ਕੜਾਕੇ ਦੀ ਠੰਡ ਨਾਲ ਕਰਮਜੀਤ ਅਨਮੋਲ ਦਾ ਹੋਇਆ ਬੁਰਾ ਹਾਲ, ਵੀਡੀਓ ਵਾਇਰਲ

12/11/2018 5:09:33 PM

ਜਲੰਧਰ (ਬਿਊਰੋ)— ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਠੰਡ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਅਜਿਹੇ 'ਚ ਪੰਜਾਬ ਦੇ ਲੋਕ ਧੂਣੀਆਂ (ਅੱਗ) ਦੇ ਸੇਕ ਲੈ ਕੇ ਠੰਡ ਦਾ ਅਨੰਦ ਮਾਣ ਰਹੇ ਹਨ ਅਤੇ ਇਸ ਨਿੱਘ ਦਾ ਅਨੰਦ ਕਿਸ ਤਰ੍ਹਾਂ ਦਾ ਹੁੰਦਾ ਹੈ ਇਹ ਪਿੰਡਾਂ ਦੇ ਲੋਕ ਹੀ ਸਮਝ ਸਕਦੇ ਹਨ ਕਿਉਂਕਿ ਸ਼ਹਿਰਾਂ 'ਚ ਤਾਂ ਨਾਂ ਧੂਣੀਆਂ ਲਾਈਆਂ ਜਾਂਦੀਆਂ ਹਨ ਅਤੇ ਨਾ ਹੀ ਇਨ੍ਹਾਂ ਦੇ ਅਨੰਦ ਬਾਰੇ ਕੋਈ ਜਾਣਦਾ ਹੈ। ਕੁਝ ਇਸ ਤਰ੍ਹਾਂ ਦਾ ਹੀ ਅਨੰਦ ਪੰਜਾਬੀ ਐਕਟਰ ਕਰਮਜੀਤ ਅਨਮੋਲ ਅਤੇ ਉਨ੍ਹਾਂ ਦੀ ਟੀਮ ਮਾਣਦੀ ਨਜ਼ਰ ਆਈ, ਜਿਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਨਾ ਸਿਰਫ ਧੂਣੀ ਦਾ ਸੇਕ ਲੈ ਕੇ ਆਪਣੀ ਠੰਡ ਨੂੰ ਦੂਰ ਕੀਤਾ ਸਗੋਂ ਕਾਫੀ ਆਨੰਦ ਵੀ ਮਾਣਿਆ। ਹਾਲ ਹੀ 'ਚ ਕਰਮਜੀਤ ਅਨਮੋਲ ਨੇ ਆਪਣੇ ਪੇਜ਼ 'ਤੇ ਆਪਣਾ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਕਰਮਜੀਤ ਅਨਮੋਲ ਦੇ ਨਾਲ ਗੁਰਚੇਤ ਚਿੱਤਰਕਾਰ ,ਕਰਮਰਾਜ ਕਰਮਾ ਅਤੇ ਹੋਰ ਸਾਥੀ ਕਲਾਕਾਰ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

On the set of @lukan_michi

A post shared by Karamjit Anmol (@karamjitanmol) on Dec 7, 2018 at 7:26pm PST

ਦੱਸ ਦੇਈਏ ਕਿ ਇਹ ਵੀਡੀਓ 'ਲੁਕਣਮੀਚੀ' ਦੇ ਸੈੱਟ ਦੀ ਹੈ, ਜਿਸ 'ਚ ਸਾਰੇ ਕਲਾਕਾਰ ਕੜਾਕੇ ਦੀ ਠੰਡ 'ਚ ਨਿੱਘ ਲੈਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News