ਸਲਮਾਨ ਇਸ ਲਈ ਨਹੀਂ ਕਰਵਾ ਰਹੇ ਵਿਆਹ, ਕਪਿਲ ਦੇ ਸ਼ੋਅ 'ਚ ਹੋਇਆ ਖੁਲਾਸਾ

Wednesday, January 2, 2019 10:29 AM
ਸਲਮਾਨ ਇਸ ਲਈ ਨਹੀਂ ਕਰਵਾ ਰਹੇ ਵਿਆਹ, ਕਪਿਲ ਦੇ ਸ਼ੋਅ 'ਚ ਹੋਇਆ ਖੁਲਾਸਾ

ਮੁੰਬਈ (ਬਿਊਰੋ) — ਕਪਿਲ ਸ਼ਰਮਾ ਦੇ ਇਸ ਹਫਤੇ ਟੈਲੀਕਾਸਟ ਹੋਣ ਵਾਲੇ ਐਪੀਸੋਡ 'ਚ ਸਲਮਾਨ ਖਾਨ ਨਜ਼ਰ ਆਉਣ ਵਾਲੇ ਹਨ। ਸ਼ੋਅ 'ਚ ਸਲਮਾਨ ਖਾਨ ਤੇ ਕਪਿਲ ਸ਼ਰਮਾ ਕਾਫੀ ਮਸਤੀ ਕਰਦੇ ਨਜ਼ਰ ਆਉਣ ਵਾਲੇ ਹਨ। ਸ਼ੋਅ ਦੇ ਟੈਲੀਕਾਸਟ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਸਲਮਾਨ ਖਾਨ ਨੇ ਦੱਸਿਆ ਕਿ ਆਖਿਰ ਕਿਉਂ ਉਸ ਨੇ ਹੁਣ ਤੱਕ ਵਿਆਹ ਨਹੀਂ ਕਰਵਾਇਆ। ਸਲਮਾਨ ਖਾਨ ਦੇ ਵਿਆਹ ਨਾ ਕਰਵਾਉਣ ਦੇ ਪਿੱਛੇ ਦਾ ਕਾਰਨ ਸੰਜੇ ਦੱਤ ਵੀ ਹੈ। ਸਲਮਾਨ ਖਾਨ ਨੇ ਕਪਿਲ ਸ਼ਰਮਾ ਦੇ ਸ਼ੋਅ 'ਚ ਆਪਣੇ ਤੇ ਸੰਜੇ ਦੱਤ ਦਾ ਇਕ ਕਿੱਸਾ ਸੁਣਾਇਆ ਹੈ। ਸਲਮਾਨ ਨੇ ਦੱਸਿਆ ਹੈ ਕਿ ਇਕ ਵਾਰ ਸੰਜੇ ਦੱਤ ਮੈਨੂੰ ਵਿਆਹ ਕਰਵਾਉਣ ਦੀ ਸਲਾਹ ਦੇ ਰਹੇ ਹਨ ਕਿ, ''ਤੈਨੂੰ ਵਿਆਹ ਕਰਵਾ ਲੈਣਾ ਚਾਹੀਦਾ, ਇਸੇ ਦੌਰਾਨ ਉਨ੍ਹਾਂ ਦੀ ਪਤਨੀ ਦਾ ਵਾਰ-ਵਾਰ ਫੋਨ ਆਉਣ ਲੱਗਾ, ਜਿਸ ਤੋਂ ਬਾਅਦ ਸੰਜੇ ਦੱਤ ਉਥੋਂ ਚੱਲੇ ਗਏ। ਇਸ ਤੋਂ ਬਾਅਦ ਸਲਮਾਨ ਨੂੰ ਸਮਝ ਆ ਗਿਆ ਕਿ ਵਿਆਹ ਕਰਵਾਉਣਾ ਕਿੰਨਾ ਮੁਸ਼ਕਿਲ ਹੈ।''

 
 
 
 
 
 
 
 
 
 
 
 
 
 

Bhaijaan.......😂😂😂😂😂😂 #salmankhan #thekapilsharmashow #tkss #kapilsharma #kappu #bhaijaan @beingsalmankhan @kapilsharma @sonytvofficial

A post shared by BHARAT THE FILM EID 2019 (@salmankhan_updatess) on Dec 31, 2018 at 11:38pm PST


ਦੱਸ ਦਈਏ ਕਿ ਸਲਮਾਨ ਖਾਨ ਦਾ ਇਹ ਕਿੱਸਾ ਸੁਣਨ ਤੋਂ ਬਾਅਦ ਕਪਿਲ ਸ਼ਰਮਾ ਜੱਜ ਨਵਜੋਤ ਸਿੱਧੂ ਨਾਲ ਮੌਜੂਦਾ ਲੋਕ ਹੱਸਣ ਲੱਗੇ। ਇਸ ਕਿੱਸੇ ਨਾਲ ਸਲਮਾਨ ਖਾਨ, ਸੰਜੇ ਦੱਤ ਦਾ ਮਜਾਕ ਉਡਾ ਰਹੇ ਸਨ ਕਿਉਂਕਿ ਉਹ ਸਲਮਾਨ ਖਾਨ ਨੂੰ ਵਿਆਹ ਕਰਨ ਦੀ ਸਲਾਹ ਦੇ ਰਹੇ ਸਨ। ਕਪਿਲ ਸ਼ਰਮਾ ਦੇ ਸ਼ੋਅ 'ਚ ਸਲਮਾਨ ਖਾਨ ਆਪਣੇ ਪੂਰੇ ਪਰਿਵਾਰ ਨਾਲ ਨਜ਼ਰ ਆਉਣ ਵਾਲੇ ਹਨ, ਜਿਥੇ ਤਿੰਨੋ ਭਰਾ ਮਿਲ ਕੇ ਖੂਬ ਮਸਤੀ ਕਰਨਗੇ। ਕਪਿਲ ਦਾ ਸ਼ੋਅ ਸੋਨੀ ਟੀ. ਵੀ. 'ਤੇ ਸ਼ੁਰੂ ਹੋ ਚੁੱਕਾ ਹੈ। ਇਹ ਸ਼ੋਅ ਸ਼ਨੀਵਾਰ-ਐਤਵਾਰ ਰਾਤ 9.30 ਵਜੇ ਆਉਂਦਾ ਹੈ।

 
 
 
 
 
 
 
 
 
 
 
 
 
 

KISS ka KISSA😁 Dekhiye kya hai kehna @beingsalmankhan ka ! Dekhiye #TheKapilSharmaShow, Sat-Sun 9.30 pm. @arbaazkhanofficial @sohailkhanofficial @kikusharda @bharti.laughterqueen @krushna30 @chandanprabhakar @sumonachakravarti @rochellerao @edwardsonnenblick @banijayasia #SalmanKhan

A post shared by BHARAT THE FILM EID 2019 (@salmankhan_updatess) on Dec 31, 2018 at 2:25am PST


Edited By

Sunita

Sunita is news editor at Jagbani

Read More