ਜਾਗੋ : ਗਿੰਨੀ ਦੇ ਘਰ ਅੱਜ ਪਾਉਣਗੇ ਨਾਨਕੇ-ਦਾਦਕੇ ਧਮਾਲਾਂ

12/8/2018 10:57:57 AM

ਜਲੰਧਰ (ਬਿਊਰੋ) : 'ਸ਼ਾਵਾ ਬਈ ਹੁਣ ਜਾਗੋ ਆਈ ਆ, ਬੱਲੇ ਬਈ ਹੁਣ ਜਾਗੋ ਆਈ ਆ...' ਅਜਿਹੇ ਲੋਕ ਗੀਤ ਸ਼ਨੀਵਾਰ ਸ਼ਾਮ ਗਿੰਨੀ ਚਤਰਥ ਦੇ ਘਰ 'ਚ ਗਾਏ ਜਾਣਗੇ। ਕਾਕਟੇਲ ਪਾਰਟੀ ਤੋਂ ਬਾਅਦ ਗਿੰਨੀ ਦੇ ਘਰ ਜਾਗੋ ਕੱਢੀ ਜਾਵੇਗੀ। ਗਿੰਨੀ ਤੇ ਉਸ ਦੀ ਸਹੇਲੀਆਂ ਅਤੇ ਰਿਸ਼ਤੇਦਾਰ ਨੇੜੇ ਦੇ ਘਰਾਂ 'ਚ ਜਾਗੋ ਲੈ ਕੇ ਜਾਣਗੇ। ਸੰਗੀਤ ਦੇ ਫੰਕਸ਼ਨ ਲਈ ਗਿੰਨੀ ਦਾ ਘਰ ਪੂਰੀ ਤਰ੍ਹਾਂ ਸਜਾਇਆ ਜਾ ਚੁੱਕਿਆ ਹੈ। ਰੈਜਮੇਟੇਜ ਈਵੈਂਟਸ ਵਲੋਂ ਸੰਗੀਤ ਦੀ ਥੀਮ ਮੁਤਾਬਕ ਘਰ ਦੀ ਸਜਾਵਟ ਕੀਤੀ ਗਈ ਹੈ। 
PunjabKesari
ਆਫੀਸ਼ੀਅਲ ਪੇਜ 'ਤੇ ਲਾਈਵ ਵੈਡਿੰਗ
ਕਪਿਲ ਸ਼ਰਮਾ ਨੇ ਆਪਣੇ ਫੈਨਜ਼ ਨੂੰ ਨਾਰਾਜ ਨਾ ਕਰਦੇ ਹੋਏ ਆਪਣੀ ਵੈਡਿੰਗ ਨੂੰ ਲਾਈਵ ਕਰਨ ਦੀ ਗੱਲ ਆਖੀ ਹੈ। ਵੈਡਿੰਗ ਸੈਰੇਮਨੀ ਉਨ੍ਹਾਂ ਦੇ ਆਫੀਸ਼ੀਅਲ ਪੇਜ 'ਤੇ ਲਾਈਵ ਹੋਵੇਗੀ। ਲਾਈਵ ਵੈਡਿੰਗ ਬਾਰੇ ਦੱਸਦੇ ਹੋਏ ਕਪਿਲ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਐਕਟ ਦੇ ਜਰੀਏ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਾਰੇ ਵੈਡਿੰਗ ਨੂੰ ਇੰਜੁਆਏ ਕਰ ਸਕਦੇ ਹਨ। 
PunjabKesari
ਵੈਡਿੰਗ ਪੈਲੇਸ ਕਲੱਬ ਕਬਾਨਾ ਦੀ ਡੇਕੋਰੇਸ਼ਨ ਸ਼ੁਰੂ
ਵੈਡਿੰਗ ਪੈਲੇਸ ਕਲੱਬ ਕਬਾਨਾ ਦੀ ਵੀ ਡੇਕੋਰੇਸ਼ਨ ਸ਼ੁਰੂ ਹੋ ਗਈ ਹੈ। ਫੇਰਿਆਂ ਲਈ ਸਟੇਜ ਸਜਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਵੈਡਿੰਗ ਵਾਲੇ ਦਿਨ ਕਪਿਲ ਦਾ ਪਰਿਵਾਰ ਤੇ ਕਰੀਬੀ ਦੋਸਤਾਂ ਦਾ ਮੇਕਅੱਪ ਕਰਨ ਲਈ ਮੇਕਅੱਪ ਆਰਟਿਸਟ ਸੌਰਵ ਕੁਮਾਰ ਨੂੰ ਜਿੰਮੇਦਾਰੀ ਸੌਂਪੀ ਗਈ ਹੈ। ਉਸ ਦੇ ਪੂਰੇ ਪਰਿਵਾਰ ਦਾ ਮੇਕਅੱਕ ਜਲੰਧਰ ਦੇ 'ਰਮਾਂਡਾ ਹੋਟਲ' 'ਚ ਹੀ ਕੀਤਾ ਜਾਵੇਗਾ। ਕਰੀਬ 4 ਮੈਂਬਰਸ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵੈਡਿੰਗ ਥੀਮ ਮੁਤਾਬਕ ਤਿਆਰ ਕੀਤਾ ਜਾਵੇਗਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News