ਜਨਮਦਿਨ ਸਪੈਸ਼ਲ: ਜਿਸ ਨੇ ਕਾਮੇਡੀ ਦਾ ਅਸਲੀ ਬਾਦਸ਼ਾਹ ਬਣ ਰਚਿਆ ਇਤਿਹਾਸ

4/2/2018 1:22:21 PM

ਨਵੀਂ ਦਿੱਲੀ(ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਦੇ ਦੇਸ਼ਭਰ 'ਚ ਕਈ ਪ੍ਰਸ਼ੰਸਕ ਹਨ। ਛੋਟੇ ਪਰਦੇ 'ਤੇ ਇੰਨੇ ਮੁਕਾਬਲੇ ਜਿੱਤਣ ਤੋਂ ਬਾਅਦ ਵੀ ਕਪਿਲ ਨੇ ਟੀ. ਵੀ. ਦੀ ਦੁਨੀਆ 'ਚ ਆਪਣਾ ਨਾਂ ਬਣਾਇਆ ਅਤੇ ਆਪਣੀ ਵੱਖਰੀ ਪਛਾਣ ਬਣਾਈ। ਕਪਿਲ ਸ਼ਰਮਾ ਨੇ ਆਪਣੇ ਹਿਊਮਰ ਅਤੇ ਪਰਫੈਕਟ ਟਾਈਮਿੰਗ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਅਤੇ ਉਹ ਕਾਮੇਡੀ ਦੇ ਅਸਲੀ ਬਾਦਸ਼ਾਹ ਹਨ। ਹਾਲਾਂਕਿ ਕਪਿਲ ਲਈ ਉਨ੍ਹਾਂ ਦਾ ਇਹ ਸਫਰ ਸੌਖਾ ਨਹੀਂ ਸੀ। ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਅਤੇ ਅੱਜ ਉਨ੍ਹਾਂ ਨੂੰ ਜੋ ਪਛਾਣ ਮਿਲੀ ਹੈ ਉਹ ਉਸ ਦੇ ਹੱਕਦਾਰ ਵੀ ਹਨ।

PunjabKesari

11 ਸਾਲ ਪਹਿਲਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਇਕ 26 ਸਾਲ ਦਾ ਲੜਕਾ ਸੁਪਨਿਆਂ ਦੇ ਸ਼ਹਿਰ 'ਚ ਆਪਣੇ ਸੁਪਨੇ ਅਤੇ ਟੈਲੇਂਟ ਨਾਲ ਆਇਆ ਸੀ। ਟੀ. ਵੀ. ਦੇ ਮਸ਼ਹੂਰ ਕਾਮੇਡੀ ਸ਼ੋਅ 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' 'ਚ ਹਿੱਸਾ ਲੈਣ ਲਈ ਕਪਿਲ ਨੇ ਵੀ ਆਡੀਸ਼ਨ ਦਿੱਤਾ ਪਰ ਉਹ ਰਿਜੈਕਟ ਹੋ ਗਏ। ਹਾਲਾਂਕਿ ਕਪਿਲ ਨੇ ਹਾਰ ਨਹੀਂ ਮੰਨੀ ਅਤੇ ਫਿਰ ਤੋਂ ਆਡੀਸ਼ਨ ਦਿੱਤਾ ਅਤੇ ਚੁਣੇ ਗਏ। ਇਸ ਸ਼ੋਅ 'ਚ 'ਇੰਸਪੈਕਟਰ ਸ਼ਮਸ਼ੇਰ ਸਿੰਘ' ਦਾ ਕਿਰਦਾਰ ਨਿਭਾਉਣ ਵਾਲੇ ਕਪਿਲ ਨੇ ਆਪਣੇ ਹਿਊਮਰ ਅਤੇ ਪਰਫੈਕਟ ਟਾਈਮਿੰਗ ਨਾਲ ਸਾਰਿਆਂ ਦੇ ਦਿਲ ਜਿੱਤ ਲਏ ਅਤੇ 2007 'ਚ ਉਹ 'ਗ੍ਰੇਟ ਇੰਡੀਆ ਲਾਫਟਰ ਚੈਲੇਂਜ' ਦੇ ਜੇਤੂ ਬਣੇ।

