ਜਨਕ ਦੇ ਘਰ ਦੀ ਰਾਣੀ ਬਣੇਗੀ 'ਗਿੰਨੀ', 'ਪੂਜਾ' ਤੋਂ ਬਾਅਦ ਭੈਣ ਨੇ ਵੰਡੇ ਵਿਆਹ ਦੇ ਕਾਰਡ

12/2/2018 10:17:20 AM

ਅੰਮ੍ਰਿਤਸਰ (ਸਫਰ, ਨਵਦੀਪ) : ਗੁਰੂ ਕੀ ਨਗਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਜਿਥੇ ਦੁਲਹਨ ਦੀ ਤਰ੍ਹਾਂ ਸਜੀ, ਉਥੇ ਹੀ ਰਣਜੀਤ ਐਵੀਨਿਊ 'ਚ ਈ-486 ਨੰਬਰ ਕੋਠੀ 'ਸ਼ਰਮਾ ਕਾਟੇਜ' ਨੂੰ ਵੀ ਦੁਲਹਨ ਵਾਂਗ ਸਜਾਉਣ ਦਾ ਕੰਮ ਚੱਲ ਰਿਹਾ ਹੈ। ਕੋਠੀ ਦਾ ਰੰਗ-ਰੋਗਨ ਕਰਨ ਵਾਲੇ ਸਮਰਾਟ ਕਹਿੰਦੇ ਹਨ ਕਿ ਇਹ ਕੋਠੀ ਦੁਨੀਆ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਦੇ ਵਿਆਹ ਲਈ ਮੈਂ ਸਜਾ ਰਿਹਾ ਹਾਂ, ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਪੂਜਾ ਤੋਂ ਬਾਅਦ ਭੈਣ ਸਾਰੇ ਰਿਸ਼ਤੇਦਾਰਾਂ ਵਿਚ ਵਿਆਹ ਦੇ ਸ਼ਗਨ ਭਰੇ ਡੱਬੇ ਤੇ ਕਾਰਡ ਵੰਡਣ ਜਾ ਰਹੀ ਹੈ। ਵਿਆਹ ਭਲੇ ਹੀ ਜਲੰਧਰ-ਫਗਵਾੜਾ ਕੋਲ 'ਕਬਾਨਾ' ਵਿਚ ਹੋ ਰਿਹਾ ਹੈ ਪਰ ਸ਼ਹਿਰ ਦੇ ਲੋਕ ਮੀਡੀਆ ਨੂੰ ਫੋਨ ਕਰ ਕੇ ਕਹਿ ਰਹੇ ਹਨ ਕਿ ਕਪਿਲ-ਗਿੰਨੀ ਨੇ ਆਪਣੇ ਸ਼ਹਿਰ 'ਚ ਕਦੋਂ ਆਉਣਾ ਹੈ?
ਉਧਰ, ਮਾਂ ਜਨਕ ਰਾਣੀ ਦਾ ਘਰ ਗਿੰਨੀ ਦੇ ਸਵਾਗਤ ਵਿਚ ਸਜ ਰਿਹਾ ਹੈ। ਕਪਿਲ ਦੇ ਵਿਆਹ ਦੀਆਂ ਤਿਆਰੀਆਂ ਲਈ ਉਨ੍ਹਾਂ ਘਰਾਂ 'ਚ ਵੀ ਤਿਆਰੀਆਂ ਚੱਲ ਰਹੀਆਂ ਹਨ ਜਿਨ੍ਹਾਂ ਨੂੰ ਕਪਿਲ ਦੇ ਪਰਿਵਾਰਕ ਮੈਂਬਰਾਂ ਨੇ ਬੁਲਾਇਆ ਹੈ, ਅਜਿਹੇ ਵੀ ਗੁਆਂਢੀ ਹਨ ਜਿਨ੍ਹਾਂ ਨੂੰ ਮਲਾਲ ਹੈ ਕਿ ਉਨ੍ਹਾਂ ਨੂੰ ਬੁਲਾਇਆ ਨਹੀਂ ਗਿਆ।
