ਵਿਆਹ 'ਚ ਆਏ ਮਹਿਮਾਨਾਂ ਦੀ '7 ਭਾਸ਼ਾਵਾਂ ਦੇ ਮਾਹਰ' ਕਰਨਗੇ ਆਓ ਭਗਤ

12/11/2018 4:24:27 PM

ਅੰਮ੍ਰਿਤਸਰ (ਸਫਰ) : ਕਪਿਲ ਸ਼ਰਮਾ-ਗਿੰਨੀ ਚਤਰਥ ਦਾ ਵਿਆਹ ਦੇ ਵਿਆਹ ਨੂੰ ਲੈ ਕੇ ਹਰ ਕੋਈ ਉਤਸੁਕ ਹੈ। ਕਪਿਲ ਦੇ ਘਰ 10 ਦਸੰਬਰ ਤੋਂ ਖਾਸ 'ਜਾਰਰਣ' ਨਾਲ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਅੱਜ ਕਪਿਲ ਦੇ ਘਰ ਜਾਗੋ ਸੈਰੇਮਨੀ ਹੈ, ਜਿਸ 'ਚ ਨਾਨਕੇ-ਦਾਦਕੇ ਮਿਲ ਕੇ ਭੰਗੜਾ ਤੇ ਗਿੱਧਾ ਪਾਉਣਗੇ। 12 ਦਸੰਬਰ ਨੂੰ ਕਪਿਲ ਤੇ ਗਿੰਨੀ ਜਲੰਧਰ ਦੇ ਸ਼ਾਨਦਾਰ ਰਿਜ਼ੋਟ 'ਕਲੱਬ ਕਬਾਨਾ' 'ਚ ਹਮੇਸ਼ਾ ਲਈ ਇਕ-ਦੂਜੇ ਦੇ ਹੋ ਜਾਣਗੇ।

'ਬਾਲੀਵੁੱਡ' ਸਟਾਈਲ ਵਿਚ ਵਿਆਹ, ਸ਼ੂਟਿੰਗ ਵੀ ਅਸਲੀ ਵਿਆਹ ਵੀ ਅਸਲੀ 
ਪੰਜਾਬ ਵਿਚ ਕਪਿਲ ਦਾ ਪਹਿਲਾ ਵਿਆਹ ਹੋਵੇਗਾ ਜੋ ਕਿ 'ਬਾਲੀਵੁੱਡ' ਸਟਾਈਲ ਦੀ ਸਕਰਿਪਟ ਦੇ ਤਹਿਤ ਕੀਤਾ ਜਾ ਰਿਹਾ ਹੈ। ਸਲਮਾਨ ਖਾਨ ਦੀ 'ਹਮ ਆਪ ਕੇ ਹੈਂ ਕੌਣ' 'ਚ ਜਿਸ ਤਰ੍ਹਾਂ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ ਸਨ, ਜਿਸ ਤਰ੍ਹਾਂ ਨਾਲ ਫਿਲਮਾਂ 'ਚ ਡਾਂਸ ਤੋਂ ਲੈ ਕੇ ਚੰਗੀ ਐਕਟਿੰਗ ਤੁਸੀਂ ਵੇਖੀ ਹੈ ਉਸ ਸਟਾਈਲ ਵਿਚ ਵਿਆਹ ਦੇ ਰੀਤੀ-ਰਿਵਾਜ ਹੋਣਗੇ, ਸ਼ੂਟਿੰਗ ਵੀ ਅਸਲੀ ਹੋਵੇਗੀ ਅਤੇ ਵਿਆਹ ਵੀ।

