ਵਾਤਾਵਰਣ ਨੂੰ ਸੋਹਣਾ ਬਣਾਉਣ ਲਈ ਕਰਮਜੀਤ ਅਨਮੋਲ ਨੇ ਮੁੜ ਕੀਤਾ ਇਹ ਅਹਿਦ

Sunday, August 4, 2019 11:56 AM
ਵਾਤਾਵਰਣ ਨੂੰ ਸੋਹਣਾ ਬਣਾਉਣ ਲਈ ਕਰਮਜੀਤ ਅਨਮੋਲ ਨੇ ਮੁੜ ਕੀਤਾ ਇਹ ਅਹਿਦ

ਜਲੰਧਰ(ਬਿਊਰੋ)— 'ਕੈਰੀ ਓਨ ਜੱਟਾ 2', 'ਲਾਵਾਂ ਫੇਰੇ', 'ਉਹ ਮਾਈ ਗੋਡ' ਤੇ 'ਮਿੰਦੋ ਤਸੀਲਦਾਰਨੀ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਖਾਸ ਸ਼ੌਹਰਤ ਖੱਟਣ ਵਾਲੇ ਕਰਮਜੀਤ ਅਨਮੋਲ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਕਰਮਜੀਤ ਅਨਮੋਲ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਜਿੱਥੇ ਖਾਸ ਜਗ੍ਹਾ ਬਣਾਈ ਹੈ, ਉੱਥੇ ਉਹ ਆਪਣੇ ਚੰਗੇ ਕੰਮਾਂ ਕਰਕੇ ਵੀ ਜਾਣੇ ਜਾਂਦੇ ਹਨ। ਕਰਮਜੀਤ ਅਨਮੋਲ ਅਕਸਰ ਸਮਾਜ ਭਲਾਈ ਦੇ ਕੰਮ ਕਰਦੇ ਦਿਖਾਈ ਦਿੰਦੇ ਹਨ । ਕਰਮਜੀਤ ਅਨਮੋਲ ਨੇ ਕੁਝ ਦਿਨ ਪਹਿਲਾਂ ਆਪਣੀ ਮਾਂ ਦੀ ਬਰਸੀ ਤੇ ਆਪਣੀ ਨਿੱਜੀ ਜ਼ਮੀਨ ਤੇ ਬੂਟੇ ਲਗਾ ਕੇ ਲੋਕਾਂ ਨੂੰ ਵਾਤਾਵਰਣ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਸੀ ਪਰ ਹੁਣ ਉਨ੍ਹਾਂ ਦੀ ਪਿੰਡ ਦੀ ਸੁਸਾਇਟੀ ਨੇ ਉਨ੍ਹਾਂ ਦੀ ਅਗਵਾਈ 'ਚ ਪੰਚਾਇਤੀ ਜ਼ਮੀਨ 'ਚ ਬੂਟੇ ਲਗਾਏ ਹਨ। ਹਾਲ ਹੀ 'ਚ ਉਨ੍ਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤਾ ਹੈ।

 
 
 
 
 
 
 
 
 
 
 
 
 
 

Ajj pind di 2 killey Sanjhi zameen te boote laye

A post shared by Karamjit Anmol (@karamjitanmol) on Aug 3, 2019 at 9:45pm PDT


ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਰਮਜੀਤ ਅਨਮੋਲ ਉਨ੍ਹਾਂ ਲੋਕਾਂ ਨਾਲ ਮਿਲਵਾ ਰਹੇ ਹਨ, ਜਿੰਨ੍ਹਾ ਨੇ ਇਸ ਕੰਮ 'ਚ ਯੋਗਦਾਨ ਪਾਇਆ। ਕਰਮਜੀਤ ਅਨਮੋਲ ਇਸ ਵੀਡੀਓ 'ਚ ਕਹਿੰਦੇ ਹਨ, ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਦਾ ਇਹ ਸ਼ਲਾਘਾਯੋਗ ਕਦਮ ਹੈ। ਕਰਮਜੀਤ ਅਨਮੋਲ ਅੱਗੇ ਕਹਿੰਦੇ ਹਨ ਕਿ ਇਸੇ ਤਰ੍ਹਾਂ ਦੇ ਕਦਮ ਹੋਰ ਪੰਚਾਇਤਾਂ ਨੂੰ ਵੀ ਚੁੱਕਣੇ ਚਾਹੀਦੇ ਹਨ । ਕਰਮਜੀਤ ਅਨਮੋਲ ਦਾ ਸਮਾਜ ਨੂੰ ਇਹ ਇਕ ਚੰਗਾ ਸੁਨੇਹਾ ਹੈ । ਦੱਸਣਯੋਗ ਹੈ ਕਿ ਕਰਮਜੀਤ ਅਨਮੋਲ ਇਕ ਵਾਤਾਵਰਣ ਪ੍ਰੇਮੀ ਵੀ ਹਨ। ਉਹ ਅਕਸਰ ਹੀ ਕੁਦਰਤ ਨਾਲ ਜੁੜੇ ਚੰਗੇ ਕਾਰਜ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਹਾਲ ਹੀ 'ਚ ਕਰਮਜੀਤ ਅਨਮੋਲ ਦੀ ਫਿਲਮ 'ਮਿੰਦੋ ਤਸੀਲਦਾਰਨੀ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਕਰਮਜੀਤ ਅਨਮੋਲ ਨੇ ਫਿਲਮ ਨੂੰ ਪ੍ਰੋਡਿਊਸ ਵੀ ਕੀਤਾ।


About The Author

manju bala

manju bala is content editor at Punjab Kesari