ਕਪਿਲ ਦੇ ਘਰ ਜਾਗੋ, 'ਹੁਣ ਕਿੱਧਰ ਗਈਆਂ ਵੇ ਕਪਿਲ ਤੇਰੀਆਂ ਦਾਦਕੀਆਂ'

12/11/2018 12:37:43 PM

ਜਲੰਧਰ(ਬਿਊਰੋ) : ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਖਿਰਕਾਰ 12 ਦਸੰਬਰ ਨੂੰ ਹਮੇਸ਼ਾ ਲਈ ਇਕ-ਦੂਜੇ ਦੇ ਹੋਣ ਜਾ ਰਹੇ ਹਨ। 11 ਦਸੰਬਰ ਯਾਨੀ ਅੱਜ ਕਪਿਲ ਦੇ ਘਰ 'ਜਾਗੋ' ਕੱਢੀ ਜਾਵੇਗੀ, ਜਿਸ 'ਚ ਕਪਿਲ ਇੰਡੋ ਵੈਸਟਰਨ ਸ਼ੇਰਵਾਨੀ 'ਚ ਨਜ਼ਰ ਆਉਣਗੇ। ਇਹ ਹਲਕੇ ਸੁਨਹਿਰੀ ਤੇ ਕਰੀਮ ਰੰਗ ਦੇ ਮਟਕਾ ਸਿਲਕ ਨਾਲ ਤਿਆਰ ਕੀਤੀ ਗਈ ਹੈ ਅਤੇ ਨਾਲ ਹੀ ਮੋਡਾਲ ਸਲਿਕ ਫੈਬਰਿਕ ਦੀ ਬਣੀ ਪਠਾਨੀ ਸਲਵਾਰ ਪਾਉਣਗੇ। ਉਥੇ ਹੀ ਘਰ ਦੇ ਬਾਕੀ ਫੰਕਸ਼ਨ ਲਈ ਕਾਲੇ ਰੰਗ ਦੀ ਪਠਾਨੀ ਸਲਵਾਰ ਤੇ ਖਾਦੀ ਸਲਿਕ ਦਾ ਕੁੜਤਾ ਤਿਆਰ ਕੀਤਾ ਗਿਆ ਹੈ।


ਸ਼ਾਹੀ ਦਰਬਾਰਾਂ ਦੀ ਸ਼ਾਨ-ਏ-ਸ਼ੌਕਤ ਦਾ ਪ੍ਰਤੀਕ 'ਜਰਦੋਜੀ'
ਜਰਦੋਜੀ ਇਕ ਤਰ੍ਹਾਂ ਦੀ ਕਢਾਈ ਹੈ, ਜਿਸ ਨੂੰ ਹੱਥ ਨਾਲ ਕੀਤਾ ਜਾਂਦਾ ਹੈ। ਭਾਰਤ ਦੇ ਨਾਲ-ਨਾਲ ਪਾਕਿਸਤਾਨ 'ਚ ਵੀ ਕਾਫੀ ਪ੍ਰਚਾਲਿਤ ਹੈ। ਬਾਦਸ਼ਾਹ ਅਕਬਰ ਦੇ ਸਮੇਂ ਇਹ ਕਾਫੀ ਪ੍ਰਚਾਲਿਤ ਸੀ। 


ਦੱਸਣਯੋਗ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ 12 ਦਸੰਬਰ ਨੂੰ ਗਿੰਨੀ ਚਤਰਥ ਦੀ ਪਸੰਦੀਦਾ ਬਨਾਰਸੀ ਪਿੰਕ ਸ਼ੇਰਵਾਨੀ ਪਾਉਣਗੇ, ਜੋ ਸ਼ਾਹੀ ਅੰਦਾਜ਼ 'ਚ ਡਿਜ਼ਾਈਨ ਕੀਤੀ ਗਈ ਹੈ। ਕਪਿਲ ਦੇ ਵਿਆਹ ਨੂੰ ਲਿਬਾਸ ਨਾਲ ਸ਼ਾਹੀ ਰੰਗ ਦੇਣ ਦਾ ਕੰਮ ਜੈਪੁਰ ਦੇ ਮਸ਼ਹੂਰ ਡਿਜ਼ਾਈਨਰ ਹਿੰਮਤ ਸਿੰਘ ਨੇ ਕੀਤਾ ਹੈ। ਸ਼ੇਰਵਾਨੀ 'ਤੇ ਬਨਾਰਸੀ ਕਿਮਖਾਬ 'ਤੇ ਜਰੀ ਦੀ ਗੋਲਡਨ ਕਢਾਈ ਹੈ। ਕਪਿਲ ਵੈੱਲਵੇਟ ਦਾ ਮਹਿਰੂਨ ਸਟੋਲ ਲੈਣਗੇ, ਜਿਸ 'ਤੇ ਜਰਦੋਜੀ ਦੇ ਤਾਰਿਆਂ ਨਾਲ ਸਪੈਸ਼ਲ ਸੁਨਹਿਰੀ ਵਰਕ ਹੈ। ਕਢਾਈ 'ਚ ਹਿਰਨ ਤੇ ਪੌਦੇ ਬਣਾਏ ਗਏ ਹਨ। ਸਿਰ 'ਤੇ ਸਿਲਕ ਟਾਈ ਡਾਈ ਨਾਲ ਤਿਆਰ ਸੁਨਹਿਰੀ ਗੁਲਾਬੀ ਸਾਫੇ 'ਤੇ ਵੀ ਜਰਦੋਜੀ ਦਾ ਕੰਮ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News