'ਸਾਹੋ' ਦਾ ਬਜਟ ਸੁਣ ਕਪਿਲ ਦਾ ਘਟਿਆ ਬੀ. ਪੀ., ਵੀਡੀਓ ਵਾਇਰਲ

8/26/2019 10:10:38 AM

ਮੁੰਬਈ(ਬਿਊਰੋ)— 'ਦਿ ਕਪਿਲ ਸ਼ਰਮਾ ਸ਼ੋਅ' ਟੀ.ਵੀ. ਦੇ ਜ਼ਬਰਦਸਤ ਪ੍ਰੋਗਰਾਮਾਂ 'ਚੋਂ ਇਕ ਹੈ। ਹਰ ਹਫਤੇ ਟੀ. ਵੀ. 'ਤੇ ਧਮਾਲ ਮਚਾਉਣ ਵਾਲੇ ਕਪਿਲ ਸ਼ਰਮਾ ਦੇ ਸ਼ੋਅ 'ਚ ਇਸ ਵਾਰ 'ਸਾਹੋ'  ਦੇ ਕਲਾਕਾਰ ਪ੍ਰਭਾਸ ਅਤੇ ਸ਼ਰਧਾ ਕਪੂਰ ਫਿਲਮ ਦਾ ਪ੍ਰਮੋਸ਼ਨ ਕਰਨ ਪਹੁੰਚੇ। ਇਸ ਵਿਚਕਾਰ ਕਾਮੇਡੀ ਕਿੰਗ ਕਪਿਲ ਸ਼ਰਮਾ ਬਾਹੂਬਲੀ ਦੇ ਸੁਪਰਸਟਾਰ ਪ੍ਰਭਾਸ ਕੋਲੋਂ ਫਿਲਮ ਦਾ ਬਜਟ ਪੁੱਛ ਲੈਂਦੇ ਹਨ। ਇਸ ਗੱਲ 'ਤੇ ਪ੍ਰਭਾਸ ਦਾ ਜਵਾਬ ਸੁਣ ਕੇ ਸ਼ੋਅ ਦੇ ਸੈੱਟ 'ਤੇ ਹੀ ਕਪਿਲ ਸ਼ਰਮਾ ਦਾ ਬੁਰਾ ਹਾਲ ਹੋ ਜਾਂਦਾ ਹੈ।

 
 
 
 
 
 
 
 
 
 
 
 
 
 

Stay tuned 😍 #saaho @actorprabhas @shraddhakapoor #thekapilsharmashow 📺 #tkss

A post shared by Kapil Sharma (@kapilsharma) on Aug 23, 2019 at 4:05am PDT


ਦਰਅਸਲ, ਕਪਿਲ ਸ਼ਰਮਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰਭਾਸ ਕਹਿੰਦੇ ਹਨ,''ਸਾਹੋ' ਦਾ ਕੁੱਲ ਬਜਟ 350 ਕਰੋੜ ਰੁਪਏ ਹੈ। ਇਹ ਸੁਣ ਕੇ ਨਾ ਸਿਰਫ ਕਪਿਲ ਸ਼ਰਮਾ ਸਗੋਂ ਅਰਚਨਾ ਪੂਰਨ ਸਿੰਘ ਤੇ ਸ਼ੋਅ ਦੇ ਬਾਕੀ ਕਲਾਕਾਰ ਵੀ ਹੈਰਾਨ ਰਹਿ ਗਏ। ਇਸ ਤੋਂ ਇਲਾਵਾ ਕਪਿਲ ਸ਼ਰਮਾ ਕਹਿੰਦੇ ਹਨ,''ਕੋਈ ਮੈਨੂੰ ਚਾਹ ਦੇ ਦਿਓ, ਮੇਰਾ ਬਲੱਡ ਪ੍ਰੈਸ਼ਰ ਡਾਊਨ ਹੋ ਰਿਹਾ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਦਾ ਇਹ ਵੀਡੀਓ ਖੁਦ ਕਾਮੇਡੀ ਕਿੰਗ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਨ੍ਹੇ ਸੋਸ਼ਲ ਮੀਡੀਆ 'ਤੇ ਖੂਬ ਧਮਾਲ ਮਚਾਇਆ।
PunjabKesari
ਇਸ ਤੋਂ ਇਲਾਵਾ ਇਕ ਵੀਡੀਓ 'ਚ ਕਪਿਲ ਸ਼ਰਮਾ 'ਸਾਹੋ' ਦੇ ਲੀਡ ਐਕਟਰ ਪ੍ਰਭਾਸ ਕੋਲੋਂ ਬਹੁਤ ਹੀ ਦਿਲਚਸਪ ਸਵਾਲ ਪੁੱਛਦੇ ਹਨ। ਉਹ ਕਹਿੰਦੇ ਹਨ ਕਿ ਦਰਸ਼ਕ ਜਾਨਣਾ ਚਾਹੁੰਦੇ ਹਨ ਕਿ ਜੇਕਰ ਪ੍ਰਭਾਸ ਨੂੰ ਇਕ ਦਿਨ ਲਈ ਪ੍ਰਧਾਨਮੰਤਰੀ ਬਣਾਇਆ ਜਾਵੇ ਤਾਂ ਉਹ ਕੀ ਕਰਨਗੇ। ਇਸ 'ਤੇ ਪ੍ਰਭਾਸ ਮੁਸਕਰਾਉਂਦੇ ਹੋਏ ਜਵਾਬ ਦਿੰਦੇ ਹਨ ਕਿ ਉਹ ਇੰਡਸਟਰੀ 'ਚ ਇੰਟਰਵਿਯੂ ਬੰਦ ਕਰ ਦੇਣਗੇ। ਇਸ ਜਵਾਬ 'ਤੇ ਸਾਰੇ ਮੌਜੂਦਾਂ ਲੋਕ ਹੱਸਣ ਲੱਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News