ਕਪਿਲ ਅਤੇ ਗਿੰਨੀ ਵਿਚ 'ਹੱਸ
ਬੱਲੀਏ' ਤੋਂ ਗਹਿਰਾ ਨਾਤਾ ਰਿਹਾ ਹੈ, ਦੋਵੇਂ ਇਸ ਸ਼ੋਅ 'ਚ ਇਕ-ਦੂਜੇ ਦੀ ਜ਼ਿੰਦਗੀ ਨੂੰ ਹਸਾਉਣ ਲਈ 7 ਫੇਰਿਆਂ ਦੀ ਗੱਲ ਕਰ ਚੁੱਕੇ ਸਨ, ਵਕਤ ਦਾ ਫੇਰ ਸੀ। ਕਪਿਲ ਸ਼ਰਮਾ ਦੇ ਵਿਆਹ ਦੀਆਂ ਜਦੋਂ ਅਫਵਾਹਾਂ ਚਰਚਿਤ ਹੋਈਆਂ ਤਾਂ ਉਸ ਨੇ 3 ਦਸੰਬਰ 2013 ਵਿਚ ਖਾਸ ਗੱਲਬਾਤ ਵਿਚ ਕਿਹਾ ਸੀ, 'ਗਿੰਨੀ ਹੀ ਬਣੇਗੀ ਮੇਰੀ ਦੁਲਹਨ।' ਫਰਸ਼ ਤੋਂ ਅਰਸ਼ ਭਰੀ ਕਪਿਲ ਦੀ ਕਹਾਣੀ 'ਚ ਅਜਿਹੇ ਬਹੁਤ ਮੋੜ ਹਨ ਜੋ ਤੁਹਾਡੇ ਲਈ ਅਦਾਰਾ 'ਜਗ ਬਾਣੀ' ਖਾਸ ਤੌਰ 'ਤੇ ਲੈ ਕੇ ਆਇਆ ਹੈ। ਪੇਸ਼ ਹੈ ਇਹ ਖਾਸ ਰਿਪੋਰਟ-

75 ਗਜ਼ ਦੇ ਮਕਾਨ 'ਚ ਕਪਿਲ ਜਦੋਂ 10 ਲੱਖ ਦਾ ਚੈੱਕ ਲਿਆਇਆ ਤਾਂ ਰੋ ਪਈ 'ਜਨਕ ਰਾਣੀ'
ਕਪਿਲ ਭਲੇ ਹੀ ਦੁਨੀਆ ਨੂੰ ਹਸਾਉਂਦਾ ਹੈ ਪਰ ਉਸ ਦੇ ਹੰਝੂ ਉਹ ਹਾਸੇ 'ਚ ਪੀ ਜਾਂਦਾ ਹੈ ਜੋ ਉਹ ਦਿਲੋਂ ਬੋਲਦਾ ਹੈ। ਬਚਪਨ ਤੋਂ ਹੀ ਸ਼ਰਾਰਤੀ ਸੀ, ਚੰਗੀ ਚੀਜ਼ ਸਿੱਖਣ ਦੀ ਜ਼ਿੱਦ ਅਤੇ ਸਿੰਗਰ ਬਣਨ ਦੀ ਡੂੰਘੀ ਇੱਛਾ ਨੇ ਉਸ ਨੂੰ ਹਾਸੇ ਦਾ ਸੁਪਰ ਸਟਾਰ ਬਣਾ ਦਿੱਤਾ। ਕਾਲਜ ਦੇ ਦਿਨਾਂ ਤੋਂ ਹੀ ਉਹ ਸਟੇਜ ਸ਼ੋਅ ਦੇ ਨਾਲ-ਨਾਲ ਨੇਤਾਵਾਂ ਦੀ ਭੀੜ ਜੁਟਾਉਣ ਦਾ ਕੰਮ ਕਰਦਾ ਸੀ। ਕਪਿਲ ਮੰਚ ਸੰਭਾਲਦਾ ਸੀ। ਉਸ ਦੇ ਪਿਤਾ ਜਤਿੰਦਰ ਸ਼ਰਮਾ ਪੰਜਾਬ ਪੁਲਸ ਵਿਚ ਸਨ, ਪਹਿਲਾਂ ਰੇਲਵੇ ਬੀ-ਬਲਾਕ ਵਿਚ ਰਹੇ, ਫਿਰ ਅਜਨਾਲਾ ਰੋਡ 147 ਵਿਚ 2008 ਤੱਕ ਰਹੇ। ਕਪਿਲ ਗਰੀਬੀ ਵਿਚ ਹੱਸਦਾ ਤੇ ਉਸੇ ਹਾਸੇ ਨੇ ਉਸ ਨੂੰ ਕਾਮਯਾਬੀ ਦਿਵਾਈ। ਪਿਤਾ ਦਾ ਇਲਾਜ ਕਰਜ਼ਾ ਲੈ ਕੇ ਕਪਿਲ ਨੇ ਕਰਵਾਇਆ। ਹੋਣੀ ਤੈਅ ਸੀ, ਪਿਤਾ ਚੱਲ ਵਸੇ। ਵੱਡੇ ਭਰਾ ਅਸ਼ੋਕ ਨੂੰ ਪਿਤਾ ਦੇ ਸਥਾਨ 'ਤੇ ਨੌਕਰੀ ਮਿਲ ਗਈ, ਜਿਸ ਦੇ ਵਿਆਹ ਤੋਂ ਬਾਅਦ ਘਰ ਵਿਚ 'ਮੁਸਕਾਨ' ਆ ਗਈ। ਕਪਿਲ ਨੂੰ ਭਰਜਾਈ ਦੇ ਰੂਪ ਵਿਚ ਮੁਸਕਾਨ ਮਿਲੀ ਤਾਂ ਇਸ ਦੌਰਾਨ ਭੈਣ ਪੂਜਾ ਦਾ ਵਿਆਹ ਅਜਨਾਲਾ ਦੇ ਡਾ. ਪਵਨ ਕੁਮਾਰ ਨਾਲ ਤੈਅ ਹੁੰਦੇ ਹੀ ਭੈਣ ਨੂੰ 'ਪੂਜਾ' ਦਾ ਫਲ ਮਿਲਿਆ ਅਤੇ 2006 ਵਿਚ ਕਪਿਲ ਲਾਫਟਰ ਚੈਲੇਂਜ ਵਿਨਰ ਬਣ ਗਿਆ। 2007 ਵਿਚ ਪੂਜਾ ਦੀ ਡੋਲੀ ਕਪਿਲ ਨੇ ਲਾਫਟਰ ਚੈਂਲੇਂਜ ਦੀ 10 ਲੱਖ ਦੀ ਰਕਮ ਨਾਲ ਧੂਮਧਾਮ ਨਾਲ ਵਿਦਾ ਕੀਤੀ। ਕਪਿਲ ਦੀ ਭਤੀਜੀ ਕਾਇਨਾ ਅਕਸਰ ਕਹਿੰਦੀ ਹੈ ਕਿ ਮੇਰੇ ਚਾਚੂ ਦੇਸ਼ ਦੇ ਸੁਪਰਸਟਾਰ ਹਨ। ਸਕੂਲ ਵਿਚ ਹਰ ਕੋਈ ਕਾਇਨਾ ਦਾ ਦੋਸਤ ਬਣਨਾ ਚਾਹੁੰਦਾ ਹੈ। ਕਪਿਲ ਦੀ ਮਾਂ ਜਨਕ ਰਾਣੀ ਕਿਹਾ ਕਰਦੀ ਹੈ ਕਿ ਕਪਿਲ ਨੇ ਉਸ ਵਕਤ ਮੈਨੂੰ ਹਸਾਇਆ ਜਦੋਂ ਮੈਂ ਪਤੀ ਦੇ ਇਲਾਜ ਲਈ ਬੇਰੋਜ਼ਗਾਰ ਕਪਿਲ ਦੇ ਮੋਢਿਆਂ 'ਤੇ ਪਿਆ ਭਾਰ ਕਿਵੇਂ ਸਹਿਣ ਕਰਦਾ ਹੋਵੇਗਾ ਸੋਚ-ਸੋਚ ਕੇ ਲੱਕ-ਲੱਕ ਕੇ ਰੋਇਆ ਕਰਦੀ ਸੀ। ਪੂਜਾ ਕਹਿੰਦੀ ਹੈ ਕਿ ਕਪਿਲ ਨੇ ਮੇਰੇ ਭਰਾ ਹੁੰਦੇ ਹੋਏ ਪਿਤਾ ਦਾ ਫਰਜ਼ ਪੂਰਾ ਕੀਤਾ ਹੈ।

