ਹੁਣ ਤੱਕ ਸਲਮਾਨ ਕਿਉਂ ਕੁਆਰੇ? ਕਪਿਲ ਦੇ ਸ਼ੋਅ ''ਚ ਹੋਇਆ ਖੁਲਾਸਾ

Thursday, January 10, 2019 10:16 AM
ਹੁਣ ਤੱਕ ਸਲਮਾਨ ਕਿਉਂ ਕੁਆਰੇ? ਕਪਿਲ ਦੇ ਸ਼ੋਅ ''ਚ ਹੋਇਆ ਖੁਲਾਸਾ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਜਿੱਥੇ ਵੀ ਜਾਂਦੇ ਹਨ, ਇਕ ਸਵਾਲ ਹੈ ਜੋ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ। ਦਰਅਸਲ ਇਹ ਸਵਾਲ ਹੋਰ ਕੋਈ ਨਹੀਂ ਸਗੋਂ ਉਨ੍ਹਾਂ ਦੇ ਵਿਆਹ ਦਾ ਹੈ। ਕਿਸੇ ਵੀ ਈਵੈਂਟ ਜਾਂ ਕਿਸੇ ਇੰਟਰਵਿਊ 'ਚ ਇਹ ਸਵਾਲ ਉਨ੍ਹਾਂ ਨੂੰ ਲਾਜ਼ਮੀ ਤੌਰ ਹੀ ਪੁੱਛਿਆ ਜਾਂਦਾ ਹੈ। ਹੁਣ ਤਾਂ ਸਲਮਾਨ ਨੇ ਵੀ ਇਸ ਸਵਾਲ ਦਾ ਜਵਾਬ ਗੋਲਮੋਲ ਕਰਕੇ ਦੇਣਾ ਸਿੱਖ ਲਿਆ ਹੈ। ਹਾਲ ਹੀ 'ਚ ਸਲਮਾਨ, ਕਪਿਲ ਸ਼ਰਮਾ ਦੇ ਸ਼ੋਅ 'ਚ ਆਏ ਸਨ, ਜਿੱਥੇ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨਾਲ ਖੂਬ ਮਸਤੀ ਕੀਤੀ। ਕਪਿਲ ਨੇ ਸ਼ੋਅ 'ਚ ਸਲਮਾਨ ਨੂੰ ਘੁੰਮਾ ਕੇ ਫਿਰ ਤੋਂ ਵਿਆਹ ਬਾਰੇ ਸਵਾਲ ਪੁੱਛਿਆ, ਜਿਸ ਨੂੰ ਸਲਮਾਨ ਨੇ ਵੀ ਆਪਣੀ ਚਲਾਕੀ ਨਾਲ ਟਾਲ ਦਿੱਤਾ।
 

ਸਲਮਾਨ ਦੇ ਦਿੱਤੇ ਜਵਾਬ ਨੂੰ ਸਹੀ ਮੰਨੀਏ ਤਾਂ ਫੈਨਜ਼ ਨੂੰ ਉਨ੍ਹਾਂ ਦੇ ਵਿਆਹ ਲਈ 20 ਸਾਲ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਪਰ ਦੱਸ ਦਈਏ ਕਿ ਇਹ ਇਕ ਮਜ਼ਾਕ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ 'ਚ ਇਸ ਸਾਲ ਈਦ 'ਤੇ ਆਉਣ ਵਾਲੀ ਆਪਣੀ ਫਿਲਮ 'ਭਾਰਤ' ਬਾਰੇ ਵੀ ਖੁਲਾਸਾ ਕੀਤਾ ਹੈ। ਇਸ ਨੂੰ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਸਲਮਾਨ ਨਾਲ 'ਭਾਰਤ' 'ਚ ਕੈਟਰੀਨਾ ਕੈਫ ਤੇ ਹੋਰ ਕਈ ਸਟਾਰਸ ਨਜ਼ਰ ਆਉਣਗੇ। ਜੇਕਰ ਗੱਲ ਕਪਿਲ ਦੀ ਕਰੀਏ ਤਾਂ ਕਪਿਲ ਨੇ ਵੀ ਟੀ. ਵੀ. ਦੀ ਦੁਨੀਆ 'ਚ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਕਪਿਲ ਨੇ ਬੀਤੇ ਸਾਲ ਦਸੰਬਰ 'ਚ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ।

 


Edited By

Sunita

Sunita is news editor at Jagbani

Read More