ਅੱਜ ਕਪਿਲ ਬਣਨਗੇ ''ਕਪਲ'', 24 ਘੰਟਿਆਂ ''ਚ 7 ਫੇਰੇ, 4 ਲਾਵਾਂ

12/12/2018 10:31:08 AM

ਅੰਮ੍ਰਿਤਸਰ (ਸਫਰ)- ਦੁਨੀਆ ਨੂੰ ਹਸਾਉਣ ਵਾਲੇ ਕਪਿਲ ਨੇ ਅੱਜ ਵਿਆਹ ਦੀਆਂ ਰਸਮਾਂ ਤੋਂ ਪਹਿਲਾਂ ਦੋਸਤਾਂ ਦੀ ਮਹਿਫਲ ਨੂੰ ਹਸਾਉਂਦਿਆਂ ਕਿਹਾ ਕਿ ਕਹਾਵਤ ਹੈ ਕਿ ਵਿਆਹ ਤੋਂ ਬਾਅਦ ਕੋਈ ਪਤੀ ਨਹੀਂ ਹੱਸਦਾ ਪਰ ਮੈਂ ਤਾਂ ਗਿੰਨੀ ਦੇ ਨਾਲ ਦੁਨੀਆ ਹਸਾਉਣ ਲਈ ਸ਼ੋਅ ਲੈ ਕੇ ਆ ਰਿਹਾ ਹਾਂ। ਹੁਣ ਦੇਖਣਾ ਸ਼ੋਅ ਦੇਖਣ ਤੋਂ ਬਾਅਦ ਲੋਕ ਹੱਸਦੇ-ਹੱਸਦੇ ਮਜਬੂਰ ਹੋ ਕੇ ਕਹਿਣਗੇ ਕਿ ਇਥੇ ਤਾਂ ਪਤੀ-ਪਤਨੀ ਮਿਲ ਕੇ ਠਹਾਕੇ ਲਾ ਰਹੇ ਹਨ। ਰੇਲਵੇ ਤੋਂ ਬਲਾਕ ਕਾਲੋਨੀ 'ਚ ਬਚਪਨ 'ਚ ਕਪਿਲ ਕਹਿੰਦਾ ਸੀ, ਯਾਰ ਵਿਆਹ ਅਜਿਹਾ ਹੋਵੇ ਜਿਸ ਨੂੰ ਦੁਨੀਆ ਦੇਖੇ, ਇਹ ਗੱਲ ਹੁਣ ਵੀ ਰਾਮਲੀਲਾ ਦੇ ਸਾਥੀ ਮਾਂਟਾ, ਰਾਜੂ, ਸ਼ਿੱਬੂ ਤੇ ਕੱਲੂ ਨੂੰ ਯਾਦ ਹੈ। ਕਪਿਲ 24 ਘੰਟਿਆਂ 'ਚ 7 ਫੇਰੇ 12 ਦਸੰਬਰ ਨੂੰ ਲੈਣਗੇ ਤੇ 13 ਦਸੰਬਰ ਨੂੰ 4 ਲਾਵਾਂ ਸਿੱਖ ਧਰਮ ਅਨੁਸਾਰ ਲੈਣਗੇ। 

ਕਪਿਲ ਦੇ ਵਿਆਹ ਈਵੈਂਟਸ ਵਿਕੇ ਕਰੋੜਾਂ 'ਚ
ਕਪਿਲ ਨੂੰ ਵਿਆਹ 'ਚ ਹਰ ਈਵੈਂਟ ਨੂੰ ਮੀਡੀਆ ਤੋਂ ਦੂਰ ਰੱਖਣ ਦੀ ਮਜਬੂਰੀ ਸਾਹਮਣੇ ਆਉਣ ਲੱਗੀ ਹੈ। ਪਤਾ ਲੱਗਾ ਹੈ ਕਿ ਕਪਿਲ ਦੇ ਵਿਆਹ ਈਵੈਂਟਸ ਕਰੋੜਾਂ 'ਚ ਵਿਕੇ ਹਨ, ਜੋ ਕਾਪੀਰਾਈਟ ਅਧੀਨ ਹਨ। ਅਜਿਹੇ 'ਚ ਮੀਡੀਆ ਦੂਰ ਰਹੇਗੀ। 

ਰਾਮਲੀਲਾ 'ਚ ਕਪਿਲ ਲੀਲਾ
ਰਾਮਲੀਲਾ 'ਚ ਇਕ ਵਾਰ ਕਪਿਲ ਡਾਇਲਾਗ ਭੁੱਲ ਗਿਆ, ਉਦੋਂ ਰਾਵਣ ਨੂੰ ਬੋਲਿਆ ਸ਼ਿੱਬੂ, ਭਾਜੋ, ਹਨੂਮਾਨ ਜੀ ਲੰਕਾ 'ਚ ਆਏ ਹਨ। ਇਹ ਅੱਜ ਵੀ ਦੋਸਤ ਯਾਦ ਕਰ ਕੇ ਹੱਸਦੇ ਹਨ।