ਮਾਂ ਰੋਈ ਤਾਂ ਕਪਿਲ ਹੱਸਿਆ
ਜਿਸ ਹਾਸੇ ਨੇ ਬਿਗ ਬੀ ਅਮਿਤਾਭ ਬੱਚਨ ਦੇ ਕੇ. ਬੀ. ਸੀ. ਤੇ ਸਲਮਾਨ ਖਾਨ ਦੇ ਬਿਗ ਬੌਸ ਨੂੰ ਟੀ. ਆਰ. ਪੀ. ਵਿਚ ਮਾਤ ਦੇ ਦਿੱਤੀ ਹੋਵੇ, ਉਹ ਹਾਸਾ ਕਪਿਲ ਨੇ ਮਾਂ ਜਨਕ ਰਾਣੀ ਦੇ ਹੰਝੂਆਂ ਤੋਂ ਸਿੱਖਿਆ ਹੈ। ਕਪਿਲ ਦੇ ਬਚਪਨ ਦੀ ਗਵਾਹ ਰੇਲਵੇ ਬੀ-ਬਲਾਕ ਕਾਲੋਨੀ ਹੈ, ਜਿਥੇ ਉਨ੍ਹਾਂ ਨੇ ਕਈ ਸਾਲ ਗੁਜ਼ਾਰੇ। ਬਚਪਨ ਦੇ ਦੋਸਤ ਫੋਟੋਗ੍ਰਾਫਰ ਮਾਂਟਾ ਨੇ ਕਿਹਾ ਕਿ ਕਪਿਲ ਸਾਡੇ ਨਾਲ ਹੀ ਰਾਮਲੀਲਾ ਖੇਡਿਆ ਕਰਦਾ ਸੀ, ਰਾਮ ਦੀ ਲੀਲਾ ਹੈ ਕਿ ਕਪਿਲ ਅੱਜ ਦੁਨੀਆ ਦਾ ਸਟਾਰ ਹੈ। ਮਾਂ ਜਨਕ ਰਾਣੀ ਕਹਿੰਦੀ ਹੈ ਕਿ ਮੈਂ ਧੰਨ ਹਾਂ ਕਿ ਕਪਿਲ ਨੂੰ ਕੁੱਖ 'ਚ ਪਾਲਿਆ, ਜਿਸ ਨੂੰ ਰੱਬ ਨੇ ਇੰਨਾ ਹੁਨਰ ਦਿੱਤਾ ਕਿ ਉਹ ਹੰਝੂਆਂ ਨੂੰ ਹਾਸਾ ਵੰਡਦਾ ਹੈ। ਉਸ ਦਾ ਹਾਸਾ ਹੰਝੂਆਂ ਨੂੰ ਵੀ ਹੱਸਣ 'ਤੇ ਮਜਬੂਰ ਕਰ ਦਿੰਦਾ ਹੈ।

ਗਰੀਬੀ ਨੇ ਕਪਿਲ ਨੂੰ 'ਹੱਸਣਾ' ਸਿਖਾਇਆ
ਕਪਿਲ ਨੂੰ ਗਰੀਬੀ ਨੇ ਹੱਸਣਾ ਸਿਖਾਇਆ। 75 ਗਜ਼ ਦੇ ਸਰਕਾਰੀ ਪੁਲਸ ਕੁਆਰਟਰ ਨੰਬਰ 147 'ਚ 1 ਡਰਾਇੰਗ ਰੂਮ, 1 ਬੈੱਡਰੂਮ ਤੇ 1 ਕਿਚਨ 'ਚ ਗੁਜ਼ਾਰਾ ਕੀਤਾ, ਪਿਤਾ ਜਤਿੰਦਰ ਕੁਮਾਰ ਦਾ 26 ਅਪ੍ਰੈਲ 2004 'ਚ ਕੈਂਸਰ ਨੇ ਸਾਹ ਤੋੜਿਆ, ਕਪਿਲ ਨੇ ਵੱਡੇ ਭਰਾ ਅਸ਼ੋਕ ਦੇ ਨਾਲ ਆਪਣੇ ਮੋਢਿਆਂ 'ਤੇ ਜ਼ਿੰਮੇਵਾਰੀ ਲੈ ਲਈ। ਕਪਿਲ ਦੀ ਫੋਟੋ ਦੇਖ ਕੇ ਦੁਨੀਆ ਉਸ ਨੂੰ ਨਾਂ ਤੋਂ ਜਾਣਦੀ ਹੈ ਕਿ ਉਹ ਕਪਿਲ ਕਿਸੇ ਜ਼ਮਾਨੇ ਵਿਚ ਫੋਟੋ ਸਟੇਟ ਦੀ ਦੁਕਾਨ 'ਤੇ ਨੌਕਰੀ ਕਰਦਾ ਰਿਹਾ ਹੈ।

