ਤਬਲੇ ''ਤੇ ਕਪਿਲ ਸ਼ਰਮਾ ਤੇ ਮੀਕਾ ਸਿੰਘ ਦੀ ਜੁਗਲਬੰਦੀ, ਵੀਡੀਓ ਵਾਇਰਲ

Friday, January 11, 2019 11:26 AM
ਤਬਲੇ ''ਤੇ ਕਪਿਲ ਸ਼ਰਮਾ ਤੇ ਮੀਕਾ ਸਿੰਘ ਦੀ ਜੁਗਲਬੰਦੀ, ਵੀਡੀਓ ਵਾਇਰਲ

ਜਲੰਧਰ (ਬਿਊਰੋ) — ਕਮੇਡੀ ਕਿੰਗ ਕਪਿਲ ਸ਼ਰਮਾ ਨੂੰ ਤੁਸੀਂ ਗਾਉਂਦੇ ਹੋਏ ਤਾਂ ਦੇਖਿਆ ਹੀ ਹੋਵੇਗਾ ਪਰ ਗਾਉਣ ਦੇ ਨਾਲ-ਨਾਲ ਸਾਜ਼ ਵਜਾਉਂਦੇ ਸ਼ਾਇਦ ਹੀ ਦੇਖਿਆ ਹੋਵਗਾ। ਦੱਸ ਦਈਏ ਕਿ ਕਪਿਲ ਸ਼ਰਮਾ ਸਾਜ਼ ਵਜਾਉਣ 'ਚ ਵੀ ਮਾਹਿਰ ਹਨ। ਉਨ੍ਹਾਂ ਦਾ ਇਹ ਟੈਲੇਂਟ ਹੁਣ ਸਾਹਮਣੇ ਆਇਆ ਹੈ,  ਜਿਸ ਦੀ ਵੀਡੀਓ ਯੂਟਿਊਬ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਆਪਣੀ ਟੀਮ ਨਾਲ ਜੈਮਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨਾਲ ਗਾਇਕ ਮੀਕਾ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਮੀਕਾ ਰਣਵੀਰ ਸਿੰਘ ਦੀ ਫਿਲਮ 'ਸਿੰਬਾ' ਦਾ ਹਿੱਟ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਕਪਿਲ ਦੇ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਇਸ ਵੀਡੀਓ ਤੋਂ ਸਾਫ ਹੁੰਦਾ ਹੈ ਕਿ ਕਪਿਲ ਸ਼ਰਮਾ ਹਰ ਚੀਜ 'ਚ ਮਾਹਿਰ ਹਨ। ਇਹੀ ਚੀਜ ਕਪਿਲ ਸ਼ਰਮਾ ਨੂੰ ਸਟਾਰ ਬਣਾਉਂਦੀ ਹੈ। ਕਪਿਲ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਛੋਟੇ ਪਰਦੇ 'ਤੇ ਵਾਪਸੀ ਕੀਤੀ ਹੈ। ਉਨ੍ਹਾਂ ਦੇ ਸ਼ੋਅ ਨੂੰ ਉਹ ਹੀ ਪਿਆਰ ਮਿਲ ਰਿਹਾ ਹੈ, ਜਿਹੜਾ ਪਹਿਲਾ ਮਿਲਦਾ ਸੀ।
 


Edited By

Sunita

Sunita is news editor at Jagbani

Read More