''ਦੋ ਦੂਣੀ ਪੰਜ'' ਚੈਲੇਂਜ ਨੂੰ ਕਰਮਜੀਤ ਅਨਮੋਲ ਤੇ ਬੀਨੂੰ ਢਿੱਲੋਂ ਨੇ ਕੀਤਾ ਪੂਰਾ, ਵੀਡੀਓ

Thursday, January 10, 2019 11:04 AM
''ਦੋ ਦੂਣੀ ਪੰਜ'' ਚੈਲੇਂਜ ਨੂੰ ਕਰਮਜੀਤ ਅਨਮੋਲ ਤੇ ਬੀਨੂੰ ਢਿੱਲੋਂ ਨੇ ਕੀਤਾ ਪੂਰਾ, ਵੀਡੀਓ

ਜਲੰਧਰ (ਬਿਊਰੋ) : ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਸਟਾਰਰ ਫਿਲਮ 'ਦੋ ਦੂਣੀ ਪੰਜ' ਰੋਜ਼ਾਨਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਫਿਲਮ ਦੀ ਸਟਾਰ ਕਾਸਟ ਵੱਲੋਂ ਦਿੱਤੇ 'ਦੋ ਦੂਣੀ ਪੰਜ' ਦੇ ਚੈਲੇਂਜ ਨੇ ਪੰਜਾਬੀ ਫਿਲਮ ਇੰਡਸਟਰੀ ਤੋਂ ਲੈ ਕੇ ਵੱਡੇ-ਵੱਡੇ ਖਿਡਾਰੀਆਂ ਨੂੰ ਵੀ ਚੱਕਰਾਂ 'ਚ ਪਾਇਆ ਹੋਇਆ ਹੈ। ਕਿਸੇ ਤੋਂ ਚੈਲੇਂਜ ਹੋ ਰਿਹਾ ਅਤੇ ਜਿਸ ਤੋਂ ਨਹੀਂ ਹੋ ਰਿਹਾ ਅੱਗੇ ਚੈਲੇਂਜ ਕਰੀ ਜਾ ਰਿਹਾ ਹੈ। ਹੁਣ ਪੰਜਾਬੀ ਇੰਡਸਟਰੀ ਦੇ ਟੌਪ ਕਾਮੇਡੀਅਨ ਅਤੇ ਦਿੱਗਜ ਕਲਾਕਾਰ ਬੀਨੂੰ ਢਿੱਲੋਂ ਅਤੇ ਇਸ ਫਿਲਮ 'ਚ ਅਹਿਮ ਰੋਲ ਨਿਭਾ ਰਹੇ ਕਰਮਜੀਤ ਅਨਮੋਲ ਨੇ ਵੀ ਇਸ ਚੈਲੇਂਜ ਨੂੰ ਪ੍ਰਵਾਨ ਕੀਤਾ ਹੈ। ਉਨ੍ਹਾਂ ਨੇ ਇਸ ਚੈਲੇਂਜ ਨੂੰ 11 ਸੈਕਿੰਡ ਤੋਂ ਵੀ ਪਹਿਲਾਂ ਪੂਰਾ ਕਰ ਦਿੱਤਾ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ-ਆਪਣੇ ਪੇਜ਼ 'ਤੇ ਸ਼ੇਅਰ ਕੀਤੀ ਹੈ।
 

 
 
 
 
 
 
 
 
 
 
 
 
 
 

Ssa ji.. Gud lck 👍😊🙏

A post shared by Binnu Dhillon (@binnudhillons) on Jan 8, 2019 at 8:40am PST

ਹੁਣ ਤੱਕ ਬਹੁਤ ਸਾਰੇ ਪੰਜਾਬੀ ਅਤੇ ਬਾਲੀਵੁੱਡ ਸਟਾਰਜ਼ ਨੇ ਵੀ ਇਸ ਚੈਲੇਂਜ ਨੂੰ ਐਕਸੇਪਟ ਕੀਤਾ ਹੈ। ਇਹ ਚੈਲੇਂਜ ਸ਼ੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਸਟਾਰਜ਼ ਹੀ ਨਹੀਂ ਸਗੋਂ ਆਮ ਲੋਕ ਵੀ ਇਸ ਚੈਲੇਂਜ ਨੂੰ ਪੂਰਾ ਕਰਕੇ ਸ਼ੋਸ਼ਲ ਮੀਡੀਆ 'ਤੇ ਵੀਡੀਓਜ਼ ਅਪਲੋਡ ਕਰ ਰਹੇ ਹਨ।

 

 
 
 
 
 
 
 
 
 
 
 
 
 
 

2 dooni panj da chalange kr k dikhayo asi 5 jaaneyan ne 10 sec ch counting kiti a , “Do Dooni Panj”movie releasing 11 jan @amritmaan106 @badboyshah @harrybhatti.director