'ਸੈੱਟ' ਸੜਿਆ ਹੈ ਪਰ ਮੈਂ ਸੈੱਟ ਹਾਂ : ਕਪਿਲ
ਜਦੋਂ 'ਕਾਮੇਡੀ ਨਾਈਟਸ ਵਿਦ ਕਪਿਲ' ਦਾ ਸੈੱਟ ਸੜ ਕੇ ਮਿੱਟੀ ਹੋਇਆ ਤਾਂ ਮਾਂ ਜਨਕ ਰਾਣੀ ਦੀ ਮਮਤਾ ਰੋ ਪਈ, ਤਦ ਕਪਿਲ ਨੇ ਹੱਸਦਿਆਂ ਕਿਹਾ ਕਿ ਮਾਂ 'ਸੈੱਟ' ਸੜ ਗਿਆ ਪਰ ਚਿੰਤਾ ਨਾ ਕਰਨਾ, ਮੈਂ 'ਸੈੱਟ' ਹਾਂ।

ਗਗਨਦੀਪ ਨੂੰ ਗੋਦ 'ਚ ਹਸਾਉਂਦਾ ਸੀ ਕਪਿਲ
ਇਹ ਗਗਨਦੀਪ ਹੈ, ਕਪਿਲ ਦੇ ਪੁਲਸ ਕੁਆਰਟਰ ਦੇ ਸਾਹਮਣੇ ਰਹਿੰਦਾ ਹੈ। ਕਪਿਲ ਨੂੰ ਟੀ. ਵੀ. ਵਿਚ ਦੇਖਿਆ ਹੈ, ਜਾਣਦਾ ਹਾਂ। ਗਗਨਦੀਪ ਕਹਿੰਦਾ ਹੈ ਕਿ ਕਪਿਲ ਅੰਕਲ ਦੇ ਵਿਆਹ ਵਿਚ ਮੈਂ ਵੀ ਜਾਣਾ ਚਾਹੁੰਦਾ ਹਾਂ ਪਰ ਮੈਨੂੰ ਬੁਲਾਇਆ ਹੀ ਨਹੀਂ ਗਿਆ। ਰਜਵੰਤ ਕੌਰ ਕਹਿੰਦੀ ਹੈ ਕਿ ਗਗਨਦੀਪ ਨੂੰ ਬਚਪਨ ਵਿਚ ਕਪਿਲ ਉਸ ਨੂੰ ਆਪਣੇ ਕਮਰੇ 'ਚ ਲੈ ਜਾਂਦਾ ਸੀ ਤੇ ਗਗਨ ਨੂੰ ਹਸਾਉਣ ਲਈ ਖੂਬ ਐਕਟਿੰਗ ਨਾਲ ਹਸਾਇਆ ਕਰਦਾ ਸੀ, ਮੁਹੱਲੇ ਦੇ ਸਾਰੇ ਬੱਚੇ ਕਪਿਲ ਅੰਕਲ ਦੇ ਤਦ ਵੀ ਫੈਨ ਸਨ ਤੇ ਹੁਣ ਵੀ ਹਨ।
ਕਪਿਲ ਦੇ ਰਣਜੀਤ ਐਵੀਨਿਊ ਈ-ਬਲਾਕ ਸਥਿਤ 'ਸ਼ਰਮਾ ਕਾਟੇਜ' ਵਿਚ ਰੰਗ-ਰੋਗਨ ਦੀਆਂ ਤਿਆਰੀਆਂ ਕਰਦੇ ਕਾਰੀਗਰ। ਕਪਿਲ ਇਸ 75 ਗਜ਼ ਦੇ ਸਰਕਾਰੀ ਪੁਲਸ ਕੁਆਰਟਰ ਵਿਚ ਰਹਿੰਦੇ ਸਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News