ਕ੍ਰਿਸ਼ਣਾ ਅਭਿਸ਼ੇਕ ਨੇ ਕਪਿਲ ਸ਼ਰਮਾ ਦੇ ਸ਼ੋਅ ਦਾ ਇੰਝ ਉਡਾਇਆ ਮਜ਼ਾਕ

4/18/2018 3:26:19 PM

ਨਵੀਂ ਦਿੱਲੀ(ਬਿਊਰੋ)— ਕਪਿਲ ਸ਼ਰਮਾ ਤੇ ਕ੍ਰਿਸ਼ਣਾ ਅਭਿਸ਼ੇਕ ਕਾਮੇਡੀ ਦੀ ਦੁਨੀਆ 'ਚ ਇਕ-ਦੂਜੇ ਦੇ ਮੁਕਾਬਲੇਬਾਜ਼ ਮੰਨੇ ਜਾਂਦੇ ਹਨ। ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦੀ ਪ੍ਰਤੀਕਿਰਿਆ ਚੰਗੀ ਨਾ ਮਿਲੀ। ਇਸ ਨਾਲ ਜੁੜਿਆ ਇਕ ਸਵਾਲ ਕ੍ਰਿਸ਼ਣਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਪਿਲ ਦੇ ਸ਼ੋਅ ਦਾ ਖੂਬ ਮਜ਼ਾਕ ਉਡਾਇਆ।
PunjabKesari
ਕ੍ਰਿਸ਼ਣਾ ਤੋਂ ਇਕ ਇਵੈਂਟ ਦੌਰਾਨ ਜਦੋਂ ਪੁੱਛਿਆ ਗਿਆ ਸੀ ਕਿ ਉਸ ਦਾ ਨਵਾਂ ਸ਼ੋਅ ਕਪਿਲ ਦੇ ਸ਼ੋਅ ਨੂੰ ਰਿਪਲੇਸ ਕਰੇਗਾ? ਜਵਾਬ ਦਿੰਦੇ ਹੋਏ ਕ੍ਰਿਸ਼ਣਾ ਨੇ ਕਿਹਾ, ''ਆਖਰੀ 'ਚ ਮੈਂ ਡਰਾਮਾ ਕੰਪਨੀ ਕਰ ਰਿਹਾ ਸੀ, ਜੋ ਜਨਵਰੀ 'ਚ ਖਤਮ ਹੋਇਆ ਹੈ। ਮੇਰੀ ਤੇ ਭਾਰਤੀ ਦੀ ਯੋਜਨਾ ਦੋ ਮਹੀਨੇ ਤੋਂ ਚੱਲ ਰਹੀ ਹੈ। ਮੈਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਪੰਗਾ ਹੋ ਜਾਵੇਗਾ। ਮੈਨੂੰ ਲੱਗਾ ਸੀ ਕਿ ਨਵਾਂ ਸ਼ੋਅ ਚੱਲੇਗਾ। ਚੱਕਰ ਕੀ ਹੈ ਕਿ ਜਦੋਂ ਵੀ ਅਸੀਂ ਕੋਈ ਨਵਾਂ ਸ਼ੋਅ ਲਿਆਂਦੇ ਹਾਂ ਤਾਂ ਕੋਈ ਨਾ ਕੋਈ ਸਲਾਟ ਖਾਲੀ ਕਰ ਦਿੰਦਾ ਹੈ।''
PunjabKesari
ਕ੍ਰਿਸ਼ਣਾ ਨੇ ਕਿਹਾ, ''ਅਸੀਂ ਲਾਈਫ ਓਕੇ 'ਤੇ ਛੋਟਾ ਸ਼ੋਅ ਕਰਦੇ ਸੀ 'ਕਾਮੇਡੀ ਕਲਾਸੇਸ', ਇਸ ਤੋਂ ਬਾਅਦ ਸਾਨੂੰ ਉਮੀਦ ਸੀ ਕਿ ਅਸੀਂ ਵੱਡੇ ਸ਼ੋਅ ਕਰੀਏ। ਕਮਾਲ ਦੀ ਗੱਲ ਹੈ ਕਿ ਅਸੀਂ ਹਰ ਵਾਰ ਸ਼ੋਅ 'ਚ ਸ਼ੁਰੂ ਤੋਂ ਮੀਕਾ ਪਾਜੀ ਨਾਲ ਜੁੜੇ ਹੋਏ ਹਾਂ। ਕਾਮੇਡੀ ਬਚਾਅ 'ਚ ਆਉਣ ਨੂੰ ਕੋਈ ਨਹੀਂ ਸੀ, ਫਿਰ ਮੀਕਾ ਪਾਜੀ ਆਏ, ਸਲਮਾਨ ਖਾਨ ਆਏ ਤੇ ਫਿਰ ਸ਼ੋਅ ਚੱਲਿਆ।
PunjabKesari
ਜਦੋਂ ਵੀ ਅਸੀਂ ਕਿਸੇ ਚੈਨਲ 'ਤੇ ਜਾਂਦੇ ਹਾਂ ਤਾਂ ਖੁਦ ਕੋਈ ਸਲਾਟ ਖਾਲੀ ਕਰ ਦਿੰਦਾ ਹੈ। ਇਸ 'ਚ ਮੇਰੀ ਕੋਈ ਗਲਤੀ ਨਹੀਂ ਹੈ। ਹੁਣ ਭਾਰਤੀ ਤੇ ਮੈਂ ਸ਼ੋਅ ਕਰ ਰਹੇ ਹਾਂ।'' ਕ੍ਰਿਸ਼ਣਾ ਨੇ ਕਿਹਾ, ਬੇਸ਼ੱਕ ਮੈਂ ਤੇ ਕਪਿਲ ਨਾਲ ਆ ਸਕਦੇ ਹਾਂ, ਇਸ ਲਈ ਮੈਂ ਉਸ ਨੂੰ 5 ਸਾਲ ਬਾਅਦ ਫੋਨ ਕੀਤਾ। ਅਸੀਂ ਅਜੇ ਵੱਖ-ਵੱਖ ਸ਼ੋਅ ਚਲਾ ਰਹੇ ਹਾਂ। ਮੈਂ ਚਾਹੁੰਦਾ ਹਾਂ ਕਿ ਮੈਂ, ਭਾਰਤੀ ਤੇ ਕਪਿਲ ਇਕੱਠੇ ਆਈਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News