ਕਪਿਲ-ਗਿੰਨੀ ਦੇ ਮਿਲਦੇ ਹਨ 19 ਗੁਣ, ਪੰਡਿਤਾਂ ਨੇ ਕੀਤੀ ਇਹ ''ਭੱਵਿਖ ਬਾਣੀ''

12/6/2018 1:06:25 PM

ਜਲੰਧਰ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੀ ਜਨਮ ਤਾਰੀਕ ਤੇ ਰਾਸ਼ੀ ਮੁਤਾਬਕ ਉਨ੍ਹਾਂ ਦੇ 19 ਗੁਣ ਮਿਲਦੇ ਹਨ। ਇਸ ਕਾਰਨ ਜੋਤਿਸ਼ ਦੀ ਨਜ਼ਰ 'ਚ ਇਹ ਵਿਆਹ ਉੱਤਮ ਮੰਨਿਆ ਜਾ ਰਿਹਾ ਹੈ। ਇਸ 'ਚ ਦੋਵਾਂ ਦੇ ਰਾਜਯੋਗ ਤੋਂ ਲੈ ਕੇ ਵਿਦੇਸ਼ ਦੇ ਯੋਗ ਵੀ ਬਣ ਰਹੇ ਹਨ। ਸ੍ਰੀ ਭੁਗੂ ਜੋਤਿਸ਼ ਕੇਂਦਰ 42 ਵਸੰਤ ਵਿਹਾਰ, ਅਰਬਨ ਅਸਟੇਟ ਫੇਸ ਵਨ ਦੇ ਸੰਚਾਲਕ ਪੰਡਿਤ ਐੱਸ. ਕੇ. ਸ਼ਾਸਤਰੀ ਦੱਸਦੇ ਹਨ ਕਿ ਭਵਨੀਤ ਦੀ ਜਨਮ ਤਾਰੀਕ 18 ਨਵੰਬਰ 1989 ਦੇ ਮੁਤਾਬਕ ਉਸ ਦੀ ਰਾਸ਼ੀ 'ਕਰਕ' ਹੈ। ਕਪਿਲ ਸ਼ਰਮਾ ਦੀ ਜਨਮ ਤਾਰੀਕ 2 ਅਪ੍ਰੈਲ 1981 ਮੁਤਾਬਕ ਰਾਸ਼ੀ 'ਕੁੰਭ' ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੀ ਰਾਸ਼ੀ ਮਿੱਤਰ ਹੈ, ਜੋ ਸੁੱਖੀ ਜੀਵਨ ਦਾ ਸੂਚਕ ਹੈ। ਇਸ ਤੋਂ ਇਲਾਵਾ ਦੋਵਾਂ ਦਾ ਹੀ ਜਨਮ ਕ੍ਰਿਸ਼ਣ ਪੱਖ 'ਚ ਹੋਣ ਕਾਰਨ ਦੋਵੇਂ ਦੇ ਕਾਫੀ ਗੁਣ ਮਿਲਦੇ ਹਨ। 

ਅਭਿਜੀਤ ਮੂਹਰਤ 'ਚ ਹੋਵੇਗਾ ਦੋਵਾਂ ਦਾ ਵਿਆਹ
ਕਪਿਲ-ਗਿੰਨੀ 12 ਦਸੰਬਰ ਨੂੰ ਅਭਿਜੀਤ ਮੂਹਰਤ 'ਚ ਵਿਆਹ ਦੇ ਬੰਧਨ 'ਚ ਬੱਝਣਗੇ। ਖਾਸ ਗੱਲ ਹੈ ਕਿ ਦਸੰਬਰ ਦੇ ਕੁਲ ਦੋ ਮੂਹਰਤ 'ਚ 12 ਦਾ ਮੂਹਰਤ ਸਭ ਤੋਂ ਸ਼ੁੱਭ ਦੱਸਿਆ ਜਾ ਰਿਹਾ ਹੈ। ਸ੍ਰੀ ਰਹਿ ਦਰਸ਼ਨ ਮੰਦਰ ਦੇ ਪੁਜਾਪੀ ਪੰਡਿਤ ਪ੍ਰਮੋਦ ਸ਼ਾਸਤਰੀ ਦੱਸਦੇ ਹਨ ਕਿ ਹਿੰਦੂ ਕੈਲੰਡਰ ਮੁਤਾਬਕ 12 ਦਸੰਬਰ ਸਭ ਤੋਂ ਜ਼ਿਆਦਾ ਸ਼ੁੱਭ ਦਿਵਸ ਹੈ। ਕਾਰਨ ਇਹ ਹੈ ਕਿ ਇਸੇ ਦਿਨ 'ਵਿਵਾਹ ਪੰਚਮੀ' ਵੀ ਹੈ।

ਨਾ ਹੈ ਗੰਡਮੂਲ ਤੇ ਨਾ ਹੀ ਨਾੜੀ ਦੋਸ਼
ਪੰਡਿਤ ਐੱਸ. ਕੇ. ਸ਼ਾਸਤਰੀ ਮੁਤਾਬਕ, ਭਵਨੀਤ ਚਤਰਥ ਦੀ ਰਾਸ਼ੀ 'ਚ ਨਾ ਕੋਈ ਗੰਡਮੂਲ ਹੈ ਤੇ ਨਾ ਹੀ ਕੋਈ ਨਾੜੀ ਦੋਸ਼। ਜਨਮ ਤਾਰੀਕ ਦੇ ਹਿਸਾਬ ਨਾਲ ਕੁੰਡਲੀ 'ਚ ਲਗਨ ਸ਼ੁੱਕਰ ਤੇ ਸ਼ਨੀ 'ਚ ਹੈ। ਨਕਸ਼ੱਤਰ ਦੇ ਹਿਸਾਬ ਨਾਲ ਸਵਾਮੀ ਚੰਦਰਮਾ ਹੈ, ਜੋ ਕਪਿਲ ਸ਼ਰਮਾ ਦੇ ਸਵਾਮੀ ਸ਼ਨੀ ਦਾ ਮਿੱਤਰ ਹੈ। ਇਹ ਮਿਲਣ ਦੋਵਾਂ ਲਈ ਬਿਹਤਰੀ ਦਾ ਸੂਚਕ ਹੈ।

ਸੱਤਵੇਂ ਭਾਵ 'ਚ ਸ਼ਨੀ, ਨਹੀਂ ਹੈ ਮੰਗਲੀਕ
ਕਪਿਲ ਦੀ ਜਨਮ ਤਾਰੀਕ ਦੇ ਹਿਸਾਬ ਨਾਲ ਉਸ ਦੀ ਜਨਮ ਪੱਤਰੀ 'ਚ ਸ਼ਨੀ ਸੱਤਵੇਂ ਭਾਵ 'ਚ ਹੈ। ਲਗਨ 'ਚ ਭਾਵੇਂ ਸੂਰਜ ਹੋਣ ਦੇ ਬਾਵਜੂਦ ਉਹ ਮੰਗਲੀਕ ਨਹੀਂ ਹੈ। ਲਿਹਾਜਾ, ਉਨ੍ਹਾਂ 'ਚ ਆਤਮਵਿਸ਼ਵਾਸ ਦੀ ਭਾਵਨਾ ਜ਼ਿਆਦਾ ਹੋਵੇਗੀ। ਅਜਿਹੀ ਰਾਸ਼ੀ ਵਾਲੇ ਲੋਕ ਮਨੋਰੰਜਨ ਦੇ ਖੇਤਰ 'ਚ ਚੰਗਾ ਨਾਂ ਹਾਸਲ ਕਰਦੇ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News