ਸ਼ਾਹੀ ਅੰਦਾਜ਼ ''ਚ ''ਸ਼ਾਹੀ ਸ਼ੇਰਵਾਨੀ'' ਪਾ ਕੇ ਕਪਿਲ ਬਣੇਗਾ ਲਾੜਾ

12/11/2018 11:11:19 AM

ਜਲੰਧਰ(ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ 12 ਦਸੰਬਰ ਨੂੰ ਗਿੰਨੀ ਚਤਰਥ ਦੀ ਪਸੰਦੀਦਾ ਬਨਾਰਸੀ ਪਿੰਕ ਸ਼ੇਰਵਾਨੀ ਪਾਉਣਗੇ, ਜੋ ਸ਼ਾਹੀ ਅੰਦਾਜ਼ 'ਚ ਡਿਜ਼ਾਈਨ ਕੀਤੀ ਗਈ ਹੈ। ਕਪਿਲ ਦੇ ਵਿਆਹ ਨੂੰ ਲਿਬਾਸ ਨਾਲ ਸ਼ਾਹੀ ਰੰਗ ਦੇਣ ਦਾ ਕੰਮ ਜੈਪੁਰ ਦੇ ਮਸ਼ਹੂਰ ਡਿਜ਼ਾਈਨਰ ਹਿੰਮਤ ਸਿੰਘ ਨੇ ਕੀਤਾ ਹੈ। ਸ਼ੇਰਵਾਨੀ 'ਤੇ ਬਨਾਰਸੀ ਕਿਮਖਾਬ 'ਤੇ ਜਰੀ ਦੀ ਗੋਲਡਨ ਕਢਾਈ ਹੈ। ਕਪਿਲ ਵੈੱਲਵੇਟ ਦਾ ਮਹਿਰੂਨ ਸਟੋਲ ਲੈਣਗੇ, ਜਿਸ 'ਤੇ ਜਰਦੋਜੀ ਦੇ ਤਾਰਿਆਂ ਨਾਲ ਸਪੈਸ਼ਲ ਸੁਨਹਿਰੀ ਵਰਕ ਹੈ। ਕਢਾਈ 'ਚ ਹਿਰਨ ਤੇ ਪੌਦੇ ਬਣਾਏ ਗਏ ਹਨ। ਸਿਰ 'ਤੇ ਸਿਲਕ ਟਾਈ ਡਾਈ ਨਾਲ ਤਿਆਰ ਸੁਨਹਿਰੀ ਗੁਲਾਬੀ ਸਾਫੇ 'ਤੇ ਵੀ ਜਰਦੋਜੀ ਦਾ ਕੰਮ ਕੀਤਾ ਗਿਆ ਹੈ।
ਵੈੱਲਵੇਟ ਦੀ ਜੁੱਤੀ 'ਤੇ ਵੀ ਜਰਦੋਜੀ ਦਾ ਕੰਮ ਕੀਤਾ ਗਿਆ ਹੈ। ਸ਼ੇਰਵਾਨੀ ਨਾਲ ਸਪੈਸ਼ਲ ਪੰਜਾਬੀ ਕੰਠਾ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੋਲਕੀ ਦਾ ਸੈੱਟ ਡਿਜ਼ਾਈਨ ਕੀਤਾ ਗਿਆ ਹੈ। ਕਪਿਲ ਦੀ ਵੈਡਿੰਗ ਡਰੈੱਸ ਬਣਾਉਣ 'ਚ ਕਾਰੀਹਾਰਾਂ ਨੂੰ 10 ਦਿਨ ਦਾ ਸਮਾਂ ਲੱਗਾ। ਕਪਿਲ ਦੇ ਗਿੰਨੀ ਦੀਆਂ ਡਰੈੱਸਾਂ ਮੈਚਿੰਗ ਬਣਾਈਆਂ ਗਈਆਂ ਹਨ। ਕੱਪੜੇ ਖਾਸ ਤੌਰ 'ਤੇ ਬਨਾਰਸ ਤੋਂ ਤਿਆਰ ਕਰਵਾਏ ਗਏ ਹਨ। 

