ਕਪਿਲ ਸ਼ਰਮਾ ਨੇ ਰਿਕਾਰਡ ਕੀਤਾ ''ਸੰਨ ਆਫ ਮਨਜੀਤ ਸਿੰਘ'' ਦਾ ਗੀਤ, ਦੇਖੋ ਵੀਡੀਓ

Thursday, September 13, 2018 4:53 PM
ਕਪਿਲ ਸ਼ਰਮਾ ਨੇ ਰਿਕਾਰਡ ਕੀਤਾ ''ਸੰਨ ਆਫ ਮਨਜੀਤ ਸਿੰਘ'' ਦਾ ਗੀਤ, ਦੇਖੋ ਵੀਡੀਓ

ਜਲੰਧਰ (ਬਿਊਰੋ)— ਟੀ. ਵੀ. ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਕਪਿਲ ਸ਼ਰਮਾ ਇਕ ਵਾਰ ਫਿਰ ਵਾਪਸੀ ਕਰ ਰਿਹਾ ਹੈ ਫਿਲਮ 'ਸੰਨ ਆਫ ਮਨਜੀਤ ਸਿੰਘ' ਦੇ ਨਾਲ। ਹਾਲਾਂਕਿ ਉਹ ਐਕਟਰ ਵਜੋਂ ਨਹੀਂ, ਸਗੋਂ ਪ੍ਰੋਡਿਊਸਰ ਤੇ ਸਿੰਗਰ ਵਜੋਂ ਵਾਪਸੀ ਕਰ ਰਹੇ ਹਨ। ਕਪਿਲ ਨੇ ਹਾਲ ਹੀ 'ਚ ਆਪਣੀ ਫਿਲਮ 'ਸੰਨ ਆਫ ਮਨਜੀਤ ਸਿੰਘ' ਲਈ ਇਕ ਗੀਤ ਰਿਕਾਰਡ ਕੀਤਾ ਹੈ, ਜਿਸ ਦੀ ਇਕ ਵੀਡੀਓ ਸਾਹਮਣੇ ਆਈ ਹੈ।

ਕਪਿਲ ਸ਼ਰਮਾ ਵਲੋਂ ਗਾਏ ਇਸ ਗੀਤ ਨੂੰ ਮਿਊਜ਼ਿਕ ਵਿਲਸਨ ਨੇ ਦਿੱਤਾ ਹੈ ਤੇ ਇਸ ਦੇ ਬੋਲ ਦੀਪ ਪੱਡਾ ਨੇ ਲਿਖੇ ਹਨ। ਦੱਸਣਯੋਗ ਹੈ ਕਿ ਇਸ ਫਿਲਮ ਨੂੰ ਕਪਿਲ ਸ਼ਰਮਾ ਦੇ ਨਾਲ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ ਤੇ ਇਸ ਨੂੰ ਡਾਇਰੈਕਟ ਕੀਤਾ ਹੈ ਵਿਕਰਮ ਗਰੋਵਰ ਨੇ। ਫਿਲਮ 'ਚ ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਬੀ. ਐੱਨ. ਸ਼ਰਮਾ ਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੁਨੀਆ ਭਰ 'ਚ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Edited By

Rahul Singh

Rahul Singh is news editor at Jagbani

Read More