ਲੁਧਿਆਣੇ ਤੋਂ ਕਪਿਲ ਦੀ ਬਰਾਤ, ਭੰਗੜੇ ਪਾ ਕੇ ਇੰਝ ਕੀਤੀਆਂ ਰਸਮਾਂ
12/12/2018 4:28:22 PM
ਲੁਧਿਆਣਾ (ਅਭਿਸ਼ੇਕ ਬਹਿਲ) — ਅੱਜ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਹਮੇਸ਼ਾ ਲਈ ਇਕ-ਦੂਜੇ ਦੇ ਹੋਣ ਜਾ ਰਹੇ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਹਰ ਕੋਈ ਉਤਸੁਕ ਹੈ। ਕਪਿਲ ਦੇ ਕੁਝ ਲੁਧਿਆਣਵੀ ਫੈਨਜ਼ ਨੇ ਲੁਧਿਆਣਾ 'ਚ ਕਪਿਲ ਸ਼ਰਮਾ ਦੀ ਸਿਹਰਾ ਬੰਦੀ ਕੀਤੀ।
ਜੀ ਹਾਂ, ਲੁਧਿਆਣੇ ਤੋਂ ਨਿਕਲੀ ਕਪਿਲ ਸ਼ਰਮਾ ਦੀ ਬਰਾਤ, ਲੁਧਿਆਣਵੀ ਹੋਏ ਵਿਆਹ 'ਚ ਸ਼ਾਮਲ। ਲੁਧਿਆਣਾ 'ਚ ਕਪਿਲ ਦੇ ਵਿਆਹ ਦੀਆਂ ਤਿਆਰੀਆਂ ਕਾਫੀ ਕੀਤੀਆਂ ਗਈਆਂ ਹਨ।
ਘੋੜੀ ਤੋਂ ਬੈਠਣ ਤੋਂ ਪਹਿਲਾਂ ਭੈਣਾਂ ਵਲੋਂ ਸਿਹਰਾ ਬੰਦੀ ਵੀ ਕੀਤੀ ਗਈ ਅਤੇ ਭਾਬੀ ਵਲੋਂ ਸੁਰਮਾ ਵੀ ਪਾਇਆ ਗਿਆ।
ਬਰਾਤੀਆਂ ਨੇ ਖੂਬ ਭੰਗੜਾ ਵੀ ਪਾਇਆ। ਜਲੰਧਰ 'ਚ ਕਪਿਲ ਦਾ ਹੋਣ ਵਾਲੇ ਵਿਆਹ ਤੋਂ ਪਹਿਲਾਂ ਲੁਧਿਆਣਾ ਦੇ ਵੈਕਸ ਮਿਊਜ਼ੀਅਮ ਦੇ ਆਰਟਿਸਟ ਚੰਦਰ ਸ਼ੇਖਰ ਪ੍ਰਭਾਕਰ ਦਾ ਕਹਿਣਾ ਹੈ, ''ਕਪਿਲ ਸ਼ਰਮਾ ਸਾਡੇ ਦਿਲ ਦੇ ਕਾਫੀ ਕਰੀਬ ਹੈ।
ਕੁਝ ਮਜ਼ੂਬਰੀਆਂ ਕਾਰਨ ਅਸੀਂ ਕਪਿਲ ਦੇ ਵਿਆਹ 'ਚ ਨਹੀਂ ਜਾ ਰਹੇ ਪਰ ਸਾਡੀਆਂ ਭਾਵਨਾਵਾਂ ਸੀ ਸਿਰਫ ਕਪਿਲ ਦੇ ਵਿਆਹ ਦਾ ਜਸ਼ਨ ਦੇਖਣਾ।
ਇਸ ਲਈ ਲੁਧਿਆਣਾ 'ਚ ਅੱਜ ਉਸ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾ ਕੇ ਕਪਿਲ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਤੇ ਸਾਰਿਆਂ ਨੇ ਕਪਿਲ ਨੂੰ ਆਸ਼ੀਰਵਾਦ ਵੀ ਦਿੱਤਾ ਅਤੇ ਆਉਣ ਵਾਲੇ ਸਮੇਂ 'ਚ ਕਪਿਲ ਖੂਬ ਤਰੱਕੀ ਕਰੇ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