ਵਿਆਹ ਤੋਂ ਪਹਿਲਾਂ ਕਪਿਲ ਨੇ ਸੁਣਾਈ ਇਹ ਖੁਸ਼ਖਬਰੀ, ਸੁਣ ਕੇ ਹੋਵੋਗੇ ਬਾਗੋਬਾਗ

Thursday, December 6, 2018 10:12 AM

ਮੁੰਬਈ(ਬਿਊਰੋ) : ਪਿਛਲੇ ਕਈ ਦਿਨਾਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਹਨ ਕਿ ਕਪਿਲ ਸ਼ਰਮਾ ਜਲਦ ਹੀ ਟੀ. ਵੀ. 'ਤੇ ਵਾਪਸੀ ਕਰ ਰਹੇ ਹਨ ਅਤੇ ਉਹ ਵੀ ਆਪਣੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਦੂਜੇ ਸੀਜ਼ਨ ਨਾਲ। ਕਪਿਲ ਸ਼ਰਮਾ ਨੇ ਇਸ ਸ਼ੋਅ ਦੀ ਸ਼ੂਟਿੰਗ ਬੁੱਧਵਾਰ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਦੇ ਪਹਿਲੇ ਗੈਸਟ ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਹੋਣਗੇ।

ਜੀ ਹਾਂ, ਕਪਿਲ ਸ਼ਰਮਾ ਦੇ ਸ਼ੋਅ 'ਤੇ ਸਭ ਤੋਂ ਪਹਿਲਾ ਬਾਲੀਵੱਡ ਦੇ ਸੁਪਰਸਟਾਰ ਸਲਮਾਨ ਖਾਨ ਨਜ਼ਰ ਆਉਣਗੇ। ਸਲਮਾਨ ਹੀ ਕਪਿਲ ਦੇ ਸ਼ੋਅ ਪ੍ਰੋਡਿਊਸਰ ਬਣੇ ਹਨ।

 

 
 
 
 
 
 
 
 
 
 
 
 
 
 

New set of The Kapil Sharma show season 2 . #KapilSharma #Optimystix #Salmankhan #Krushna #bharti #kikusharda #kiku #bhartisingh #krushnaabhishek #kapil #thekapilsharmashow #Sony #Sumona #siddhu @kapilsharma @bharti.laughterqueen @krushna30 @chandanprabhakar @sumonachakravarti @beingsalmankhan #sktv @sonytvofficial

A post shared by Bollywood, Television and TRP (@bollytellytrp) on Dec 5, 2018 at 12:58am PST

ਹੁਣ ਖਬਰਾਂ ਹਨ ਕਿ ਕਪਿਲ ਸ਼ਰਮਾ ਨੇ ਆਪਣੇ ਸਾਥੀਆਂ ਚੰਦਨ, ਕੀਕੂ ਸੁਮੋਨੇ ਨਾਲ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਕਪਿਲ ਨੇ ਸ਼ੋਅ ਲਈ ਪੁਰਾਣਾ ਤੜਕਾ ਬਣਾ ਕੇ ਰੱਖਿਆ ਹੋਇਆ ਹੈ ਤੇ ਨਾਲ ਹੀ ਕਾਫੀ ਕੁਝ ਨਵਾਂ ਵੀ ਦੇਖਣ ਨੂੰ ਮਿਲੇਗਾ।

 

ਇਸ ਤੋਂ ਇਲਾਵਾ ਜੇਕਰ ਕਪਿਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ 12 ਦਸੰਬਰ ਨੂੰ ਆਪਣੀ ਖਾਸ ਦੋਸਤ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਇਸ ਤੋਂ ਬਾਅਦ ਅੰਮ੍ਰਿਤਸਰ 'ਚ 14 ਦਸੰਬਰ ਨੂੰ ਗ੍ਰੈਂਡ ਰਿਸੈਪਸ਼ਨ ਹੋਣੀ ਹੈ। ਕਪਿਲ ਆਪਣੇ ਬਾਲੀਵੁੱਡ ਦੋਸਤਾਂ ਲਈ 24 ਦਸੰਬਰ ਨੂੰ ਮੁੰਬਈ 'ਚ ਪਾਰਟੀ ਕਰਨਗੇ।

PunjabKesari


Edited By

Sunita

Sunita is news editor at Jagbani

Read More