Video : ਕੀ ਸ਼ਰਾਬ ਦੇ ਨਸ਼ੇ ''ਚ ਪੀ. ਐੱਮ. ਮੋਦੀ ਨੂੰ ਕਪਿਲ ਨੇ ਕੀਤਾ ਸੀ ਟਵੀਟ?

3/8/2019 4:44:18 PM

ਮੁੰਬਈ (ਬਿਊਰੋ) : ਕਾਫੀ ਸਮੇਂ ਪਹਿਲਾਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਪੀ. ਐੱਮ. ਨਰਿੰਦਰ ਮੋਦੀ ਨੂੰ ਟਵੀਟ ਟੈਗ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਕਪਿਲ ਨੇ ਬੀ. ਐੱਮ. ਸੀ. ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਪੀ. ਐੱਮ. ਨਰਿੰਦਰ ਮੋਦੀ ਦੇ ਚੰਗੇ ਦਿਨ ਦੇ ਨਾਰਿਆਂ 'ਤੇ ਸਵਾਲ ਚੁੱਕਿਆ ਸੀ। ਕਪਿਲ ਨੇ ਲਿਖਿਆ ਸੀ, ''ਮੈਂ ਪਿਛਲੇ 5 ਸਾਲਾਂ ਤੋਂ 15 ਕਰੋੜ ਰੁਪਏ ਟੈਕਸ ਭਰ ਰਿਹਾ ਹਾਂ ਪਰ ਮੈਨੂੰ ਆਫਿਸ ਬਣਾਉਣ ਲਈ ਬੀ. ਐੱਮ. ਸੀ ਨੂੰ 5 ਲੱਖ ਦੇਣਾ ਪਵੇਗਾ।''

ਦੱਸ ਦਈਏ ਕਿ ਕਪਿਲ ਇਥੇ ਹੀ ਨਹੀਂ ਰੁਕਿਆ ਸਗੋਂ ਉਨ੍ਹਾਂ ਨੇ ਇਕ ਟਵੀਟ ਕਰ ਲਿਖਿਆ ਸੀ, ''ਇਹ ਹੈ ਤੁਹਾਡੇ ਚੰਗੇ ਦਿਨ?'' ਹੁਣ ਕਪਿਲ ਸ਼ਰਮਾ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਦੇ ਨਵੇਂ ਚੈਟ ਸ਼ੋਅ 'ਪਿੰਚ ਬਾਈ ਅਰਬਾਜ਼ ਖਾਨ' 'ਚ ਇਸ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਦੇ ਹੋਏ ਨਜ਼ਰ ਆਉਣਗੇ। ਸ਼ੋਅ ਦਾ ਇਕ ਪ੍ਰੋਮੋ ਵਾਇਰਲ ਹੋ ਰਿਹਾ ਹੈ, ਜਿਸ 'ਚ ਕਪਿਲ ਸ਼ਰਮਾ ਨੇ ਪੀ. ਐੱਮ. ਮੋਦੀ ਨੂੰ ਕੀਤੇ ਟਵੀਟ ਬਾਰੇ ਗੱਲ ਕਰਦੇ ਹੋਏ ਵੱਡਾ ਖੁਲਾਸਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਪ੍ਰੋਮੋ ਵੀਡੀਓ 'ਚ ਕਪਿਲ ਆਖਦੇ ਨਜ਼ਰ ਆ ਰਹੇ ਹਨ, ''ਕੋਈ ਸਵੇਰੇ ਉੱਠ ਕੇ 5 ਵਜੇ ਪੀ. ਐੱਮ. ਮੋਦੀ ਨੂੰ ਟਵੀਟ ਕਰਦਾ ਹੈ ਤਾਂ ਸਿੱਧੀ ਜਿਹੀ ਗੱਲ ਹੈ, ਕਿ ਉਹ ਵਿਅਕਤੀ ਬਹੁਤ ਜ਼ਿਆਦਾ ਦੁੱਖੀ ਹੈ ਜਾਂ ਤਾਂ ਉਸ ਨੇ ਸ਼ਰਾਬ ਪੀ ਰੱਖੀ ਹੈ।''


ਇਸ ਪ੍ਰੋਮੋ ਤੋਂ ਬਾਅਦ ਕਪਿਲ ਸ਼ਰਮਾ ਨਾਲ ਅਰਬਾਜ਼ ਖਾਨ ਦੇ ਨਵੇਂ ਸ਼ੋਅ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸੁਕਤਾ ਹੈ। ਤੁਹਾਨੂੰ ਦੱਸ ਦਈਏ ਕਿ ਅਰਬਾਜ਼ ਖਾਨ ਦਾ ਸ਼ੋਅ 'ਪਿੰਚ' ਯੂਟਿਊਬ ਚੈਨਲ 'QuPlay' 'ਤੇ ਦਿਖਾਇਆ ਜਾਵੇਗਾ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News