ਕਪਿਲ ਸ਼ਰਮਾ ਦੀ ਲੇਟੈਸਟ ਤਸਵੀਰ ਵਾਇਰਲ, ਸੁੱਜਿਆ ਚਿਹਰਾ ਆਇਆ ਨਜ਼ਰ

Thursday, August 2, 2018 4:21 PM

ਮੁੰਬਈ (ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਦੀ ਇਕ ਲੇਟੈਸਟ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਕਪਿਲ ਕਾਫੀ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਕਪਿਲ ਸ਼ਰਮਾ ਦਾ ਚਿਹਰਾ ਕਾਫੀ ਸੁੱਜਿਆ ਅਤੇ ਥਕਿਆ ਹੋਇਆ ਦਿਖਾਈ ਦੇ ਰਿਹਾ ਹੈ। ਦਰਅਸਲ ਇਨ੍ਹੀਂ-ਦਿਨੀਂ ਉਨ੍ਹਾਂ ਦਾ ਰਿਹੈਬ ਸੈਂਟਰ 'ਚ ਡਿਪ੍ਰੈਸ਼ਨ ਦਾ ਇਲਾਜ ਚੱਲ ਰਿਹਾ ਹੈ। ਉੱਥੇ ਉਹ ਵਧ ਤੋਂ ਵਧ ਸਮਾਂ ਆਪਣੇ ਕੁੱਤੇ ਚੀਕੂ ਨਾਲ ਬਿਤਾ ਰਹੇ ਹਨ। ਕਪਿਲ ਨੂੰ ਜੂਨ 'ਚ ਕਾਫੀ ਲੰਬੇ ਸਮੇਂ ਬਾਅਦ ਮੁੰਬਈ ਏਅਰਪੋਰਟ 'ਤੇ ਆਪਣੇ ਪਾਲਤੂ ਕੁੱਤੇ ਚੀਕੂ ਆਪਣੇ ਨਾਲ ਦੇਖਿਆ ਗਿਆ ਸੀ। ਉਸ ਸਮੇਂ ਵੀ ਉਨ੍ਹਾਂ ਨੂੰ ਪਛਾਣਨਾ ਕਾਫੀ ਮੁਸ਼ਕਿਲ ਹੋ ਰਿਹਾ ਸੀ। ਦਰਅਸਲ ਕਪਿਲ ਦਾ ਭਾਰ ਅੱਗੇ ਨਾਲੋਂ ਕਾਫੀ ਵਧ ਗਿਆ ਹੈ ਅਤੇ ਅੱਖਾਂ ਹੇਠਾਂ ਡਾਰਕ ਸਰਕਲ ਵੀ ਹੋ ਗਏ ਹਨ।

PunjabKesariਇਕ ਚੈਨਲ ਨਾਲ ਗੱਲਬਾਤ 'ਚ ਖੁਦ ਕਪਿਲ ਨੇ ਕਬੂਲ ਕੀਤਾ ਸੀ ਕਿ ਉਨ੍ਹਾਂ ਦਾ ਭਾਰ ਵਧ ਗਿਆ ਹੈ। ਉਸ ਸਮੇਂ ਕਪਿਲ ਆਪਣੇ ਘਰ ਚੰਡੀਗੜ੍ਹ ਤੋਂ ਵਾਪਸ ਆਏ ਸਨ। ਕਾਮੇਡੀ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਦੇ ਬੰਦ ਹੋਣ ਤੋਂ ਬਾਅਦ ਕਪਿਲ ਨੇ ਪਬਲਿਕ ਪਲੇਸ 'ਚ ਜਾਣਾ ਬੰਦ ਕਰ ਦਿੱਤਾ ਹੈ। ਸ਼ੋਅ ਬੰਦ ਹੋਣ ਤੋਂ ਬਾਅਦ ਇਹ ਖਬਰਾਂ ਆਈਆਂ ਸਨ ਕਿ ਉਹ ਗਰਲਫ੍ਰੈਂਡ ਗਿੰਨੀ ਨਾਲ ਘੁੰਮਣ ਗਏ ਹਨ ਪਰ  ਬਾਅਦ 'ਚ ਆਈ ਰਿਪੋਰਟ 'ਚ ਇਹ ਕਿਹਾ ਗਿਆ ਸੀ ਕਿ ਉਹ ਕਿਸੇ ਰਿਹੈਬ ਸੈਂਟਰ 'ਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਨੇ ਆਪਣੇ ਸਾਰੇ ਕੰਮਾਂ ਤੋਂ ਬ੍ਰੇਕ ਅਤੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਹੈ। ਫਿਲਹਾਲ ਉਹ ਸਿਰਫ ਡਿਪ੍ਰੈਸ਼ਨ ਦਾ ਇਲਾਜ ਕਰਵਾ ਰਹੇ ਹਨ। ਰਿਪੋਰਟਸ ਮੁਤਾਬਕ ਕਪਿਲ ਸ਼ਰਮਾ ਜਲਜ ਨਵੇਂ ਪ੍ਰੋਜੈਕਟਾਂ ਨਾਲ ਵਾਪਸੀ ਕਰਨਗੇ।


Edited By

Chanda Verma

Chanda Verma is news editor at Jagbani

Read More