਸ਼ਾਨਦਾਰ ਰਿਜ਼ੋਰਟ ''ਚ ਹੋਵੇਗਾ ਕਪਿਲ-ਗਿੰਨੀ ਦਾ ਵਿਆਹ

12/1/2018 3:16:37 PM

ਜਲੰਧਰ (ਬਿਊਰੋ) :  ਕਾਮੇਡੀ ਕਿੰਗ ਕਪਿਲ ਸ਼ਰਮਾ 12 ਦਸੰਬਰ ਨੂੰ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਦੱਸ ਦੇਈਏ ਕਿ ਕਪਿਲ ਤੇ ਗਿੰਨੀ ਦਾ ਵਿਆਹ ਜਲੰਧਰ ਦੇ ਸ਼ਾਨਦਾਰ ਹੋਟਲ 'ਕਲੱਬ ਕਬਾਨਾ' 'ਚ ਹੋ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸ਼ਾਨਦਾਰ ਤਰੀਕੇ ਨਾਲ ਚੱਲ ਰਹੀਆਂ ਹਨ। ਕਪਿਲ ਦੀ ਹੋਣ ਵਾਲੀ ਪਤਨੀ ਗਿੰਨੀ ਚਤਰਥ ਗੁਰੂ ਨਾਨਕ ਨਗਰ, ਨਜ਼ਦੀਕ ਕਪੂਰਥਲਾ ਚੌਂਕ, ਜਲੰਧਰ ਦੀ ਰਹਿਣ ਵਾਲੀ ਹੈ।

PunjabKesari

ਹਾਲ ਹੀ 'ਕਲੱਬ ਕਬਾਨਾ' ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ 'ਕਲੱਬ ਕਬਾਨਾ' ਦੇ ਵੱਖ-ਵੱਖ ਹਿੱਸਿਆ ਨੂੰ ਦਿਖਾਇਆ ਗਿਆ ਹੈ। ਦੇਖਣ 'ਚ 'ਕਲੱਬ ਕਬਾਨਾ' ਬੇਹੱਦ ਸ਼ਾਨਦਾਰ ਲੱਗ ਰਿਹਾ ਹੈ। ਗਿੰਨੀ ਦੇ ਘਰ 'ਸ੍ਰੀ ਅਖੰਡ ਪਾਠ ਸਾਹਿਬ' ਦਾ ਪਾਠ ਰੱਖਿਆ ਗਿਆ ਹੈ।

PunjabKesari

ਗਿੰਨੀ ਦੇ ਘਰਵਾਲਿਆਂ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਉਨ੍ਹਾਂ ਵਲੋਂ ਸੁਰੱਖਿਆ ਲਈ ਰੱਖੇ 10 ਬਾਊਂਸਰ ਘਰ ਦੀ ਪਿਛਲੀ ਤੇ ਅਗਲੀ ਗਲੀ 'ਚ ਆਉਣ ਵਾਲੇ ਹਰ ਵਿਅਕਤੀ ਤੋਂ ਪੁੱਛਗਿੱਛ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਵਿਆਹ ਨੂੰ ਲੈ ਕੇ ਸਿਕਓਰਿਟੀ ਪੂਰੀ ਤਰ੍ਹਾਂ ਟਾਈਟ ਰੱਖੀ ਗਈ ਹੈ। ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਹੀ ਵਿਆਹ ਕਾਰਡ ਦਿੱਤਾ ਗਿਆ ਹੈ। ਕਪਿਲ ਸ਼ਰਮਾ ਦੁਆਰਾ ਭੇਜੇ ਗਏ ਕਾਰਡ 'ਤੇ ਬਾਰ ਕੋਰਡ ਹੈ। ਐਂਟਰੀ ਗੇਟ 'ਤੇ ਬਾਰ ਕੋਰਡ ਸਕੈਨ ਹੋਵੇਗਾ। ਗਿੰਨੀ ਚਤਰਥ ਦੇ ਪਰਿਵਾਰ ਦੇ ਕਾਰਡ 'ਤੇ ਕੋਈ ਬਾਰ ਕੋਰਡ ਨਹੀਂ ਹੈ। 

PunjabKesari
ਖਬਰਾਂ ਹਨ ਕਿ ਗਿੰਨੀ ਚਤਰਥ ਤੇ ਕਪਿਲ ਸ਼ਰਮਾ ਦੇ ਵਿਆਹ 'ਚ ਪੰਜਾਬੀ ਸਿੰਗਰਾਂ ਦਾ ਅਖਾੜਾ ਲੱਗੇਗਾ। 12 ਦਸੰਬਰ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਸੁਪਰਹਿੱਟ ਗੀਤਾਂ ਦੀ ਪੇਸ਼ਕਾਰੀ ਦੇਣਗੇ।

PunjabKesari

ਇਸ ਤੋਂ ਇਲਾਵਾ ਗਾਇਕਾ ਰਿੱਚਾ ਸ਼ਰਮਾ ਵੀ ਪਰਫਾਰਮੈਂਸ ਕਰੇਗੀ। ਹਾਲਾਂਕਿ ਵਿਆਹ ਤੋਂ ਬਾਅਦ 14 ਦਸੰਬਰ ਨੂੰ ਹੋਣ ਵਾਲੇ ਰਿਸੈਪਸ਼ਨ 'ਚ ਦਲੇਰ ਮਹਿੰਦੀ ਆਪਣੇ ਹਿੱਟ ਨੰਬਰ ਨਾਲ ਮਹਿਮਾਨਾਂ ਦਾ ਸਵਾਗਤ ਕਰਨਗੇ। 

PunjabKesari
ਦੱਸਣਯੋਗ ਹੈ ਕਿ ਗਿੰਨੀ ਤੇ ਕਪਿਲ ਸ਼ਰਮਾ ਇਕੱਠੇ ਕਾਮੇਡੀ ਸ਼ੋਅ 'ਚ ਵੀ ਕੰਮ ਕਰ ਚੁੱਕੇ ਹਨ। ਮਾਰਚ 2017 'ਚ ਗਿਨੀ ਨਾਲ ਆਪਣੇ ਰਿਲੇਸ਼ਨਸ਼ਿਪ ਬਾਰੇ ਕਪਿਲ ਨੇ ਕਿਹਾ ਸੀ, ''ਮੈਂ ਗਿਨੀ ਨੂੰ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਜਾਣਦਾ ਹਾਂ ਪਰ ਈਮਾਨਦਾਰੀ ਨਾਲ ਕਹਾਂ ਤਾਂ ਕੁਝ ਮਹੀਨਿਆਂ ਤੋਂ ਮੈਂ ਉਸ ਨੂੰ ਬਿਹਤਰ ਤਰੀਕੇ ਨਾਲ ਜਾਣ ਸਕਿਆ ਹਾਂ।

PunjabKesari

ਗਿੰਨੀ ਹਮੇਸ਼ਾ ਮੇਰਾ ਧਿਆਨ ਰੱਖਦੀ ਰਹੀ। ਸਾਡੇ ਰਿਲੇਸ਼ਨਸ਼ਿਪ 'ਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ ਪਰ ਹੁਣ ਮੈਂ ਉਸ ਨਾਲ ਵਿਆਹ ਕਰਵਾਉਣ ਦਾ ਮਨ ਬਣਾ ਚੁੱਕਾ ਹਾਂ। ਮੈਨੂੰ ਗਿਨੀ ਤੋਂ ਚੰਗੀ ਕੁੜੀ ਹੋਰ ਨਹੀਂ ਮਿਲ ਸਕਦਾ।''

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News