ਜਾਣੋ ਕਿਵੇਂ ਕਪਿਲ ਸ਼ਰਮਾ ਦੇ ਰਾਹ ''ਚ ਰੋੜਾ ਬਣੀ ਅਰਚਨਾ ਪੂਰਨ ਸਿੰਘ (ਵੀਡੀਓ)

8/14/2019 11:18:01 AM

ਜਲੰਧਰ (ਬਿਊਰੋ) — ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਅਰਚਨਾ ਪੂਰਨ ਸਿੰਘ ਦੇ ਹਾਸਿਆਂ ਦੇ ਠਹਾਕਿਆਂ ਤੋਂ ਤਾਂ ਹਰ ਕੋਈ ਜਾਣੂ ਹੈ। ਸ਼ੋਅ 'ਚ ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਦੀ ਨੋਕ-ਝੋਕ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਪਰ ਹੁਣ ਅਰਚਨਾ ਪੂਰਨ ਸਿੰਘ ਕਪਿਲ ਸ਼ਰਮਾ ਦੀ ਨੱਕ 'ਚ ਦਮ ਕਰਨ ਵਾਲੀ ਹੈ। ਉਹ ਕਪਿਲ ਸ਼ਰਮਾ ਦੀ ਕਹਾਣੀ 'ਚ ਵਿਲੇਨ ਦੇ ਰੂਪ 'ਚ ਨਜ਼ਰ ਆਉਣ ਵਾਲੀ ਹੈ। ਜੀ ਹਾਂ ਪਰ ਇਹ ਅਸਲ ਜ਼ਿੰਦਗੀ 'ਚ ਨਹੀਂ ਸਗੋਂ ਰੀਲ ਲਾਈਫ 'ਚ ਅਜਿਹਾ ਕਰਦੇ ਹੋਏ ਨਜ਼ਰ ਆਉਣਗੇ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ 'ਐਂਗਰੀ ਬਰਡ 2' ਫਿਲਮ ਦਾ ਟਰੇਲਰ ਸ਼ੇਅਰ ਕੀਤਾ ਹੈ, ''ਖਲਨਾਇਕਾਂ ਦੀ ਮਾਂ ਇੱਥੇ ਤਿਆਰ ਹੈ, ਆਪਣਾ ਗੁੱਸਾ ਕੱਢਣ ਲਈ ਅਰਚਨਾ ਪੂਰਨ ਸਿੰਘ, ਜੋ ਕਿ ਜ਼ੀਟਾ ਨਾਂ ਦੇ ਕਿਰਦਾਰ ਨੂੰ ਆਵਾਜ਼ ਦਿੰਦੇ ਹੋਏ ਸਾਡੀ ਫਿਲਮ 'ਐਂਗਰੀ ਬਰਡਸ' 'ਚ... ਦੇਖੋ ਫਿਲਮ 'ਐਂਗਰੀ ਬਰਡ ਮੂਵੀ 2' 'ਚ ਉਨ੍ਹਾਂ ਦੇ ਮਾਸਟਰ ਪਲੇਨ ਤਿਆਰ ਕਰ ਲਏ ਹਨ ਮੇਰੇ ਵਿਰੁੱਧ ਯਾਨੀ ਕਿ ਰੈਡ…ਦੇਖੋ ਸਿਨੇਮਾ ਘਰਾਂ 'ਚ ਹਿੰਦੀ ਵਰਜਨ 'ਚ 23 ਅਗਸਤ ਨੂੰ''।

 
 
 
 
 
 
 
 
 
 
 
 
 
 

The mother of all villains is here and she is ready to unleash her wrath, as @archanapuransingh voices Zeta in our Film @AngrybirdsmovieIN Watch her devise her master plan in #AngryBirdsMovie2 against me as Red . Watch it in cinemas in Hindi on August 23.

A post shared by Kapil Sharma (@kapilsharma) on Aug 13, 2019 at 8:01am PDT


ਦੱਸ ਦਈਏ ਇਸ ਫਿਲਮ 'ਚ ਕਪਿਲ ਸ਼ਰਮਾ ਰੈੱਡ ਦੇ ਕਿਰਦਾਰ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ। ਅਰਚਨਾ ਪੂਰਨ ਸਿੰਘ ਜ਼ੀਟਾ ਦੇ ਕਿਰਦਾਰ ਨੂੰ ਆਵਾਜ਼ ਦੇਣਗੇ, ਜਦਕਿ ਕੀਕੂ ਸ਼ਾਰਦਾ ਲੇਨਰਡ ਦਾ ਕਿਰਦਾਰ ਨੂੰ ਆਪਣੀ ਆਵਾਜ਼ ਦੇਣਗੇ। ਇਹ ਫਿਲਮ 23 ਅਗਸਤ ਨੂੰ ਹਿੰਦੀ, ਅੰਗਰੇਜ਼ੀ, ਤਾਮਿਲ ਤੇ ਤੇਲਗੂ ਵਰਜਨ 'ਚ ਰਿਲੀਜ਼ ਹੋਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News