ਜ਼ਿੰਦਗੀ ਨੇ ਦਿੱਤਾ ਕਪਿਲ ਨੂੰ ਵੱਡਾ ਸਬਕ, ਜੋ ਮੁਸ਼ਕਿਲ ਸਮੇਂ ਹਮੇਸ਼ਾ ਕਰਦੈ ਬਚਾਅ

Saturday, August 24, 2019 11:26 AM

ਮੁੰਬਈ (ਬਿਊਰੋ) : ਕਈ ਵਿਵਾਦਾਂ 'ਚ ਫਸ ਚੁੱਕੇ ਐਕਟਰ ਅਤੇ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਨੇ ਕਿਹਾ ਕਿ 'ਅਲੋਚਨਾ ਨੂੰ ਲੈ ਕੇ ਜ਼ਿੰਦਗੀ ਨੇ ਮੈਨੂੰ ਅਣਮੁੱਲੀ ਸਿੱਖਿਆ ਦਿੱਤੀ ਹੈ। ਇਹ ਸਬਕ ਹੈ ਤੁਰੰਤ ਪ੍ਰਤੀਕਿਰੀਆ ਨਾ ਦੇਣਾ।' ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਰਾਹੀਂ ਕਾਮਯਾਬੀ ਹਾਸਲ ਕਰਨ ਵਾਲੇ ਕਪਿਲ ਸ਼ਰਮਾ ਸਾਲ 2017 'ਚ ਸਹਿ ਕਲਾਕਾਰ ਸੁਨੀਲ ਗਰੋਵਰ ਨਾਲ ਹੋਈ ਲੜਾਈ ਤੋਂ ਬਾਅਦ ਨਿੱਜੀ ਜ਼ਿੰਦਗੀ ਅਤੇ ਕਰੀਅਰ 'ਚ ਕਾਫੀ ਪਰੇਸ਼ਾਨ ਹੋ ਗਏ ਸਨ। ਇਸ ਤੋਂ ਬਾਅਦ ਸ਼ਰਾਬ ਦੀ ਆਦਤ, ਲੜਾਈ ਅਤੇ ਸਿਹਤ ਦੇ ਮੋਰਚੇ 'ਤੇ ਉਹ ਸੰਘਰਸ਼ ਕਰਦੇ ਨਜ਼ਰ ਆਏ।

PunjabKesari

ਕਪਿਲ ਨੇ ਕਿਹਾ ਕਿ “ਇਕ ਸੈਲੇਬ੍ਰਿਟੀ ਦੇ ਤੌਰ 'ਤੇ ਸਪਾਟਲਾਈਟ ਹਮੇਸ਼ਾ ਉਨ੍ਹਾਂ 'ਤੇ ਰਹਿੰਦੀ ਹੈ ਅਤੇ ਹੁਣ ਉਹ ਸਮਝਦੇ ਹਨ ਕਿ ਉਨ੍ਹਾਂ ਨੇ ਆਪਣੀ ਨਿੰਦਾ ਸਵੀਕਾਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ,ਕਲਾਕਾਰ ਆਮ ਤੌਰ 'ਤੇ ਇਮੋਸ਼ਨਲ ਹੁੰਦੇ ਹਨ ਅਤੇ ਅਸੀਂ ਤੁਰੰਤ ਪ੍ਰਤੀਕਿਰੀਆ ਦਿੰਦੇ ਹਾਂ। ਮੈਂ ਸਿੱਖਿਆ ਹੈ ਕਿ ਜਲਦੀ ਪ੍ਰਤੀਕਿਰੀਆ ਨਹੀਂ ਦੇਣੀ ਚਾਹੀਦੀ ਅਤੇ ਦੂਜੇ ਪੱਖ ਨੂੰ ਸੁਣਨਾ ਅਤੇ ਸਮਝਣਾ ਵੀ ਜ਼ਰੂਰੀ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੋਰਨਾਂ ਦੀ ਤਰ੍ਹਾਂ ਮੇਰੀ ਵੀ ਸਮਝ 'ਚ ਆ ਗਿਆ ਹੈ ਕਿ ਫੇਮਸ ਹੋਣ ਦੇ ਨੁਕਸਾਨ ਅਤੇ ਫਾਇਦੇ ਦੋਵੇਂ ਹੁੰਦੇ ਹਨ। ਕਪਿਲ ਨੇ ਕਿਹਾ ਕਿ ਫੇਮਸ ਹੋਣ ਤੋਂ ਬਾਅਦ ਤੁਹਾਨੂੰ ਹੋਰ ਜ਼ਿੰਮੇਦਾਰ ਬਣਨਾ ਪੈਂਦਾ ਹੈ। ਜੇਕਰ ਲੋਕ ਤੁਹਾਨੂੰ ਪਿਆਰ ਕਰ ਸਕਦੇ ਹਨ ਤਾਂ ਉਹ ਤੁਹਾਡੀ ਅਲੋਚਨਾ ਵੀ ਕਰ ਸਕਦੇ ਹਨ। ਜ਼ਿੰਦਗੀ ਹਰ ਸਮੇਂ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ। ਮੈਂ ਵੀ ਖੂਬ ਸਬਕ ਸਿੱਖੇ ਹਨ।''

PunjabKesari


Edited By

Sunita

Sunita is news editor at Jagbani

Read More