PunjabKesari

ਇਸ ਤੋਂ ਬਾਅਦ ਕਪਿਲ ਲਗਾਤਾਰ ਸੋਨੀ ਟੀ. ਵੀ. ਦੇ ਸ਼ੋਅ 'ਕਾਮੇਡੀ ਸਰਕਸ' ਦੇ 6 ਵਾਰ ਜੇਤੂ ਬਣੇ, ਜਿਸ ਤੋਂ ਬਾਅਦ ਕਪਿਲ ਦੀ ਜ਼ਿੰਦਗੀ ਬਦਲ ਗਈ। ਹੌਲੀ-ਹੌਲੀ ਕਪਿਲ ਦੀ ਵੱਧਦੀ ਲੋਕਪ੍ਰਿਯਤਾ ਕਾਰਨ ਲੋਕਾਂ 'ਚ ਉਨ੍ਹਾਂ ਦੇ ਬਾਰੇ 'ਚ ਜ਼ਿਆਦਾ ਤੋਂ ਜ਼ਿਆਦਾ ਜਾਣਨ ਦੀ ਉਤਸੁਕ ਵਧੀ ਅਤੇ ਉਸ ਤੋਂ ਬਾਅਦ ਯੂਟਿਊਬ 'ਤੇ ਕਪਿਲ ਦੀਆਂ ਕੁਝ ਪੁਰਾਣੇ ਕਾਮੇਡੀ ਸ਼ੋਅ ਦੀਆਂ ਵੀਡੀਓਜ਼ ਮਿਲੀਆਂ। ਮੁੰਬਈ ਆਉਣ ਤੋਂ ਪਹਿਲਾਂ ਪੰਜਾਬੀ ਟੀ. ਵੀ. ਚੈਨਲ ਐੱਮ. ਐੱਚ. ਵਨ. 'ਤੇ ਇਕ ਪ੍ਰੋਗਰਾਮ 'ਚ ਸਟੈਂਡਅੱਪ ਕਾਮੇਡੀ ਕਰਦੇ ਸਨ। ਕਪਿਲ ਦੀਆਂ ਇਹ ਵੀਡੀਓਜ਼ ਵੀ ਕਾਫੀ ਵਾਇਰਲ ਹੋਈਆਂ ਸਨ।

PunjabKesari

ਉਸ ਸਮੇਂ ਕਪਿਲ ਜ਼ਿਆਦਾ ਤਜ਼ਰਬੇਕਾਰ ਨਹੀਂ ਸਨ ਪਰ ਆਪਣੇ ਕੰਮ 'ਚ ਅੱਗੇ ਵੱਧਦੇ ਹੋਏ ਉਨ੍ਹਾਂ ਦਾ ਤਜ਼ਰਬਾ ਵੀ ਵਧਿਆ ਅਤੇ ਉਨ੍ਹਾਂ ਦੀ ਕਾਮੇਡੀ ਨੇ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ। ਕਪਿਲ ਦੇ ਸੰਘਰਸ਼ ਦੀ ਕਹਾਣੀ ਸੱਚੀ 'ਚ ਕਈ ਲੋਕਾਂ ਲਈ ਪ੍ਰੇਰਣਾ ਹੈ। 'ਕਾਮੇਡੀ ਸਰਕਸ' ਜਿੱਤਣ ਤੋਂ ਬਾਅਦ ਕਪਿਲ ਕੋਲ੍ਹ ਕਈ ਸਾਰੇ ਰਸਤੇ ਸਨ। ਉਨ੍ਹਾਂ ਨੇ ਸਿਰਫ ਕਾਮੇਡੀਅਨਸ ਦੇ ਤੌਰ 'ਤੇ ਨਹੀਂ ਬਲਕਿ ਮੇਜ਼ਬਾਨ ਦੇ ਤੌਰ 'ਤੇ ਵੀ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਨੇ ਮਨੀਸ਼ ਪਾਲ ਨਾਲ 'ਝਲਕ ਦਿਖਲਾ ਜਾ' ਹੋਸਟ ਕੀਤਾ ਸੀ ਅਤੇ ਇਸ 'ਚ ਵੀ ਉਨ੍ਹਾਂ ਦੀ ਕਾਮੇਡੀ ਨੇ ਸਾਰਿਆ ਨੂੰ ਉਨ੍ਹਾਂ ਦਾ ਫੈਨ ਬਣਾ ਦਿੱਤਾ।

