ਕਪਿਲ ਸ਼ਰਮਾ ਨਾਲ ਗੁੱਸੇ ਹਨ ਸਤੀਸ਼ ਕੌਲ (ਵੀਡੀਓ)

8/10/2019 1:21:29 PM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਅਮਿਤਾਭ ਬੱਚਨ ਅਖਵਾਉਣ ਵਾਲੇ ਸਤੀਸ਼ ਕੌਲ ਅੱਜ ਗੁੰਮਨਾਮੀ ਦੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹਨ। ਇਨ੍ਹੀਂ ਦਿਨੀਂ ਸਤੀਸ਼ ਕੌਲ ਆਪਣੇ ਜੀਵਨ ਦੇ ਬੁਰੇ ਦੌਰ 'ਚੋਂ ਗੁਜ਼ਰ ਰਹੇ ਹਨ। ਹਾਲ ਹੀ 'ਚ 'ਜਗ ਬਾਣੀ' ਨਾਲ ਸਤੀਸ਼ ਕੌਲ ਨੇ ਖਾਸ ਗੱਲਬਾਤ ਕੀਤੀ, ਜਿਸ 'ਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਇੱਛਾਵਾਂ ਦੇ ਨਾਲ-ਨਾਲ ਕੁਝ ਹੋਰ ਗੱਲਾਂ ਵੀ ਸਾਂਝੀਆਂ ਕੀਤੀਆਂ। ਇਸੇ ਦੌਰਾਨ ਸਤੀਸ਼ ਕੌਲ ਨੇ ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਨਾਲ ਆਪਣੀ ਨਾਰਾਜ਼ਗੀ ਨੂੰ ਵੀ ਜ਼ਾਹਿਰ ਕੀਤਾ। ਦਰਅਸਲ ਕੁਝ ਮਹੀਨੇ ਪਹਿਲਾਂ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਨੂੰ ਇਕ ਯੁਜ਼ਰ ਨੇ ਪੋਸਟ ਨੂੰ ਸ਼ੇਅਰ ਕਰਦੇ ਹੋ ਲਿਖਿਆ ਸੀ, ''ਸਾਡੇ ਪੁਰਾਣੀ ਪੰਜਾਬੀ ਫਿਲਮਾਂ ਦੇ ਅਭਿਨੇਤਾ ਸ਼੍ਰੀ ਸਤੀਸ਼ ਕੌਲ ਪਿਛਲੇ ਕਈ ਦਿਨਾਂ ਤੋਂ ਬੀਮਾਰ ਹਨ...ਵਿੱਤੀ ਹਾਲਾਤ ਵੀ ਚੰਗੇ ਨਹੀਂ ਹਨ.. ਕ੍ਰਿਪਾ ਕਰਕੇ ਉਨ੍ਹਾਂ ਦੀ ਸਹਾਇਤਾ ਕਰੋ' ਅਤੇ ਨਾਲ ਹੀ ਉਨ੍ਹਾਂ ਨੇ ਮਸ਼ਹੂਰ ਕਪਿਲ ਸ਼ਰਮਾ ਤੇ ਹਰਭਜਨ ਮਾਨ ਨੂੰ ਟੈਗ ਕੀਤਾ ਸੀ।'' ਹਾਲਾਂਕਿ ਉਦੋ ਕਪਿਲ ਸ਼ਰਮਾ ਸਤੀਸ਼ ਕੌਲ ਦੀ ਮਦਦ ਲਈ ਅੱਗੇ ਵੀ ਆਏ ਸਨ ਪਰ ਹੁਣ ਅਸਲ ਸੱਚ ਸਾਹਮਣੇ ਆਇਆ ਹੈ ਕਿ ਕਪਿਲ ਵਲੋਂ ਸਤੀਸ਼ ਕੌਲ ਦੀ ਕੋਈ ਮਦਦ ਨਹੀਂ ਕੀਤੀ ਗਈ।

ਦੱਸਣਯੋਗ ਹੈ ਕਿ ਸਤੀਸ਼ ਕੌਲ ਨੇ 300 ਤੋਂ ਵੱਧ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੀਸ਼ ਕੌਲ ਦੀ ਸਾਰ ਲਈ ਸੀ, ਜਿਸ ਦੌਰਾਨ ਉਨ੍ਹਾਂ ਨੇ ਸਤੀਸ਼ ਕੌਲ ਨੂੰ 5 ਲੱਖ ਰੁਪਏ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਜੈਕੀ ਸ਼ਰਾਫ ਤੇ ਪ੍ਰੀਤੀ ਸਪਰੂ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ ਹੈ, ਜਿਸ ਦਾ ਖੁਲਾਸਾ ਉਨ੍ਹਾਂ ਨੇ ਇਸ ਇੰਟਰਵਿਊ ਦੌਰਾਨ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News