ਲੰਡਨ 'ਚ ਵੀ ਕਪਿਲ ਦੀ ਬੱਲੇ-ਬੱਲੇ, ਦਰਜ ਹੋਇਆ ਅਨੋਖਾ ਰਿਕਾਰਡ

Saturday, May 18, 2019 12:36 PM
ਲੰਡਨ 'ਚ ਵੀ ਕਪਿਲ ਦੀ ਬੱਲੇ-ਬੱਲੇ, ਦਰਜ ਹੋਇਆ ਅਨੋਖਾ ਰਿਕਾਰਡ

ਮੁੰਬਈ (ਬਿਊਰੋ) : ਟੀ. ਵੀ. ਦੇ ਸਭ ਤੋਂ ਮਸ਼ਹੂਰ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਹੋਸਟ ਕਪਿਲ ਸ਼ਰਮਾ ਲਈ ਇਕ ਖੁਸ਼ਖਬਰੀ ਆ ਰਹੀ ਹੈ। ਫੈਨਜ਼ ਦੇ ਦਿਲ 'ਤੇ ਰਾਜ ਕਰਨ ਵਾਲੇ ਕਪਿਲ ਸ਼ਰਮਾ ਹੁਣ ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਕਾਮੇਡੀਅਨ ਦੀ ਲਿਸਟ 'ਚ ਪ੍ਰਸਿੱਧ ਹੋ ਗਏ ਹਨ। ਹਾਲ ਹੀ 'ਚ 'ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ' ਨੇ ਕਪਿਲ ਸ਼ਰਮਾ ਨੂੰ ਭਾਰਤ 'ਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਕਾਮੇਡੀਅਨ ਦੇ ਰੂਪ 'ਚ ਸਨਮਾਨਿਤ ਕੀਤਾ ਹੈ। ਕਪਿਲ ਨਾਲ ਜੁੜੀ ਇਸ ਜਾਣਕਾਰੀ ਨੂੰ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਆਪਣੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤਾ ਹੈ। ਜਿਵੇਂ ਹੀ ਗਿੰਨੀ ਨੇ ਇਸ ਜਾਣਕਾਰੀ ਨੂੰ ਸ਼ੇਅਰ ਕੀਤਾ ਤਾਂ ਕਪਿਲ ਨੂੰ ਚਾਹੁੰਣ ਵਾਲਿਆਂ ਨੇ ਵਧਾਈਆਂ ਦਾ ਤਾਂਤਾ ਲਾ ਦਿੱਤਾ।

 

 
 
 
 
 
 
 
 
 
 
 
 
 
 

Congratulations 🎉🎉🎉 @kapilsharma & @ginnichatrath n all the kapilians♥♥ #Proudtobeyourfan #LoveYou #KeepShining #Celebrations

A post shared by GINNI.SHARMA.LOVERS (@ginnichatrath.lovers) on May 16, 2019 at 8:31am PDT

ਦੱਸਣਯੋਗ ਹੈ ਕਿ ਖਬਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਦੇ ਸ਼ੋਅ 'ਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋ ਸਕਦੀ ਹੈ। ਪੁਲਵਾਮਾ ਅੱਤਵਾਦੀ ਹਮਲੇ  'ਤੇ ਬਿਆਨ ਦੇ ਕੇ ਚੱਲਦੇ ਸ਼ੋਅ 'ਚੋਂ ਆਊਟ ਹੋਏ ਸਿੱਧੂ ਇਕ ਵਾਰ ਫਿਰ ਕਪਿਲ ਦੇ ਸ਼ੋਅ 'ਚ ਆਪਣੀ ਕੁਰਸੀ 'ਤੇ ਆ ਸਕਦੇ ਹਨ। ਖਬਰਾਂ ਮੁਤਾਬਕ, ਅਰਚਨਾ ਪੂਰਨ ਸਿੰਘ ਨਾਲ ਸਿਰਫ 20 ਐਪੀਸੋਡ ਦਾ ਕੰਟਰੈਂਕਟ ਬਣਾਇਆ ਗਿਆ ਸੀ। ਉਹ ਹੁਣ ਤੱਕ 20 ਐਪੀਸੋਡ ਤੋਂ ਜ਼ਿਆਦਾ ਸ਼ੂਟ ਕਰ ਚੁੱਕੀ ਹੈ ਪਰ ਕਪਿਲ ਸ਼ਰਮਾ ਦੀ ਟੀਮ ਸਿੱਧੂ ਨੂੰ ਸ਼ੋਅ 'ਚ ਵਾਪਸ ਲਿਆਉਣ ਦੀ ਕੋਸ਼ਿਸ਼ 'ਚ ਹੈ।


Edited By

Sunita

Sunita is news editor at Jagbani

Read More