ਕੀ ਸਲਮਾਨ ਦੀਆਂ ਕੋਸ਼ਿਸ਼ਾਂ ਨਾਲ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਮੁੜ ਹੋਣਗੇ ਇਕੱਠੇ

Wednesday, March 13, 2019 10:23 AM
ਕੀ ਸਲਮਾਨ ਦੀਆਂ ਕੋਸ਼ਿਸ਼ਾਂ ਨਾਲ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਮੁੜ ਹੋਣਗੇ ਇਕੱਠੇ

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਪ੍ਰੇਮਿਕਾ ਗਿਨੀ ਚਤਰੁਥ ਨਾਲ ਵਿਆਹ ਤੋਂ ਪਹਿਲਾਂ ਕਾਫੀ ਸੁਰਖੀਆਂ 'ਚ ਛਾਏ ਰਹੇ ਸਨ। ਦੱਸ ਦਈਏ ਕਿ ਸੁਰਖੀਆਂ ਦਾ ਕਾਰਨ ਕਪਿਲ ਦਾ ਦੋਸਤ ਸੁਨੀਲ ਗਰੋਵਰ ਸੀ। ਜੀ ਹਾਂ, ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸੁਨੀਲ ਗਰੋਵਰ ਤੇ ਕਪਿਲ ਆਪਸੀ ਝਗੜੇ ਕਾਰਨ ਇਕ-ਦੂਜੇ ਤੋਂ ਦੂਰ ਹੋ ਗਏ। ਇਕ-ਦੂਜੇ ਤੋਂ ਹੀ ਦੂਰ ਨਹੀਂ ਸਗੋਂ ਦੋਵਾਂ ਨੇ ਇਕ-ਦੂਜੇ ਨਾਲ ਕੰਮ ਕਰਨਾ ਵੀ ਬੰਦ ਕਰ ਦਿੱਤਾ ਪਰ ਹੁਣ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੋਵਾਂ ਦੀ ਦੋਸਤੀ ਕਰਵਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। ਜੀ ਹਾਂ, ਨੂੰ ਹਾਲ ਹੀ 'ਚ ਸਲਮਾਨ ਖਾਨ ਦੇ ਵੱਡੇ ਭਰਾ ਸੋਹੇਲ ਖਾਨ ਦੇ ਘਰ ਇਕ ਪਾਰਟੀ ਰੱਖੀ ਗਈ ਸੀ, ਜਿਸ 'ਚ ਦੋਵਾਂ ਨੂੰ ਦੇਖਿਆ ਗਿਆ। 

ਦੱਸ ਦਈਏ ਕਿ ਦੋਵਾਂ ਦੀ ਲੜਾਈ ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਿਥੇ ਦੋਵੇਂ ਕਾਮੇਡੀਅਨ ਇਕੱਠੇ ਨਜ਼ਰ ਆਏ। ਇਸ ਜੋੜੀ ਨੂੰ ਇਕ ਛੱਤ ਹੇਠ ਲਿਆਉਣ ਦਾ ਸਾਰਾ ਕ੍ਰੈਡਿਟ ਸਲਮਾਨ ਖਾਨ ਨੂੰ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਹੋ ਸਕਦਾ ਹੈ ਕਿ ਹੁਣ ਸੁਨੀਲ ਜਲਦ ਹੀ ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਵਾਪਸੀ ਕਰ ਲੈਣ। ਦੱਸ ਦਈਏ ਕਿ ਹਾਲੇ ਤੱਕ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਉਂਝ ਖਬਰਾਂ ਤਾਂ ਇਹ ਵੀ ਹਨ ਕਿ ਇੱਥੇ ਸਲਮਾਨ ਖਾਨ ਨੇ ਦੋਵਾਂ ਨਾਲ ਇਕ ਵਾਰ ਫਿਰ ਤੋਂ 'ਦਿ ਕਪਿਲ ਸ਼ਰਮਾ ਸ਼ੋਅ' ਕਰਨ ਦੀ ਗੱਲ ਵੀ ਕੀਤੀ ਹੈ। ਕਪਿਲ ਦੇ ਸ਼ੋਅ ਨੂੰ ਇਕ ਪਾਸੇ ਸਲਮਾਨ ਪ੍ਰੋਡਿਊਸ ਕਰ ਰਹੇ ਹਨ ਅਤੇ ਦੂਜੇ ਪਾਸੇ ਸਲਮਾਨ ਦੀ ਆਉਣ ਵਾਲੀ ਫਿਲਮ 'ਭਾਰਤ' 'ਚ ਸੁਨੀਲ ਗਰੋਵਰ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।


Edited By

Sunita

Sunita is news editor at Jagbani

Read More