PunjabKesari
'ਜਾਗੋ' 'ਚ ਇੰਡੋ ਵੈਸਟਰਨ ਸ਼ੇਰਵਾਨੀ
11 ਦਸੰਬਰ ਨੂੰ ਹੋਲੀ ਸਿਟੀ ਕੱਢੀ ਜਾ ਰਹੀ 'ਜਾਗੋ' 'ਚ ਕਪਿਲ ਇੰਡੋ ਵੈਸਟਰਨ ਸ਼ੇਰਵਾਨੀ 'ਚ ਨਜ਼ਰ ਆਉਣਗੇ। ਇਹ ਹਲਕੇ ਸੁਨਹਿਰੀ ਤੇ ਕਰੀਮ ਰੰਗ ਦੇ ਮਟਕਾ ਸਿਲਕ ਨਾਲ ਤਿਆਰ ਕੀਤੀ ਗਈ ਹੈ। ਨਾਲ ਹੀ ਮੋਡਾਲ ਸਲਿਕ ਫੈਬਰਿਕ ਦੀ ਬਣੀ ਪਠਾਨੀ ਸਲਵਾਰ ਪਾਉਣਗੇ। ਉਥੇ ਹੀ ਘਰ ਦੇ ਬਾਕੀ ਫੰਕਸ਼ਨ ਲਈ ਕਾਲੇ ਰੰਗ ਦੀ ਪਠਾਨੀ ਸਲਵਾਰ ਤੇ ਖਾਦੀ ਸਲਿਕ ਦਾ ਕੁੜਤਾ ਤਿਆਰ ਕੀਤਾ ਗਿਆ ਹੈ।

ਗਿੰਨੀ ਲਈ ਬਣਾਈ ਸਪੈਸ਼ਲ ਡਰੈੱਸ
ਆਪਮੀ ਹੋਣ ਵਾਲੀ ਪਤਨੀ ਗਿੰਨੀ ਚਤਰਥ ਦੇ ਕਿਸੇ ਇਕ ਫੰਕਸ਼ਨ ਲਈ ਕਪਿਲ ਨੇ ਇਕ ਸਪੈਸ਼ਲ ਡਰੈੱਸ ਤਿਆਰ ਕਰਵਾਈ ਹੈ, ਜਿਸ 'ਚ ਜਰਦੋਜੀ ਦੇ ਗੋਟਾ ਪੱਟੀ ਦਾ ਕੰਮ ਕੀਤਾ ਹੈ।

ਸ਼ਾਹੀ ਦਰਬਾਰਾਂ ਦੀ ਸ਼ਾਨ-ਏ-ਸ਼ੌਕਤ ਦਾ ਪ੍ਰਤੀਕ 'ਜਰਦੋਜੀ'
ਜਰਦੋਜੀ ਇਕ ਤਰ੍ਹਾਂ ਦੀ ਕਢਾਈ ਹੈ, ਜਿਸ ਨੂੰ ਹੱਥ ਨਾਲ ਕੀਤਾ ਜਾਂਦਾ ਹੈ। ਭਾਰਤ ਦੇ ਨਾਲ-ਨਾਲ ਪਾਕਿਸਤਾਨ 'ਚ ਵੀ ਕਾਫੀ ਪ੍ਰਚਾਲਿਤ ਹੈ। ਬਾਦਸ਼ਾਹ ਅਕਬਰ ਦੇ ਸਮੇਂ ਇਹ ਕਾਫੀ ਪ੍ਰਚਾਲਿਤ ਸੀ।
 
ਮੀਂਹ ਕਾਰਨ ਹੋਟਲ 'ਚ ਸ਼ਿਫਟ 'ਜਾਗਰਣ' ਦਾ ਵੈਨਿਊ
ਅੰਮ੍ਰਿਤਸਰ 'ਚ ਸੋਮਵਾਰ ਨੂੰ ਕਪਿਲ ਦੀ ਭੈਣ ਦੇ ਘਰ 'ਜਾਗਰਣ' ਸੀ। ਮੀਂਹ ਕਾਰਨ ਡਿਨਰ ਤੇ ਜਾਗਰਣ ਦਾ ਵੈਨਿਊ ਰੇਡੀਸਨ ਹੋਟਲ ਸ਼ਿਫਟ ਕਰ ਦਿੱਤਾ ਗਿਆ ਹੈ। 'ਜਾਗਰਣ' 'ਚ ਰਿੱਚਾ ਸ਼ਰਮਾ, ਕਪਿਲ ਦੇ ਸ਼ੋਅ 'ਚ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਸੁਮੋਨਾ ਚੱਕਰਵਰਤੀ ਤੇ ਕਾਮੇਡੀਅਨ ਕਿਕੂ ਸ਼ਾਰਦਾ ਪਹੁੰਚੇ ਸਨ। ਜਾਗਰਣ 'ਚ ਕਪਿਲ ਨੇ ਜਰਦੋਜੀ ਇੰਮਬੋਰਡਰੀ ਵਾਲਾ ਮੰਡ ਡਾਈ ਯੈਲੋ ਸਲਿਕ ਕੁੜਤਾ ਨੇਹਿਰੂ ਜੈਕਟ ਪਾਈ ਸੀ। ਰੇਸ਼ਮੀ ਕਢਾਈ ਨੂੰ ਕਰੀਮ ਰੰਗ ਦੇ ਜੋਧਪੁਰੀ ਬ੍ਰਿਚਿਜ ਨਾਲ ਪੇਅਰ ਕੀਤਾ ਗਿਆ ਹੈ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News