''ਬੇਬੀਮੂਨ'' ਮਨਾਉਣ ਪ੍ਰੈਗਨੈਂਟ ਪਤਨੀ ਨਾਲ ਕੈਨੇਡਾ ਨਿਕਲੇ ਕਪਿਲ ਸ਼ਰਮਾ

Thursday, July 25, 2019 4:30 PM

ਮੁੰਬਈ(ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਨੇ ਛੋਟੇ ਪਰਦੇ 'ਤੇ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਧਮਾਕੇਦਾਰ ਵਾਪਸੀ ਕੀਤੀ ਹੈ। ਦੱਸ ਦੇਈਏ ਕਿ ਕਪਿਲ ਸ਼ਰਮਾ ਦੇ ਸ਼ੋਅ ਦੀ ਟੀ.ਆਰ. ਪੀ. ਲਗਾਤਾਰ ਵਧ ਰਹੀ ਹੈ। ਅਜਿਹੇ 'ਚ ਕਪਿਲ ਨੇ ਅਚਾਨਕ ਛੁੱਟੀ ਲੈ ਲਈ ਹੈ। ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੇ ਕਮੇਡੀ ਕਿੰਗ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ ।
PunjabKesari
ਖਬਰਾਂ ਮੁਤਾਬਕ ਕਪਿਲ ਸ਼ਰਮਾ ਜਲਦ ਹੀ ਪਿਤਾ ਬਣਨ ਵਾਲੇ ਹਨ । ਦੋਵੇਂ ਬੇਬੀਮੂਨ ਮਨਾਉਣ ਲਈ ਕੈਨੇਡਾ ਗਏ ਹਨ। ਕਪਿਲ ਸ਼ਰਮਾ ਦਸੰਬਰ 'ਚ ਪਿਤਾ ਬਣ ਜਾਣਗੇ। ਏਅਰਪੋਰਟ 'ਤੇ ਦੋਵੇਂ ਬਹੁਤ ਹੀ ਕੂਲ ਅੰਦਾਜ਼ 'ਚ ਦਿਖਾਈ ਦਿੱਤੇ।
PunjabKesari
ਕਪਿਲ ਸ਼ਰਮਾ ਨੇ ਗਿੰਨੀ ਨਾਲ ਪਿਛਲੇ ਸਾਲ ਵਿਆਹ ਕੀਤਾ ਸੀ ਅਤੇ ਇਸ ਵਿਆਹ 'ਚ ਵੱਡੀ ਗਿਣਤੀ 'ਚ ਬਾਲੀਵੁੱਡ ਸਿਤਾਰੇ ਵੀ ਪਹੁੰਚੇ ਸਨ। ਉਨ੍ਹਾਂ ਦਾ ਵਿਆਹ ਅੰਮ੍ਰਿਤਸਰ 'ਚ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ 'ਚ ਫਿਲਮ ਅਤੇ ਟੀ.ਵੀ. ਇੰਡਸਟਰੀ ਦੇ ਕਲਾਕਾਰਾਂ ਲਈ ਰਿਸੈਪਸ਼ਨ ਦਾ ਪ੍ਰਬੰਧ ਕੀਤਾ ਸੀ।
PunjabKesari


About The Author

manju bala

manju bala is content editor at Punjab Kesari