ਕਪਿਲ ਸ਼ਰਮਾ ਨੇ ਕੀਤਾ ਵੱਡਾ ਐਲਾਨ, ਜਾਣ ਦਰਸ਼ਕਾਂ ''ਤੇ ਚਿਹਰੇ ''ਤੇ ਆਵੇਗਾ ਨੂਰ

Sunday, October 7, 2018 10:35 AM
ਕਪਿਲ ਸ਼ਰਮਾ ਨੇ ਕੀਤਾ ਵੱਡਾ ਐਲਾਨ, ਜਾਣ ਦਰਸ਼ਕਾਂ ''ਤੇ ਚਿਹਰੇ ''ਤੇ ਆਵੇਗਾ ਨੂਰ

ਨਵੀਂ ਦਿੱਲੀ(ਬਿਊਰੋ)— ਆਪਣੇ ਕਾਮੇਡੀ ਸ਼ੋਅ ਨਾਲ ਦੇਸ਼-ਦੁਨੀਆ ਦੇ ਵੋਰਾਂ ਨੂੰ ਹਸਾਉਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਉਹ ਫਿਰ ਤੋਂ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਿਹਾ ਹੈ। ਕਪਿਲ ਫਿਰ ਤੋਂ ਆਪਣੇ ਪੁਰਾਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਪਰਦੇ 'ਤੇ ਵਾਪਸ ਆ ਰਹੇ ਹਨ। ਸੋਸ਼ਲ ਮੀਡੀਆ ਦੇ ਜਰੀਏ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਕਪਿਲ ਨੇ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਜਲਦ ਵਾਪਸ ਆ ਰਿਹਾ ਹਾਂ। 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਲੈ ਕੇ, ਤੁਹਾਡੇ ਲਈ ਸਿਰਫ... ਸੋਨੀ ਟੀ. ਵੀ. 'ਤੇ। ਟਾਟਾ ਸਕਾਈ ਸਬਸਕ੍ਰਾਈਬਰ ਸੋਨੀ ਟੀ. ਵੀ. ਦਾ ਮਜਾ ਸਾਰੇ ਲਵੋਂ।''

 

ਇਸ ਦੇ ਨਾਲ ਹੀ ਉਨ੍ਹਾਂ ਨੇ ਡਿਟੇਲਸ ਸ਼ੇਅਰ ਕੀਤੀ ਹੈ। ਪਹਿਲਾਂ ਇਸਗੱਲ ਦੀ ਚਰਚਾ ਵੀ ਸੀ ਕਿ ਕਪਿਲ ਅਕਤੂਬਰ 'ਚ ਸ਼ੋਅ ਨਾਲ ਵਾਪਸੀ ਕਰਨਗੇ। ਪਿਛਲੇ ਕੁਝ ਸਮੇਂ ਤੋਂ ਕਪਿਲ ਨੇ ਜ਼ਿੰਦਗੀ 'ਚ ਕਾਫੀ ਉਤਾਅ ਚੜ੍ਹਾਅ ਦੇਖੇ ਹਨ, ਜਿਸ ਕਾਰਨ ਕਪਿਲ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਗਏ ਸਨ ਅਤੇ ਹੁਣ ਉਹ ਇਸਦਾ ਇਲਾਜ ਵੀ ਕਰਵਾ ਰਹੇ ਹਨ।


Edited By

Sunita

Sunita is news editor at Jagbani

Read More