ਦਸੰਬਰ ''ਚ ਮਾਂ ਬਣੇਗੀ ਗਿੰਨੀ, ਕਪਿਲ ਇੰਝ ਕਰ ਰਹੇ ਨੇ ਤਿਆਰੀਆਂ

Wednesday, October 9, 2019 2:45 PM
ਦਸੰਬਰ ''ਚ ਮਾਂ ਬਣੇਗੀ ਗਿੰਨੀ, ਕਪਿਲ ਇੰਝ ਕਰ ਰਹੇ ਨੇ ਤਿਆਰੀਆਂ

ਜਲੰਧਰ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਟੀ. ਵੀ. ਸ਼ੋਅ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਸ਼ੋਅ 'ਚ ਇਕ ਤੋਂ ਬਾਅਦ ਇਕ ਕਈ ਸਿਤਾਰੇ ਆ ਰਹੇ ਹਨ, ਜੋ ਦਰਸ਼ਕਾਂ ਦਾ ਨਾ ਸਿਰਫ ਮਨੋਰੰਜਨ ਕਰਦੇ ਹਨ ਸਗੋ ਨਾਲ ਹੀ ਨਾਲ ਆਪਣੀ ਜ਼ਿੰਦਗੀ ਨਾਲ ਜੁੜੇ ਕਿੱਸੇ ਵੀ ਸ਼ੇਅਰ ਕਰ ਰਹੇ ਹਨ।

ਦੱਸ ਦਈਏ ਕਿ ਇਸ ਵਾਰ ਕਪਿਲ ਆਪਣੇ ਸ਼ੋਅ 'ਚ ਨਹੀਂ ਪਹੁੰਚੇ। ਦਰਅਸਲ, ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਗਰਭਵਤੀ ਹੈ ਅਤੇ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਦਸੰਬਰ 'ਚ ਉਸ ਦੀ ਡਿਲੀਵਰੀ ਹੋ ਸਕਦੀ ਹੈ। ਕਪਿਲ ਸ਼ਰਮਾ ਨੇ ਪਤਨੀ ਦੀ ਡਿਲੀਵਰੀ ਤੋਂ ਪਹਿਲਾਂ ਕਈ ਯੋਜਨਾਵਾਂ ਬਣਾ ਲਈਆਂ ਹਨ।

ਇਕ ਇੰਟਰਵਿਊ ਦੌਰਾਨ ਗਿੰਨੀ ਦੀ ਮਾਂ ਨੇ ਦੱਸਿਆ,''ਦਸੰਬਰ ਮਹੀਨੇ 'ਚ ਮੇਰੀ ਬੇਟੀ ਬੱਚੇ ਨੂੰ ਜਨਮ ਦੇ ਸਕਦੀ ਹੈ। ਇਸ ਖਾਸ ਮੌਕੇ ਲਈ ਉਹ ਕਾਫੀ ਉਤਸ਼ਾਹਿਤ ਹੈ। ਉਥੇ ਹੀ ਕਪਿਲ ਨੇ ਵੀ ਇਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਪਿਲ ਨੇ ਸ਼ੋਅ ਨੂੰ ਕੁਝ ਇਸ ਤਰ੍ਹਾਂ ਸ਼ੂਟ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਜਦੋਂ ਉਹ ਸ਼ੂਟ ਨਾ ਕਰ ਸਕੇ ਤਾਂ ਵੀ ਉਸ ਦਾ ਸ਼ੋਅ ਆਨਏਅਰ ਰਹੇ ਅਤੇ ਉਸ 'ਚ ਕਿਸੇ ਤਰ੍ਹਾਂ ਦੀ ਔਖ ਨਾ ਹੋਵੇ। ਕਪਿਲ ਨਾ ਸਿਰਫ ਅਡਵਾਂਸ ਸ਼ੋਅ ਸ਼ੂਟ ਕਰ ਰਿਹਾ ਹੈ ਸਗੋਂ ਪਤਨੀ ਗਿੰਨੀ ਨੂੰ ਵੀ ਪੂਰਾ ਸਮਾਂ ਦੇ ਰਹੇ ਹਨ।''

ਦੱਸਣਯੋਗ ਹੈ ਕਿ ਹਾਲ ਹੀ 'ਚ 'ਦਿ ਕਪਿਲ ਸ਼ਰਮਾ ਸ਼ੋਅ' 'ਚ ਬਾਲੀਵੁੱਡ ਦੇ ਦੇਸੀ ਗਰਲ ਪ੍ਰਿਯੰਕਾ ਚੋਪੜਾ ਨਜ਼ਰ ਆਈ ਸੀ। ਅਜਿਹੇ 'ਚ ਸ਼ੋਅ ਦੇ ਕਈ ਕਲਿੱਪਸ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ, ਜਿਸ 'ਚ ਅਦਾਕਾਰਾ ਨੇ ਕਈ ਖੁਲਾਸੇ ਕੀਤੇ ਸਨ। ਉਥੇ ਹੀ ਆਉਣ ਵਾਲੇ ਦਿਨਾਂ 'ਚ ਕਪਿਲ ਸ਼ਰਮਾ ਫਿਲਮ 'ਹਾਊਸਫੁੱਲ', 'ਸਾਂਡ ਕੀ ਆਂਖ' ਤੇ 'ਮੇਡ ਇਨ ਚਾਇਨਾ' ਦੀ ਕਾਸਟ ਨਾਲ ਸ਼ੂਟ ਕਰਨਗੇ।


Edited By

Sunita

Sunita is news editor at Jagbani

Read More