PunjabKesari

ਹਾਲਾਂਕਿ ਕਪਿਲ ਦੀ ਜ਼ਿੰਦਗੀ 'ਚ ਟਰਨਿੰਗ ਪੁਆਈਂਟ ਉਸ ਸਮੇਂ ਆਇਆ ਜਦੋਂ ਉਨ੍ਹਾਂ ਨੇ ਆਪਣਾ ਖੁਦ ਦਾ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ' ਸ਼ੁਰੂ ਕੀਤਾ ਸੀ। ਕਪਿਲ ਸ਼ਰਮਾ ਦਾ ਇਹ ਸ਼ੋਅ ਕਾਫੀ ਮਸ਼ਹੂਰ ਹੋਇਆ। ਉਨ੍ਹਾਂ ਦਾ ਇਹ ਸ਼ੋਅ ਪੂਰੇ ਪਰਿਵਾਰ ਨੂੰ ਡਿਨਰ ਟੇਬਲ 'ਤੇ ਇੱਕਠੇ ਲੈ ਆਇਆ ਅਤੇ ਇਸ ਫੈਮਿਲੀ ਸ਼ੋਅ ਨਾਲ ਕਪਿਲ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ। ਇਸ ਸ਼ੋਅ 'ਚ ਕਪਿਲ ਦਾ ਨਵਾਂ ਲੁੱਕ ਲੋਕਾਂ ਸਾਹਮਣੇ ਆਇਆ। ਲੋਕਾਂ ਨੂੰ ਪਤਾ ਲੱਗਾ ਕਿ ਉਹ ਸਿਰਫ ਇਕ ਚੰਗੇ ਕਾਮੇਡੀਅਨ ਹੀ ਨਹੀਂ ਬਲਿਕ ਬਿਹਤਰੀਨ ਟਾਕ ਸ਼ੋਅ ਹੋਸਟ ਵੀ ਹਨ।

PunjabKesari

ਸ਼ੋਅ 'ਤੇ ਅਕਸਰ ਸੈਲੇਬ ਨਾਲ ਉਨ੍ਹਾਂ ਦਾ ਚੰਗਾ ਤਾਲਮੇਲ ਨਜ਼ਰ ਆਇਆ ਅਤੇ ਇਸ ਸ਼ੋਅ ਨੇ ਉਨ੍ਹਾਂ ਨੂੰ ਕਾਫੀ ਮਸ਼ਹੂਰ ਕਰ ਦਿੱਤਾ ਪਰ ਕਲਰਜ਼ ਦੇ ਹੈੱਡ ਨਾਲ ਲੜ੍ਹਾਈ ਹੋਣ ਤੋਂ ਬਾਅਦ ਉਨ੍ਹਾਂ ਦੇ ਇਸ ਸ਼ੋਅ ਨੂੰ ਆਫ ਏਅਰ ਕਰ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੂੰ ਸੋਨੀ ਟੀ. ਵੀ. ਨੇ ਇਕ ਹੋਰ ਮੌਕਾ ਦਿੱਤਾ ਅਤੇ ਉਹ ਆਪਣਾ ਨਵਾਂ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਲੈ ਕੇ ਵਾਪਸ ਆਏ। ਇਸ ਸ਼ੋਅ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਪਰ ਦਰਸ਼ਕਾਂ ਦੇ ਹੱਥ ਨਿਰਾਸ਼ਾ ਉਸ ਸਮੇਂ ਲੱਗੀ ਜਦੋਂ ਉਨ੍ਹਾਂ ਨੇ ਸੈਲੇਬਸ ਨਾਲ ਸ਼ੂਟਿੰਗ ਕੈਂਸਲ ਕੀਤੀ।

PunjabKesari

ਉੱਥੇ ਜਦੋਂ ਉਨ੍ਹਾਂ ਦੀ ਟੀਮ ਦੇ ਮੈਂਬਰ ਚੰਦਨ ਪ੍ਰਭਾਕਰ, ਸੁਨੀਲ ਗਰੋਵਰ ਅਤੇ ਕਿਕੂ ਸ਼ਾਰਦਾ ਨਾਲ ਲੜਾਈ ਹੋਈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਹੋਰ ਵੀ ਨਿਰਾਸ਼ ਹੋ ਗਏ ਅਤੇ ਉਨ੍ਹਾਂ ਦੀ ਖਰਾਬ ਸਿਹਤ ਕਾਰਨ ਉਨ੍ਹਾਂ ਦਾ ਸ਼ੋਅ ਬੰਦ ਹੋ ਗਿਆ। ਹਾਲਾਂਕਿ ਕਪਿਲ ਇਕ ਵਾਰ ਫਿਰ ਆਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨਾਲ ਵਾਪਸ ਆਏ ਪਰ ਇਸ ਸ਼ੋਅ ਦੇ ਪਹਿਲੇ ਐਪੀਸੋਡ ਨੂੰ ਕਾਫੀ ਨੈਗੇਟਿਵ ਰਿਵਿਊ ਮਿਲੇ, ਜਿਸ ਤੋਂ ਬਾਅਦ ਵੀ ਕਪਿਲ ਦੇ ਪ੍ਰਸ਼ੰਸਕ ਉਨ੍ਹਾਂ ਨਾਲ ਹਨ। 

PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News