ਗਜ਼ਲ ਗਾਇਕ ਬਣੇ ਕਪਿਲ ਸ਼ਰਮਾ, ਵੀਡੀਓ ਵਾਇਰਲ

Saturday, May 25, 2019 10:24 AM
ਗਜ਼ਲ ਗਾਇਕ ਬਣੇ ਕਪਿਲ ਸ਼ਰਮਾ, ਵੀਡੀਓ ਵਾਇਰਲ

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਕਾਮੇਡੀ ਛੱਡ ਗਾਇਕ ਬਣ ਗਏ ਹਨ। ਜੀ ਹਾਂ ਉਹ ਵੀ ਆਮ ਗਾਇਕ ਨਹੀਂ ਸਗੋਂ ਗਜ਼ਲ ਗਾਇਕ। ਜੇਕਰ ਹੁਣ ਤੁਸੀਂ ਇਹ ਸੋਚ ਰਹੇ ਹੋ ਕਿ ਉਹ ਅਸਲ 'ਚ ਗਾਇਕ ਬਣ ਗਏ ਹਨ ਤਾਂ ਤੁਹਾਡਾ ਸੋਚਣਾ ਬਿਲਕੁਲ ਗਲਤ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਕਪਿਲ ਸ਼ਰਮਾ ਗਾਇਕ ਮੀਕਾ ਸਿੰਘ ਨਾਲ ਗਜ਼ਲ ਗਾ ਰਹੇ ਹਨ ਅਤੇ ਨਾਲ ਹੀ ਮੀਕਾ ਸਿੰਘ ਹਾਰਮੋਨੀਅਮ ਵਜਾ ਰਹੇ ਹਨ। ਕਪਿਲ ਸ਼ਰਮਾ ਉੁਨ੍ਹਾਂ ਨੂੰ ਗਜ਼ਲ ਗਾ ਕੇ ਸੁਣਾ ਰਹੇ ਹਨ।

 
 
 
 
 
 
 
 
 
 
 
 
 
 

Good morning :) Enjoy this beautiful Gazal by Ustaad @kapilsharma..@bharti.laughterqueen @krushna30 @rajivthakur007 @sonytvofficial ..

A post shared by Mika Singh (@mikasingh) on May 20, 2019 at 10:02pm PDT


ਦੱਸ ਦਈਏ ਕਿ ਮੀਕਾ ਸਿੰਘ ਨੇ ਇਸ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੋਵਾਂ ਦੀ ਜੁਗਲਬੰਦੀ ਨਜ਼ਰ ਆ ਰਹੀ ਹੈ। ਦਰਅਸਲ ਕਪਿਲ ਸ਼ਰਮਾ ਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਅਤੇ ਉਹ ਗਾਇਕ ਹੀ ਬਣਨਾ ਚਾਹੁੰਦੇ ਸਨ ਪਰ ਕਿਸਮਤ ਨੇ ਉਨ੍ਹਾਂ ਨੂੰ ਕਮੇਡੀਅਨ ਸਟਾਰ ਬਣਾ ਦਿੱਤਾ। ਹੁਣ ਉਹ ਆਪਣੀ ਕਾਮੇਡੀ ਦੇ ਸ਼ੌਕ ਨੂੰ ਪੂਰਾ ਕਰਦੇ ਰਹਿੰਦੇ ਹਨ।


Edited By

Sunita

Sunita is news editor at Jagbani

Read More