5 ਦੇਸ਼ਾਂ ਦੀਆਂ 'ਮਾਡਲਜ਼' ਪ੍ਰੋਸਣਗੀਆਂ 100 ਤੋਂ ਜ਼ਿਆਦਾ ਡਿਸ਼ਿਜ਼ 
ਕਪਿਲ  ਦੇ ਵਿਆਹ ਦੇ ਜਸ਼ਨ ਵਿਚ ਸ਼ਾਮਿਲ ਹੋਣ ਵਾਲਿਆਂ ਲਈ 5 ਦੇਸ਼ਾਂ ਦੀਆਂ ਮਾਡਲਜ਼ ਜਿਥੇ ਖਾਣਾ ਪ੍ਰੋਸਣਗੀਆਂ  ਉਥੇ ਹੀ 100 ਤੋਂ ਜ਼ਿਆਦਾ ਡਿਸ਼ਿਜ਼ ਹਨ। ਸ਼ਾਕਾਹਾਰੀ ਅਤੇ ਮਾਸਾਹਾਰੀ ਵਿਅੰਜਨਾਂ ਦੇ ਜਿਥੇ ਵੱਖ-ਵੱਖ ਸਟਾਲ ਹੋਣਗੇ ਉਥੇ ਹੀ ਪ੍ਰੋਸਣ ਵਾਲਿਆਂ ਦੇ ਸਟਾਫ ਵੀ ਵੱਖ-ਵੱਖ ਹੋਣਗੇ। ਕਈ ਵਿਦੇਸ਼ੀ ਮਹਿਮਾਨ ਪਹੁੰਚ ਰਹੇ ਹਨ ਅਜਿਹੇ ਵਿਚ ਕਈ ਦੇਸ਼ਾਂ ਦੇ ਸਵਾਦ ਚੱਖਣ ਨੂੰ ਮਿਲਣਗੇ।

7 ਭਾਸ਼ਾਵਾਂ ਦੇ ਗਾਈਡ ਮਿਲਣਗੇ ਵਿਆਹ ਵਾਲੀ ਥਾਂ 'ਤੇ, ਵਿਦੇਸ਼ੀ ਗਾਈਡ ਵੀ ਹੋਣਗੇ 
ਕਪਿਲ ਦੇ ਵਿਆਹ ਵਿਚ 7 ਭਾਸ਼ਾਵਾਂ ਦੇ ਗਾਈਡ ਜਿਥੇ ਹੋਣਗੇ ਉਥੇ ਹੀ ਵਿਦੇਸ਼ੀ ਮਹਿਮਾਨਾਂ ਲਈ ਵਿਦੇਸ਼ੀ ਗਾਈਡ ਰੱਖੇ ਗਏ ਹਨ ਜੋ ਕਿ ਵਿਦੇਸ਼ੀ ਮਹਿਮਾਨਾਂ ਦੀ ਕਿਸੇ ਵੀ ਫਰਮਾਇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਗੱਲ ਸੁਣਨਗੇ ਅਤੇ ਉਸ ਦਾ ਤੁਰੰਤ ਸਮਾਧਾਨ ਕਰਨਗੇ। ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗ੍ਰੈਜੂਏਟ ਸਟਾਫ ਹੋਵੇਗਾ ਜੋ ਸ਼ਾਲੀਨਤਾ ਦੇ ਨਾਲ ਹਰ ਆਵਾਜ਼ ਨੂੰ 'ਯੈੱਸ ਸਰ' ਕਹੇਗਾ ।

'ਕਪਿਲ-ਗਿੰਨੀ' ਦੇ ਰੰਗ ਮੰਚ 'ਤੇ ਉਹੀ ਪਹੁੰਚਣ, ਜਿਸ ਦਾ ਲਿਸਟ ਵਿਚ ਹੋਵੇਗਾ ਨਾਂ
ਕਪਿਲ-ਗਿੰਨੀ ਦੇ ਵਿਆਹ ਦੇ ਬਾਅਦ ਉਨ੍ਹਾਂ ਤੱਕ ਉਹੀ ਲੋਕ ਤਸਵੀਰਾਂ ਖਿਚਵਾਉਣ ਪਹੁੰਚ ਸਕਣਗੇ, ਜਿਨ੍ਹਾਂ ਦਾ ਸਿਕਿਉਰਿਟੀ ਵਿੰਗ ਦੀ ਲਿਸਟ ਵਿਚ ਨਾਂ ਹੈ। ਕਪਿਲ-ਗਿੰਨੀ ਦੇ ਵਿਆਹ ਵਿਚ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਤਸਵੀਰਾਂ ਖਿਚਵਾਉਣ ਵਾਲਿਆਂ ਦੀ ਲੰਮੀ ਤਾਦਾਤ ਵਿਚ ਕੁਝ ਰਿਸ਼ਤੇਦਾਰਾਂ, ਦੋਸਤਾਂ ਅਤੇ ਖਾਸ ਮਹਿਮਾਨਾਂ ਦੇ ਨਾਲ ਪਰਿਵਾਰ ਹੀ ਸਟੇਜ 'ਤੇ ਗਰੁੱਪ ਤਸਵੀਰਾਂ ਖਿੱਚਵਾ ਸਕਣਗੇ, ਸਿਕਿਉਰਿਟੀ ਕਾਰਨ ਅਜਿਹਾ ਫੈਸਲਾ ਲਿਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News