ਭਾਗਵਤ ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਕੱਠੇ
ਕਪਿਲ ਦੇ ਵਿਆਹ 'ਚ 7 ਫੇਰਿਆਂ ਤੇ 4 ਲਾਵਾਂ ਦੇ ਨਾਲ 11 ਫੇਰੇ ਹੋਣਗੇ।  11 ਵਿਜੇ ਦਾ ਪ੍ਰਤੀਕ ਹੈ। ਕਪਿਲ ਦੇ ਘਰ ਨੂੰ ਜ਼ਿੰਦਗੀ ਦੀ ਸ਼ੁਰੂਆਤ ਭਾਗਵਤ ਗੀਤਾ ਦੀ ਸਥਾਪਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਇਕੱਠੇ ਹੋਵੇਗੀ।

ਭਰਾ ਅਸ਼ੋਕ ਨੂੰ ਉਦਾਸ ਨਹੀਂ ਹੋਣ ਦਿੱਤਾ
ਪਿਤਾ ਜਤਿੰਦਰ ਸ਼ਰਮਾ ਦੀ ਦਵਾਈ ਦੇ ਕਰਜ਼ੇ 'ਚ ਡੁੱਬਾ ਕਪਿਲ ਪਰਿਵਾਰ ਨੂੰ ਹਮੇਸ਼ਾ ਹਸਾਉਂਦਾ। ਭਰਾ ਅਸ਼ੋਕ ਨੂੰ ਕਦੇ ਉਦਾਸ ਹੋਣ ਨਹੀਂ ਦਿੱਤਾ, ਹਮੇਸ਼ਾ ਉਦਾਸੀ 'ਚੋਂ ਕੱਢਿਆ।

ਬਚਪਨ ਦੇ ਕਈ ਸਾਥੀ ਵਿਆਹ ਤੋਂ ਦੂਰ
ਕਪਿਲ ਦੇ ਵਿਆਹ 'ਚ ਉਸ ਦੇ ਬਚਪਨ ਦੇ ਕਈ ਸਾਥੀ ਸ਼ਾਮਿਲ ਨਹੀਂ ਹੋ ਰਹੇ ਕਿਉਂਕਿ ਉਨ੍ਹਾਂ ਨੂੰ ਬੁਲਾਇਆ ਨਹੀਂ ਗਿਆ। ਰਾਜੂ, ਭਿਵੂ, ਸੋਨੂੰ-ਮੋਨੂੰ, ਲੱਲੂ ਦੇ ਪਰਿਵਾਰ 'ਚ ਕਪਿਲ ਦੇ ਵਿਆਹ ਦੀਆਂ ਖੁਸ਼ੀਆਂ ਹਨ।  

ਬਾਰਾਤੀਆਂ ਦੀ ਜਨਮ ਕੁੰਡਲੀ ਸਕਿਓਰਿਟੀ ਦੇ ਹਵਾਲੇ
ਕਪਿਲ ਸ਼ਰਮਾ ਦੇ ਵਿਆਹ 'ਚ ਸਕਿਓਰਿਟੀ ਕਾਰਨ ਹਰ ਮਹਿਮਾਨ ਦੀ ਜਨਮ ਕੁੰਡਲੀ ਸਕਿਓਰਿਟੀ ਵਿੰਗ ਦੇ ਹਵਾਲੇ ਕਰ ਦਿੱਤੀ ਗਈ। 1000 ਤੋਂ ਵੱਧ ਲੋਕ ਸਕਿਓਰਿਟੀ 'ਚ ਹਨ।

14 ਨੂੰ ਸ੍ਰੀ ਹਰਿਮੰਦਰ ਸਾਹਿਬ ਜਾਣ ਦੀ ਸੰਭਾਵਨਾ
ਕਪਿਲ ਸ਼ਰਮਾ ਤੇ ਗਿੰਨੀ ਵਿਆਹ ਤੋਂ ਬਾਅਦ 14 ਦਸੰਬਰ ਨੂੰ ਸਵੇਰੇ 4 ਤੋਂ 5 ਵਜੇ ਦੇ ਵਿਚ ਸ੍ਰੀ ਹਰਿਮੰਦਰ ਸਾਹਿਬ 'ਚ ਅਰਦਾਸ ਤੇ ਸ਼ੁਕਰਾਨੇ ਲਈ ਜਾ ਸਕਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News