‘ਦਿ ਕਪਿਲ ਸ਼ਰਮਾ ਸ਼ੋਅ’ ਦੌਰਾਨ ਬੈਕਸਟੇਜ ਮਸਤੀ ਕਰਦੇ ਦਿਸੇ ਕਪਿਲ-ਅਰਚਨਾ, ਵੀਡੀਓ ਵਾਇਰਲ

9/9/2019 10:45:46 AM

ਮੁਬਈ(ਬਿਊਰੋ)- ਕਪਿਲ ਸ਼ਰਮਾ ਦੀ ਕਾਮੇਡੀ ਦੇ ਲੋਕ ਕਿੰਨੇ ਮੁਰੀਦ ਹਨ, ਇਸ ਦਾ ਅੰਦਾਜ਼ਾ ਉਨ੍ਹਾਂ ਦੇ ਸ਼ੋਅ ਦੀ ਜ਼ਬਰਦਸ‍ਤ ਟੀ. ਆਰ. ਪੀ. ਤੋਂ ਲਗਾਇਆ ਜਾ ਸਕਦਾ ਹੈ। ਕਪਿਲ ਦੇ ਇਸ ਸ਼ੋਅ ਦੀ ਸ‍ਪੈਸ਼ਲ ਕੁਰਸੀ ’ਤੇ ਜਿੱਥੇ ਪਹਿਲਾਂ ਨਵਜੋਤ ਸਿੰਘ ਸਿੱਧੂ ਨਜ਼ਰ ਆਉਂਦੇ ਸਨ ਅਤੇ ਉੱਥੇ ਹੀ ਹੁਣ ਅਦਾਕਾਰਾ ਅਰਚਨਾ ਪੂਰਨ ਸਿੰਘ ਹੱਸਦੀ ਨਜ਼ਰ ਆਉਂਦੀ ਹੈ। ਕਪਿਲ ਅਤੇ ਅਰਚਨਾ ਪੂਰਨ ਸਿੰਘ ਦਾ ਸਾਥ ਕਾਫੀ ਪੁਰਾਣਾ ਹੈ। ਅਜਿਹੇ ਵਿੱਚ ਇਨ੍ਹਾਂ ਦੋਵਾਂ ਦੇ ਸ਼ੋਅ ’ਤੇ ਅਕ‍ਸਰ ਮਸ‍ਤੀ ਹੁੰਦੀ ਨਜ਼ਰ ਆਉਂਦੀ ਹੈ ਪਰ ਹੁਣ ਕਪਿਲ ਦੇ ਸ਼ੋਅ ਤੋਂ ਇਕ ਬੈਕਸ‍ਟੇਜ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਅਰਚਨਾ ਪੂਰਨ ਸਿੰਘ ਕਪਿਲ ਨੂੰ ਸਲਾਮ ਕਰਦੀ ਹੋਈ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Meet my staff @archanapuransingh 🙊🙊🙈 behind the scene fun #TheKapilSharmaShow

A post shared by Kapil Sharma (@kapilsharma) on Sep 7, 2019 at 8:02am PDT


ਕਪਿਲ ਨੇ ਖੁਦ ਇਹ ਵੀਡੀਓ ਆਪਣੇ ਇੰਸ‍ਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ’ਚ ਕਪਿਲ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹਨ। ਇਸੇ ਦੌਰਾਨ ਉਹ ਕਹਿੰਦੇ ਹਨ,‘‘ ਕਿ ਤੁਸੀਂ ਮੇਰੀ ਸ‍ਲੀਵ ਠੀਕ ਕਰ ਸਕਦੇ ਹੋ। ਅਰਚਨਾ ਜਦੋਂ ਇਸ ਲਈ ਅੱਗੇ ਵਧਦੀ ਹੈ ਤਾਂ ਕਪਿਲ ਇੰਗਲਿਸ਼ ’ਚ ਕਹਿੰਦੇ ਹਨ, ਆਈ ਹੈਵ ਸ‍ਟਾਫ... ਇਹ ਸੁਣ ਦੇ ਹੀ ਅਰਚਨਾ ਕਹਿੰਦੀ ਹੈ, ਸਰ, ਸਰ... ਇਹ ਮੇਰੇ ਬੌਸ ਹਨ, ਸਲਾਮ ਸਾਹਿਬ... ਕਪਿਲ ਇੱਥੇ ਹੀ ਨਹੀਂ ਰੁਕਦੇ, ਸਗੋਂ ਅੱਗੇ ਕਹਿੰਦੇ ਹਨ, ਸਿਰਫ ਇੰਨਾ ਹੀ ਨਹੀਂ, ਹੁਣ ਥੋੜ੍ਹੀ ਦੇਰ ਪਹਿਲਾਂ ਅਨਿਲ ਕਪੂਰ ਮੇਰੀ ਟੀ-ਸ਼ਰਟ ਪ੍ਰੈੱਸ ਕਰਕੇ ਹਟੇ ਹਨ... ਇਹ ਸੁਣਦੇ ਹੀ ਅਰਚਨਾ ਉਨ੍ਹਾਂ ਨੂੰ ਸਮਝਾਉਂਦੀ ਹੈ, ਅਨਿਲ ਸੁਣ ਲਵੇਗਾ ਤਾਂ ਤੈਨੂੰ ਇੰਨਾ ਮਾਰੇਗਾ... We Love You Anil।’’

 

 
 
 
 
 
 
 
 
 
 
 
 
 
 

Parde ke peechhe kya hai... Watch till the end... 👌🤣 #backstage diaries #shootlife🎬 #tkss #lovemywork @kapilsharma (naam toh suna hi hoga🤭) #videobombed 🙆‍♂️ Earrings @the_jewel_gallery

A post shared by Archana Puran Singh (@archanapuransingh) on Sep 7, 2019 at 5:01am PDT

ਦੱਸ ਦੇਈਏ ਕਿ ਕਪਿਲ ਸ਼ਰਮਾ ਅਤੇ ਅਰਚਨਾ ਪੂਰਨ ਸਿੰਘ ‘ਕਾਮੇਡੀ ਸਰਕਸ’ ਦੇ ਸਮੇਂ ਤੋਂ ਇਕੱਠੇ ਹਨ। ਇਸ ਸ਼ੋਅ ’ਚ ਅਰਚਨਾ ਪੂਰਨ ਸਿੰਘ ਜੱਜ ਸਨ ਅਤੇ ਕਪਿਲ ਇੱਥੇ ਮੁਕਾਬਲੇਬਾਜ਼ ਬਣੇ ਨਜ਼ਰ ਆਉਂਦੇ ਸਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News