ਜੈਪੁਰ ਦੇ ਇਸ ਡਿਜ਼ਾਈਨਰ ਨੇ ਤਿਆਰ ਕੀਤੀ ਕਪਿਲ ਦੀ ਵੈਡਿੰਗ ਡਰੈੱਸ

11/29/2018 10:51:47 AM

ਜਲੰਧਰ(ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਹੋਮ ਟਾਊਨ ਅੰਮ੍ਰਿਤਸਰ ਵਿਖੇ ਤੇ ਉਨ੍ਹਾਂ ਦੀ ਮੰਗੇਤਰ ਗਿਨੀ ਚਤਰਥ ਦੇ ਗੁਰੂ ਨਾਨਕ ਨਗਰ, ਜਲੰਧਰ ਸਥਿਤ ਘਰ 'ਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਗਿਨੀ ਦੇ ਘਰ 2 ਦਸੰਬਰ ਨੂੰ ਪਾਠ ਹੈ, ਜਿਸ ਲਈ ਉਨ੍ਹਾਂ ਘਰ ਟੈਂਟ ਤੇ ਲਾਈਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। 8 ਦਸੰਬਰ ਨੂੰ ਗਿਨੀ ਦੇ ਕਾਕਟੇਲ ਫੰਕਸ਼ਨ ਹੋਵੇਗਾ। ਵਿਆਹ ਤੋਂ ਬਾਅਦ ਅੰਮ੍ਰਿਤਸਰ ਵਿਖੇ ਕਪਿਲ ਦੇ ਦੋਸਤਾਂ ਲਈ ਕਵੱਲੀ ਨਾਈਟ ਦਾ ਆਯੋਜਨ ਵੀ ਕੀਤਾ ਗਿਆ ਹੈ।

Image result for Ginni Chatrath

ਇਸ ਪ੍ਰੋਗਰਾਨ 'ਚ ਉਸਤਾਦ ਫਤੇਹ ਅ੍ਰੀ ਖਾਨ ਦੇ ਸ਼ਾਗਿਰਦ ਸ਼ਾਮਲ ਹੋਣਗੇ। 14 ਦਸੰਬਰ ਨੂੰ ਰੇਡੀਸਨ ਬਲਿਊ 'ਚ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਪਾਰਟੀ ਹੋਵੇਗੀ। ਬਾਰੀ ਦੇ ਫੰਕਸ਼ਨ ਘਰ 'ਚ ਹੀ ਹੋਣਗੇ। ਕਪਿਲ ਦੀ ਵੈਡਿੰਗ ਡਰੈੱਸ ਜੈਪੁਰ ਦੇ ਹਿੰਮਤ ਸਿੰਘ ਡਿਜ਼ਾਈਨ ਕਰਨਗੇ। ਇਸ 'ਚ ਗੋਲਡਨ ਕਲਰ ਦੀ ਜ਼ਿਆਦਾ ਵਰਤੋ ਕੀਤੀ ਹੈ। ਕਪਿਲ ਦੇ ਭਰਾ ਦੀ ਡਰੈੱਸ ਵੀ ਜੈਪੁਰ ਤੋਂ ਹੀ ਤਿਆਰ ਹੋਵੇਗੀ। ਪਰਿਵਾਰ ਦੇ ਮੈਂਬਰਾਂ ਦੀ ਕੱਪੜੇ ਡਿਜ਼ਾਈਨਰ ਅਰਪਿਤਾ ਤਿਆਰ ਕਰ ਰਹੀ ਹੈ। ਗਿਨੀ ਦੀਆਂ ਡਰੈੱਸਿਜ਼ ਦਿਲੀ ਦੇ ਡਿਜ਼ਾਈਨਰ ਤੋਂ ਤਿਆਰ ਕਰਵਾਈਆਂ ਜਾ ਰਹੀਆਂ ਹਨ। 


ਲਵਲੀ ਤੋਂ ਤਿਆਰ ਕਰਵਾਏ ਸਵੀਟਸ ਬਾਕਸ ਤੇ ਕਾਰਡ
ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵੰਡੇ ਜਾਣ ਵਾਲੇ ਮਠਿਆਈ ਦੇ ਡੱਬੇ ਤੇ ਕਾਰਡ 'ਲਵਲੀ ਸਵੀਟਸ' ਤੋਂ ਤਿਆਰ ਕਰਵਾਏ ਗਏ ਹਨ। ਇਨ੍ਹਾਂ 'ਚ ਖਾਸ ਤੌਰ 'ਤੇ ਕੈਰੇਮਲ ਬਰਫੀ, ਮੈਸੂਰ ਪਾਕ, ਰੋਸਟੇਡ ਨੱਟਸ, ਚਿਕ ਪੀਸ ਲੱਡੂ ਆਦਿ ਹਨ। ਇਨ੍ਹਾਂ ਦੇ ਨਾਲ ਹੀ ਕਈ ਹੋਰ ਪ੍ਰਕਾਰ ਦੀਆਂ ਮਠਿਆਈਆਂ ਦਾ ਆਰਡਰ ਕੀਤਾ ਗਿਆ ਹੈ। ਮਹਿਮਾਨਾਂ ਦੇ ਖਾਣ-ਪੀਣ ਦਾ ਖਾਸ ਧਿਆਨ ਰੱਖਿਆ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News