2 ਦਹਾਕੇ ਦੀ ਸਖਤ ਮਿਹਨਤ ਤੋਂ ਬਾਅਦ ਅਨਮੋਲ ਰਤਨ ਬਣੇ ''ਕਰਮਜੀਤ ਅਨਮੋਲ''

Wednesday, January 2, 2019 3:50 PM

ਜਲੰਧਰ (ਬਿਊਰੋ) : ਹਮੇਸ਼ਾਂ ਲੋਕਾਂ ਦੇ ਚਿਹਰਿਆਂ ਦੇ ਹਾਸਾ ਲਿਆਉਣ ਵਾਲੇ ਕਰਮਜੀਤ ਅਨਮੋਲ ਅੱਜ ਆਪਣਾ 47ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 2 ਜਨਵਰੀ 1972 ਨੂੰ ਪਿੰਡ ਗੰਡੂਆਂ ਤਹਿਸੀਲ ਸੁਨਾਮ 'ਚ ਹੋਇਆ ਸੀ। ਕਰਮਜੀਤ ਅਨਮੋਲ ਆਪਣੀ ਗਾਇਕੀ ਤੇ ਅਦਾਕਾਰੀ ਦੇ ਸਦਕਾ ਪਾਲੀਵੁੱਡ ਫਿਲਮ ਇੰਡਸਟਰੀ ਦੇ ਅਨਮੋਲ ਰਤਨ ਬਣ ਗਏ ਹਨ, ਜਿਨ੍ਹਾਂ ਤੋਂ ਬਗੈਰ ਕੋਈ ਵੀ ਪੰਜਾਬੀ ਫਿਲਮ ਪੂਰੀ ਨਹੀਂ ਹੁੰਦੀ।

PunjabKesari

ਉਨ੍ਹਾਂ ਦੀ ਅਦਾਕਾਰੀ ਹਰ ਇਕ ਨੂੰ ਭਾਉਂਦੀ ਹੈ। ਕਰਮਜੀਤ ਦੀ ਮੰਗ ਇਸ ਲਈ ਵੀ ਹੁੰਦੀ ਹੈ ਕਿਉਂਕਿ ਜਿਸ ਫਿਲਮ 'ਚ ਉਹ ਕੰਮ ਕਰਦੇ ਹਨ ਉਸ ਦੇ ਹਿੱਟ ਹੋਣ ਦੇ ਮੌਕੇ ਵੱਧ ਜਾਂਦੇ ਹਨ। ਕਰਮਜੀਤ ਅਨਮੋਲ ਨੇ ਇਹ ਮੁਕਾਮ ਹਾਸਲ ਕਰਨ ਲਈ ਲਗਭਗ 2 ਦਹਾਕੇ ਜ਼ਬਰਦਸਤ ਮਿਹਨਤ ਕੀਤੀ ਹੈ।

PunjabKesari

ਉਨ੍ਹਾਂ ਨੇ ਆਪਣੇ ਫਿਲਮੀ ਸਫਰ ਦੌਰਾਨ ਬਹੁਤ ਸਾਰੇ ਉਤਾਅ ਚੜਾਅ ਦੇਖੇ ਹਨ। ਉਨ੍ਹਾਂ ਦੇ ਘਰ ਦੀ ਮਾਲੀ ਹਾਲਤ ਵੀ ਕੁਝ ਠੀਕ ਨਹੀਂ ਸੀ ਪਰ ਉਨ੍ਹਾਂ ਨੇ ਸਖਤ ਮਿਹਨਤ ਦੇ ਸਦਕਾ ਇਹ ਬੁਲੰਦੀ ਹਾਸਲ ਕੀਤੀ। 

PunjabKesari
ਦੱਸ ਦਈਏ ਕਿ ਕਰਮਜੀਤ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ। ਉਹ ਬਚਪਨ 'ਚ ਕੁਲਦੀਪ ਮਾਣਕ ਦੇ ਗੀਤ ਸੁਣਿਆ ਕਰਦੇ ਸਨ। ਕਰਮਜੀਤ ਅਨਮੋਲ ਨੇ 6 ਸਾਲ ਦੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਕਰਮਜੀਤ ਅਨਮੋਲ ਆਪਣੇ ਸਕੂਲ ਦੇ ਦਿਨਾਂ 'ਚ ਹਰ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲੈਂਦੇ ਸਨ।

PunjabKesari

ਇਸ ਲਈ ਜਦੋਂ ਉਹ 11ਵੀਂ ਕਲਾਸ 'ਚ ਹੋਏ ਤਾਂ ਉਨ੍ਹਾਂ ਦੀ ਪਹਿਲੀ ਕੈਸੇਟ 'ਆਸ਼ਿਕ ਭਾਜੀ' ਆਈ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਇਸ ਕੈਸੇਟ ਦਾ ਗੀਤ 'ਰੋ ਰੋ ਨੈਣਾਂ ਨੇ ਲਾਈਆਂ ਝੜੀਆਂ' ਕਾਫੀ ਹਿੱਟ ਰਿਹਾ।

PunjabKesari

ਅਨਮੋਲ ਨੇ ਬੀ. ਏ. ਦੀ ਪੜਾਈ ਸੁਨਾਮ ਦੇ ਸ਼ਹੀਦ ਉਧਮ ਸਿੰਘ ਕਾਲਜ ਤੋਂ ਕੀਤੀ, ਇੱਥੇ ਵੀ ਉਹ ਯੂਥ ਫੈਸਟੀਵਲਾਂ ਦਾ ਸ਼ਿੰਗਾਰ ਬਣੇ ਰਹੇ ਪਰ ਕਰਮਜੀਤ ਦੀ ਅਸਲ ਪਛਾਣ ਉਦੋਂ ਬਣੀ ਜਦੋਂ ਉਨ੍ਹਾਂ ਨੇ ਭਗਵੰਤ ਮਾਨ ਦੇ ਸ਼ੋਅ 'ਜੁਗਨੂੰ ਮਸਤ ਮਸਤ' 'ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਇਆ।

PunjabKesari

ਇਸ ਸ਼ੋਅ ਨੂੰ ਲੋਕ ਕਾਫੀ ਪਸੰਦ ਕਰਦੇ ਸਨ ਇਸ ਸ਼ੋਅ ਤੋਂ ਹੀ ਅਨਮੋਲ ਨੇ ਕਮੇਡੀ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜਕੇ ਨਹੀ ਦੇਖਿਆ ਅਤੇ ਉਨ੍ਹਾਂ ਨੂੰ ਫਿਲਮਾਂ ਦੇ ਆਫਰ ਮਿਲਣ ਲੱਗ ਗਏ।

PunjabKesari

PunjabKesari

PunjabKesari


Edited By

Sunita

Sunita is news editor at Jagbani

Read More