A post shared by Kulwinderbilla (@kulwinderbilla) on Jan 7, 2019 at 5:00am PST

ਪੰਜਾਬੀ ਸਟਾਰਜ਼ ਦੀ ਗੱਲ ਕਰੀਏ ਤਾਂ ਜੈਸਮੀਨ ਸੈਂਡਲਾਸ, ਕੁਲਵਿੰਦਰ ਬਿੱਲਾ, ਜੱਸੀ ਗਿੱਲ, ਐਮੀ ਵਿਰਕ, ਜੌਰਡਨ ਸੰਧੂ ਆਦਿ ਵਰਗੇ ਵੱਡੇ ਸਟਾਰਜ਼ ਨੇ ਇਸ ਚੈਲੇਂਜ ਨੂੰ ਐਕਸੇਪਟ ਕੀਤਾ ਹੈ। ਦੱਸ ਦਈਏ 'ਦੋ ਦੂਣੀ ਪੰਜ' ਦੀ ਪ੍ਰਮੋਸ਼ਨ ਦੌਰਾਨ ਅੰਮ੍ਰਿਤ ਮਾਨ ਅਤੇ ਫਿਲਮ ਦੇ ਪ੍ਰੋਡਿਊਸਰ ਬਾਦਸ਼ਾਹ ਵਲੋਂ ਇਹ ਚੈਲੇਂਜ ਦਿੱਤਾ ਗਿਆ ਸੀ। ਇਸ ਚੈਲੇਂਜ ਨੂੰ ਹੁਣ ਤੱਕ ਕਈ ਗਾਇਕ ਪੂਰਾ ਕਰ ਚੁੱਕੇ ਹਨ। 
 

 
 
 
 
 
 
 
 
 
 
 
 
 
 

Do dooni 5 challenge

A post shared by Karamjit Anmol (@karamjitanmol) on Jan 8, 2019 at 10:23am PST

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਦਿਆਂ ਦੇ ਨਾਲ-ਨਾਲ ਇਸ ਫਿਲਮ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦਾ ਰੋਮਾਂਸ ਵੀ ਦੇਖਣ ਨੂੰ ਮਿਲੇਗਾ। ਫਿਲਮ ਦਾ ਵਿਸ਼ਾ ਬਹੁਤ ਗੰਭੀਰ ਨਜ਼ਰ ਆਉਂਦਾ ਹੈ ਪਰ ਇਸ ਦਾ ਟਰੇਲਰ ਜਜ਼ਬਾਤ, ਕਾਮੇਡੀ ਅਤੇ ਸੰਦੇਸ਼ ਦਾ ਪੂਰਾ ਪੈਕੇਜ ਹੈ। ਫਿਲਮ 'ਦੋ ਦੂਣੀ ਪੰਜ' ਨੂੰ ਹੈਰੀ ਭੱਟੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਇਸ ਫਿਲਮ ਨੂੰ ਰੈਪ ਸਟਾਰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ, ਸਕ੍ਰੀਨ ਪਲੇਅ ਤੇ ਡਾਇਲਾਗ ਜੀਵਾ ਦੇ ਲਿਖੇ ਹੋਏ ਹਨ। ਇਸ ਫਿਲਮ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਤੋਂ ਇਲਾਵਾ ਕਰਮਜੀਤ ਅਨਮੋਲ, ਰਾਣਾ ਰਣਬੀਰ, ਸਰਦਾਰ ਸੋਹੀ, ਹਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਮਲਕੀਤ ਰੌਨੀ, ਰੁਪਿੰਦਰ ਰੁਪੀ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ। ਦੱਸ ਦੇਈਏ ਕਿ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦੀ 'ਦੋ ਦੂਣੀ ਪੰਜ' 11 ਜਨਵਰੀ ਵ੍ਹਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ।

 

 
 
 
 
 
 
 
 
 
 
 
 
 
 

@jasminesandlas so funny 😂 don't be jealous she done it fastest. #dodoonipanjchallenge If you can also do, then do it ! 🤗 _________________________________________________________ @aprafilms presents ❤️ @dodoonipanj 🎥releasing worldwide on 11 January 2019 💥💥💥💥💥💥💥💥💥💥😍👌😍👌💥💥💥💥💥💥💥💥💥 Produced by @badboyshah Associate Produced by @theuchana Directed by @harrybhatti.director Written, dialogue & screenplay by @jeeva.director Music On @sonymusicindia Starring : @amritmaan106 @isharikhi @karamjitanmol @officialranaranbir @officialsardarsohi @harbysangha @nishabano @sawhneypreeto @gurindermakna @malkeetrauni @tarsem1461 @ishpreet2008 @navdeepkalerofficial @manjitsinghofficial #SanjuSolanki #NirmalRishi @harjnagra @sukhi_patran @dhurijaggi @divashuriaa Music : @badboyshah , @thebossmusicworldwide , @meetsehra , @jaykmuzic Singer : #RahatFatehAliKhan, @nehakakkar, @badboyshah , @amritmaan106 , @jordansandhu , @the.landers Lyricist : @amritmaan106 , @sukhskharoudd , @buntybains , @vindernathumajra Team Apra : @sudandavindersingh @zari0393 Worldwide Distribution #WhiteHillStudios @whitehillmusic @gunbir_whitehill @sunny.whitehill #jasminesandlas

A post shared by DO DOONI PANJ ! (@dodoonipanj) on Jan 7, 2019 at 5:00am PST


Edited By

Sunita

Sunita is news editor at Jagbani

Read More