''ਦਿ ਕਪਿਲ ਸ਼ਰਮਾ ਸ਼ੋਅ'' ਦਾ ਪ੍ਰੋਮੋ ਰਿਲੀਜ਼ (ਵੀਡੀਓ)

11/28/2018 3:05:26 PM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਬੀਤੇ ਮੰਗਲਵਾਰ ਨੂੰ ਆਪਣੇ ਨਵੇਂ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਪਹਿਲਾ ਪ੍ਰੋਮੋ ਰਿਲੀਜ਼ ਕਰ ਦਿੱਤਾ ਹੈ। ਕਾਫੀ ਲੰਬੇ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਕਪਿਲ ਸ਼ਰਮਾ ਆਪਣਾ ਸ਼ੋਅ ਲੈ ਕੇ ਆ ਰਹੇ ਹਨ, ਜਿਸ 'ਤੇ ਪ੍ਰੋਮੋ ਰਿਲੀਜ਼ ਹੋਣ ਤੋਂ ਬਾਅਦ ਪੱਕੀ ਮੋਹਰ ਲੱਗ ਗਈ ਹੈ। ਜੇਕਰ ਕਪਿਲ ਦੇ ਸ਼ੋਅ ਦੇ ਪਹਿਲੇ ਪ੍ਰੋਮੋ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਉਹ ਖੁਦ ਦਿਖਾਈ ਨਹੀਂ ਦੇ ਰਹੇ। ਜੀ ਹਾਂ, ਕਪਿਲ ਦੇ ਸ਼ੋਅ ਦਾ ਪ੍ਰੋਮੋ ਆਇਆ ਹੈ, ਜਿਸ 'ਚ ਉਹ ਖੁਦ ਨਜ਼ਰ ਨਹੀਂ ਆ ਰਹੇ। ਦਰਅਸਲ 'ਚ ਕੁਝ ਕਾਰਨਾਂ ਕਰਕੇ ਕਪਿਲ ਦਾ ਸ਼ੋਅ ਆਫ-ਏਅਰ ਹੋ ਗਿਆ ਸੀ, ਜਿਸ ਤੋਂ ਬਾਅਦ ਸੋਨੀ ਚੈਨਲ ਨੇ ਅਨੋਖੇ ਢੰਗ ਨਾਲ ਪ੍ਰੋਮੋ ਪੇਸ਼ ਕੀਤਾ ਹੈ। ਇਸ ਵੀਡੀਓ 'ਚ ਪੁਰਾਣੇ ਸ਼ੋਅ ਦੀਆਂ ਖੂਬਸੂਰਤ ਯਾਦਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

 

 
 
 
 
 
 
 
 
 
 
 
 
 
 

Poore India ko ek saath hasaane aa raha hai #TheKapilSharmaShow! Jald hi sirf Sony par. @kapilsharma

A post shared by Sony Entertainment Television (@sonytvofficial) on Nov 26, 2018 at 9:45pm PST

ਦੱਸਣਯੋਗ ਹੈ ਕਿ ਇਸ ਨੂੰ ਸੋਨੀ ਚੈਨਲ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਮੀਦ ਹੈ ਕਿ ਚੈਨਲ ਤੇ ਕਪਿਲ ਦੀ ਮੁਹਿੰਮ ਤੇ ਮਿਹਨਤ ਰੰਗ ਜ਼ਰੂਰ ਲੈ ਕੇ ਆਵੇਗੀ। ਹਾਲਾਂਕਿ ਪ੍ਰੋਮੋ 'ਚ ਇਹ ਨਹੀਂ ਦੱਸਿਆ ਗਿਆ ਕੀ ਸ਼ੋਅ ਕਦੋਂ ਆਨ-ਏਅਰ ਹੋਣਾ ਹੈ ਪਰ ਖਬਰਾਂ ਨੇ ਕੀ ਕਪਿਲ ਆਪਣੇ ਸ਼ੋਅ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਵੀ ਸ਼ਾਹਰੁਖ ਖਾਨ ਨਾਲ ਹੀ ਕਰਨਗੇ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News