ਕਪਿਲ ਦੇ ਬਰਾਤੀਆਂ ਦੀ ''ਲਿਸਟ'' ਕੰਪਿਊਟਰ ''ਚ ਫੀਡ, ਸਕੈਨ ਕਾਰਡ ਦੇ ਬਿਨਾਂ ਨੋ ਐਂਟਰੀ

12/2/2018 10:08:00 AM

ਅੰਮ੍ਰਿਤਸਰ (ਸਫਰ, ਨਵਦੀਪ) : ਕਾਮੇਡੀ ਦੇ ਸੁਪਰ ਸਟਾਰ ਕਪਿਲ ਸ਼ਰਮਾ ਦੇ ਵਿਆਹ ਵਿਚ ਸੁਰੱਖਿਆ ਵੀ ਸੁਪਰਹਾਈਟੈੱਕ ਹੈ। ਕਪਿਲ ਸ਼ਰਮਾ ਦੇ ਬਰਾਤੀਆਂ ਦੀ ਲਿਸਟ ਕੰਪਿਊਟਰ 'ਚ ਫੀਡ ਹੈ। ਵਿਆਹ ਦੇ ਡੱਬੇ ਤੇ ਕਾਰਡ ਨਾਲ ਸਕੈਨ ਕਾਰਡ ਵੀ ਵੰਡੇ ਗਏ ਹਨ। ਕਾਰਡ ਨੂੰ ਸਕੈਨ ਕਰਦੇ ਹੀ ਬਰਾਤੀਆਂ ਦਾ ਬਾਇਓਡਾਟਾ ਨਿੱਜੀ ਹਾਈਟੈੱਕ ਸਕਿਓਰਿਟੀ ਦੇ ਹੱਥ ਹੋਵੇਗਾ। ਸਕੈਨ ਕਾਰਡ ਤੋਂ ਬਗੈਰ ਕਿਸੇ ਲਈ ਵੀ ਨੋ ਐਂਟਰੀ ਰੱਖੀ ਗਈ ਹੈ। ਹਾਈਟੈੱਕ ਸੁਰੱਖਿਆ ਦੇ ਨਾਲ-ਨਾਲ ਬਰਾਤੀਆਂ ਦੇ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਸਾਰੀ 'ਜਨਮ ਕੁੰਡਲੀ' ਤਿਆਰ ਕਰ ਕੇ ਲਿਸਟ ਬਣਾਈ ਗਈ ਹੈ।

ਖਬਰਾਂ ਹਨ ਕਿ ਗਿੰਨੀ ਚਤਰਥ ਤੇ ਕਪਿਲ ਸ਼ਰਮਾ ਦੇ ਵਿਆਹ 'ਚ ਪੰਜਾਬੀ ਸਿੰਗਰਾਂ ਦਾ ਅਖਾੜਾ ਲੱਗੇਗਾ। 12 ਦਸੰਬਰ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਸੁਪਰਹਿੱਟ ਗੀਤਾਂ ਦੀ ਪੇਸ਼ਕਾਰੀ ਦੇਣਗੇ। ਇਸ ਤੋਂ ਇਲਾਵਾ ਗਾਇਕਾ ਰਿੱਚਾ ਸ਼ਰਮਾ ਵੀ ਪਰਫਾਰਮੈਂਸ ਕਰੇਗੀ। ਹਾਲਾਂਕਿ ਵਿਆਹ ਤੋਂ ਬਾਅਦ 14 ਦਸੰਬਰ ਨੂੰ ਹੋਣ ਵਾਲੇ ਰਿਸੈਪਸ਼ਨ 'ਚ ਦਲੇਰ ਮਹਿੰਦੀ ਆਪਣੇ ਹਿੱਟ ਨੰਬਰ ਨਾਲ ਮਹਿਮਾਨਾਂ ਦਾ ਸਵਾਗਤ ਕਰਨਗੇ। ਗਿੰਨੀ ਤੇ ਕਪਿਲ ਦਾ ਵਿਆਹ ਜਲੰਧਰ ਦੇ ਸ਼ਾਨਦਾਰ ਰਿਜ਼ੋਰਟ 'ਕਲੱਬ ਕਬਾਨਾ' 'ਚ ਹੋ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News