ਕੈਪਟਨ ਤੋਂ ਬਾਅਦ ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਏ ਕਪਿਲ ਸ਼ਰਮਾ

Wednesday, January 9, 2019 2:57 PM
ਕੈਪਟਨ ਤੋਂ ਬਾਅਦ ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਏ ਕਪਿਲ ਸ਼ਰਮਾ

ਜਲੰਧਰ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਪ੍ਰਸਿੱਧ ਐਕਟਰ ਸਤੀਸ਼ ਕੌਲ, ਜੋ ਕਿ ਆਪਣੇ ਜੀਵਨ ਦੇ ਬੁਰੇ ਦੌਰ 'ਚੋਂ ਗੁਜ਼ਰ ਰਹੇ ਹਨ। ਇਨ੍ਹੀਂ ਦਿਨੀਂ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕੋਲ ਨਾ ਰਹਿਣ ਲਈ ਛੱਤ ਹੈ ਅਤੇ ਨਾ ਹੀ ਦਵਾਈਆਂ ਲਈ ਪੈਸੇ ਹਨ। ਸਤੀਸ਼ ਕੌਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਚਲਦੇ ਇਕ ਟਵੀਟਰ ਯੁਜ਼ਰ ਨੇ ਪੋਸਟ ਨੂੰ ਸ਼ੇਅਰ ਕਰਦੇ ਹੋ ਲਿਖਿਆ ਹੈ, ''ਸਾਡੇ ਪੁਰਾਣੀ ਪੰਜਾਬੀ ਫਿਲਮਾਂ ਦੇ ਅਭਿਨੇਤਾ ਸ਼੍ਰੀ ਸਤੀਸ਼ ਕੌਲ ਪਿਛਲੇ ਕਈ ਦਿਨਾਂ ਤੋਂ ਬਿਮਾਰ ਹਨ...ਵਿੱਤੀ ਹਾਲਾਤ ਵੀ ਚੰਗੇ ਨਹੀਂ ਹਨ.. ਕ੍ਰਿਪਾ ਕਰਕੇ ਉਨ੍ਹਾਂ ਦੀ ਸਹਾਇਤਾ ਕਰੋ' ਅਤੇ ਨਾਲ ਹੀ ਉਨ੍ਹਾਂ ਨੇ ਮਸ਼ਹੂਰ ਕਪਿਲ ਸ਼ਰਮਾ ਤੇ ਹਰਭਜਨ ਮਾਨ ਨੂੰ ਟੈਗ ਕੀਤਾ।'' ਹਾਲਾਂਕਿ ਇੰਡੀਆ ਦੇ ਬੈਸਟ ਕਾਮੇਡੀਅਨ ਕਪਿਲ ਸ਼ਰਮਾ ਮਦਦ ਲਈ ਅੱਗੇ ਵੀ ਆਏ ਹਨ। ਕਪਿਲ ਨੇ ਰਪਲਾਈ ਕਰਦੇ ਹੋਏ ਸਤੀਸ਼ ਕੌਲ ਦਾ ਪਤਾ ਤੇ ਫੋਨ ਨੰਬਰ ਮੰਗਿਆ ਹੈ।


ਹਾਲ ਹੀ 'ਚ ਉਨ੍ਹਾਂ ਦੇ ਹਲਾਤਾਂ ਦੀਆਂ ਕੁਝ ਵੀਡੀਓਜ਼ ਸਾਹਮਣੇ ਆਇਆਂ ਹਨ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਇੰਨ੍ਹੇ ਬੁਰੇ ਹਾਲਾਤ 'ਚੋਂ ਗੁਜ਼ਰ ਰਹੇ ਹਨ। ਉਹ ਆਪਣੇ ਇਕ ਪ੍ਰਸ਼ੰਸਕ ਦੇ ਘਰ ਰਹਿ ਰਹੇ ਹਨ, ਜਿਸ ਦਾ ਨਾਂ ਸੱਤਿਆ ਦੇਵੀ ਹੈ, ਜੋ ਕਿ ਖੁਦ ਵੀ ਕਿਰਾਏ ਦੇ ਮਕਾਨ 'ਚ ਰਹਿ ਰਹੀ ਹੈ ਪਰ ਇਹ ਔਰਤ ਸਤੀਸ਼ ਕੌਲ ਦੀ ਦੇਖਭਾਲ ਕਰ ਰਹੀ ਹੈ। ਸਤੀਸ਼ ਕੌਲ ਮੁਤਾਬਕ ਆਰਥਿਕ ਤੰਗੀ ਕਰਕੇ ਉਨ੍ਹਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ। ਇਨ੍ਹਾਂ ਮਾੜੇ ਦਿਨਾਂ 'ਚ ਉਨ੍ਹਾਂ ਦਾ ਹਰ ਕੋਈ ਸਾਥ ਛੱਡ ਗਿਆ ਹੈ। ਇਕ ਸਮਾਂ ਸੀ ਜਦੋਂ ਸਤੀਸ਼ ਕੌਲ ਨੂੰ ਪੰਜਾਬੀ ਫਿਲਮੀ ਜਗਤ 'ਚ ਪਾਲੀਵੁੱਡ ਫਿਲਮ ਇੰਡਸਟਰੀ ਦਾ ਅਮਿਤਾਭ ਬੱਚਨ ਮੰਨਿਆ ਜਾਂਦਾ ਸੀ। ਸਤੀਸ਼ ਕੌਲ ਨੇ 300 ਤੋਂ ਵੱਧ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।


ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੀਸ਼ ਕੌਲ ਦੀ ਸਾਰ ਲਈ ਸੀ। ਕੈਪਟਨ ਨੇ ਟਵੀਟ ਕਰਕੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੂੰ ਹੁਕਮ ਦਿੱਤੇ ਕਿ ਉਹ ਸਤੀਸ਼ ਕੌਲ ਨਾਲ ਮਿਲਣ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ।


Edited By

Sunita

Sunita is news editor at Jagbani

Read More