ਕਰਮਜੀਤ ਅਨਮੋਲ ਨੇ ਬੀਨੂੰ ਢਿੱਲੋਂ ਬਾਰੇ ਕੀਤਾ ਵੱਡਾ ਖੁਲਾਸਾ

Friday, February 1, 2019 1:09 PM
ਕਰਮਜੀਤ ਅਨਮੋਲ ਨੇ ਬੀਨੂੰ ਢਿੱਲੋਂ ਬਾਰੇ ਕੀਤਾ ਵੱਡਾ ਖੁਲਾਸਾ

ਜਲੰਧਰ (ਬਿਊਰੋ) — ਕਮੇਡੀ ਕਿੰਗ ਬੀਨੂੰ ਢਿੱਲੋਂ ਆਪਣੀ ਨਵੀਂ ਆ ਰਹੀ ਫਿਲਮ 'ਕਾਲਾ ਸ਼ਾਹ ਕਾਲਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ ਦੇ ਪ੍ਰਮੋਸ਼ਨ ਦਾ ਇਕ ਵੀਡੀਓ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕਿਸੇ ਰੇਡੀਓ ਸੇਟਸ਼ਨ 'ਤੇ ਖੂਬ ਫਨ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਬੀਨੂੰ ਢਿੱਲੋਂ ਨਾਲ ਕਰਮਜੀਤ ਅਨਮੋਲ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਬੀਨੂੰ ਢਿੱਲੋਂ 'ਤੇ ਬਣਾਏ ਗਏ ਚੁੱਟਕਲੇ ਸੁਣਾਏ ਜਾਂਦੇ ਹਨ। ਇਹ ਚੁੱਟਕਲੇ ਸੁਣਕੇ ਬੀਨੂੰ ਢਿੱਲੋਂ ਨੂੰ ਕਾਫੀ ਹਾਸਾ ਆਉਂਦਾ ਹੈ ਪਰ ਇਸੇ ਦੌਰਾਨ ਕਰਮਜੀਤ ਅਨਮੋਲ ਕਹਿੰਦੇ ਹਨ ਕਿ ਇਹ ਚੁੱਟਕਲੇ ਬੀਨੂੰ ਢਿੱਲੋਂ 'ਤੇ ਢੁੱਕਦੇ ਵੀ ਹਨ ਕਿਉਂਕਿ ਉਹ ਅਸਲ ਜ਼ਿੰਦਗੀ 'ਚ ਵੀ ਇਸ ਤਰ੍ਹਾਂ ਦੇ ਹੀ ਹਨ।

 
 
 
 
 
 
 
 
 
 
 
 
 
 

Promotions @kalashahkala

A post shared by Karamjit Anmol (@karamjitanmol) on Jan 31, 2019 at 3:52am PST


ਦੱਸ ਦਈਏ ਕਿ ਕਰਮਜੀਤ ਅਨਮੋਲ ਨੇ ਆਪਣੇ ਨਾਲ ਵਾਪਰਿਆ ਇਕ ਕਿੱਸਾ ਸੁਣਾਇਆ, ਜਿਸ 'ਚ ਉਨ੍ਹਾਂ ਨੇ ਆਖਿਆ ਕਿ ਮੈਂ ਇਕ ਵਾਰ ਬੀਨੂੰ ਢਿੱਲੋਂ ਨੂੰ ਮਿਲਿਆ ਉਨ੍ਹਾਂ ਨੇ ਮੈਨੂੰ ਪੁੱਛਿਆ ਸੀ ਚਾਹ ਪੀਓਗੇ ਜਾਂ ਕੌਫੀ? ਮੈਂ ਕਿਹਾ ਚਾਹ ਹੀ ਲੈ ਆਓ ਤਾਂ ਅੱਗੇ ਬੀਨੂੰ ਢਿੱਲੋਂ ਨੇ ਮੈਨੂੰ ਕਿਹਾ ਜਾ ਕੇ ਪੀ ਆ ਫਿਰ...।'' ਇਸ ਵੀਡੀਓ ਤੋਂ ਸਾਫ ਹੋ ਜਾਂਦਾ ਹੈ ਕਿ ਕਮੇਡੀ ਬੀਨੂੰ ਢਿੱਲੋਂ ਦੇ ਹੱਡਾਂ 'ਚ ਰਚੀ ਹੋਈ ਹੈ।


Edited By

Sunita

Sunita is news editor at Jagbani

Read More