ਇਕ ਸ਼ੋਅ ਤੋਂ ਲੱਖਾਂ ਕਮਾਉਣ ਵਾਲੇ ਕਪਿਲ ਦੀ ਪਹਿਲੀ ਕਮਾਈ ਜਾਣ ਕੇ ਲੱਗੇਗਾ ਝਟਕਾ

8/5/2019 10:25:30 AM

ਮੁੰਬਈ (ਬਿਊਰੋ) : ਕਮੇਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਕਪਿਲ ਸ਼ਰਮਾ ਛੋਟੇ ਪਰਦੇ ਦੇ ਵੱਡੇ ਸਟਾਰ ਹਨ। ਕਪਿਲ ਸ਼ਰਮਾ ਨੇ ਆਪਣੀ ਕਮੇਡੀ ਨਾਲ ਹਰੇਕ ਦੇ ਦਿਲ 'ਚ ਖਾਸ ਜਗ੍ਹਾ ਬਣਾਈ ਹੈ। ਇਹੀ ਕਾਰਨ ਹੈ ਕਿ ਅੱਜ ਉਹ ਕਿਸੇ ਸ਼ੋਅ ਦੇ ਇਕ ਐਪੀਸੋਡ ਲਈ ਮੋਟੀ ਫੀਸ ਵਸੂਲਦੇ ਹਨ ਪਰ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦੀ ਪਹਿਲੀ ਕਮਾਈ 1500 ਰੁਪਏ ਸੀ।

PunjabKesari

ਇਸ ਦਾ ਖੁਲਾਸਾ ਕਪਿਲ ਸ਼ਰਮਾ ਨੇ ਖੁਦ ਆਪਣੇ ਸ਼ੋਅ 'ਚ ਕੀਤਾ ਹੈ। ਆਪਣੇ ਸ਼ੋਅ 'ਚ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨਾਲ ਗੱਲਬਾਤ ਕਰਦੇ ਹੋਏ ਕਪਿਲ ਨੇ ਕਿਹਾ ਕਿ 'ਮੇਰੀ ਪਹਿਲੀ ਕਮਾਈ 1500 ਰੁਪਏ ਸੀ। ਉਸ ਸਮੇਂ ਕਿਸੇ ਸ਼ੋਅ 'ਚ ਨਹੀਂ ਸਗੋਂ ਕਿਸੇ ਫੈਕਟਰੀ 'ਚ ਕੰਮ ਕਰਦਾ ਸੀ।' ਇਸ 'ਤੇ ਅਰਚਨਾ ਪੂਰਨ ਸਿੰਘ ਉਨ੍ਹਾਂ ਤੋਂ ਪੁੱਛਦੀ ਹੈ ਕਿ ਕਿਹੜੀ ਫੈਕਟਰੀ 'ਚ ਕੰਮ ਕੀਤਾ ਤਾਂ ਕਪਿਲ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ 'ਛਪਾਈ ਖਾਨੇ' 'ਚ ਕੰਮ ਕਰਦੇ ਸਨ।

 PunjabKesari
ਦੱਸ ਦਈਏ ਕਿ ਇਸ ਕਾਰਖਾਨੇ 'ਚ ਕੱਪੜਿਆਂ ਦੀ ਛਪਾਈ ਹੁੰਦੀ ਹੈ। ਇਸ ਕਾਰਖਾਨੇ 'ਚੋਂ ਹੀ ਕਪਿਲ ਨੂੰ 1500 ਦੀ ਪਹਿਲੀ ਕਮਾਈ ਮਿਲੀ ਸੀ। ਕਪਿਲ ਸ਼ਰਮਾ ਦੀ ਇਸ ਗੱਲ 'ਤੇ ਅਰਚਨਾ ਕਹਿੰਦੀ ਹੈ ਕਿ ਹੁਣ ਤਾਂ ਬਹੁਤ ਕਮਾਈ ਹੈ।

PunjabKesari

ਇਸ 'ਤੇ ਕਪਿਲ ਨੇ ਕਿਹਾ ਕਿ ਇਹ ਸਭ ਰੱਬ ਦੀ ਕ੍ਰਿਪਾ ਹੈ। ਇਸ ਤੋਂ ਬਾਅਦ ਸੋਨਾਕਸ਼ੀ ਕਹਿੰਦੀ ਹੈ ਕਿ ਉਸ ਦੀ ਪਹਿਲੀ ਕਮਾਈ 3000 ਰੁਪਏ ਸੀ। ਉਸ ਨੇ ਕਿਸੇ ਫੈਸ਼ਨ ਸ਼ੋਅ ਦੇ ਬੈਕਗਰਾਊਂਡ 'ਚ ਕੰਮ ਕੀਤਾ ਸੀ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News